Thursday, March 28, 2024

ਭਾਰਤ ਪੋਸਟ ਪੇਮੈਂਟਸ ਬੈਂਕ ਦਾ ਉਦਘਾਟਨ

ਜਲੰਧਰ 1 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਪੋਸਟ ਪੇਮੈਂਟਸ ਬੈਂਕ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਤਾਲ ਕਟੋਰਾ Post Bankਸਟੇਡੀਅਮ ਵਿਖੇ ਕੀਤਾ ਭਾਰਤ ਪੋਸਟ ਪੇਮੈਂਟਸ ਬੈਂਕ ਦਾ ਮੰਤਵ ਆਮ ਆਦਮੀ ਲਈ ਆਸਾਨ, ਕਫਾਇਤੀ ਅਤੇ ਭਰੋਸੇਮੰਦ ਬੈਂਕ ਬਨਾਨਾ ਹੈ।ਇਸ ਵਿਚ ਪੋਸਟ ਡਿਪਾਰਟਮੈਂਟ ਦੇ ਵੱਡੇ ਨੈਟਵਰਕ ਦਾ ਪੂਰਾ ਫਾਇਦਾ ਲਿਆ ਜਾਵੇਗਾ ਤਿੰਨ ਲੱਖ ਤੋਂ ਵੱਧ ਡਾਕੀਏ ਅਤੇ ਪੇਂਡੂ ਡਾਕ ਸੇਵਕਾਂ ਨੂੰ ਇਸ ਨਾਲ ਜੋੜਿਆ ਜਾਵੇਗਾ।
          ਜਲੰਧਰ ਵਿਚ ਹੋਏ ਇਕ ਪ੍ਰੋਗਰਾਮ ਦੌਰਾਨ ਪੰਜਾਬ ਦੇ ਪੋਸਟ ਮਾਸਟਰ ਜਨਰਲ ਪੱਛਮੀ ਖੇਤਰ ਪ੍ਰਦੀਪ ਐਮ ਲਾਲ ਨੇ ਦੱਸਿਆ ਕਿ ਪੰਜਾਬ ਵਿਚ ਭਾਰਤਪੋਸਟ ਪੇਮੈਂਟਸ ਬੈਂਕ ਦੇ 22 ਬ੍ਰਾਂਚ ਦਫਤਰ ਅਤੇ 88 ਐਕਸੈਸ ਪੁਆਇੰਟ ਹੋਣਗੇ।ਮੌਜੂਦਾ ਸਮੇਂ ਵਿਚ ਦੇਸ਼ ਵਿਚ ਸਾਰੇ ਬੈਂਕਾਂ ਦੀਆਂ 49 ਹਜ਼ਾਰ ਸੰਯੁਕਤ ਬ੍ਰਾਂਚਾਂ ਨੇ ਇਸ ਸੇਵਾ ਦੇ ਲਾਂਚ ਹੋਣ ਨਾਲ ਭਾਰਤ ਪੋਸਟ ਪੇਮੈਂਟਸ ਬੈਂਕ ਦੀਆਂ ਕੁਲਇਕ ਲੱਖ 55 ਹਜ਼ਾਰ ਬ੍ਰਾਂਚਾਂ ਹੋ ਜਾਣਗੀਆਂ।ਇਹ ਜਿਆਦਾਤਰ ਬ੍ਰਾਂਚਾਂ ਪੇਂਡੂ ਇਲਾਕਿਆਂ ਵਿਚ ਹੋਣਗੀਆਂ, ਜੋ ਪੇਂਡੂ ਇਲਾਕਿਆਂ ਦੇ ਲੋਕਾਂ ਲਈ ਗੇਮ ਚੇਂਜਰ ਹੋਣਗੀਆਂ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply