Friday, March 29, 2024

ਦਿੱਲੀ ਕਮੇਟੀ ਦੇ ਸਕੂਲ ’ਚ ਨਵੀਂ ਕੰਪਿਊਟਰ ਲੈਬ ਦਾ ਉਦਘਾਟਨ

1984 ਪੀੜਤ ਪਰਿਵਾਰਾਂ ਦੇ 270 ਬੱਚਿਆਂ ਵੰਡੇ ਸਕੂਲ ਬੈਗ ਤੇ ਸਟੇਸ਼ਨਰੀ
ਨਵੀਂ ਦਿੱਲੀ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਅੱਜ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ PPN0109201813ਗਿਆ।ਕੌਮੀ ਘੱਟਗਿਣਤੀ ਵਿਕਾਸ ਅਤੇ ਮਾਲੀ ਨਿਗਮ (ਐਨ.ਐਮ.ਡੀ.ਐਫ.ਸੀ) ਵੱਲੋਂ ਸਥਾਪਿਤ ਕੀਤੇ ਗਏ ਲੈਬ ’ਚ 18 ਕੰਪਿਊਟਰ ਲਗਾਏ ਗਏ ਹਨ।ਕੇਂਦਰੀ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਲੈਬ ਦਾ ਉਦਘਾਟਨ ਕਰਦੇ ਹੋਏ ਭਾਰਤ ਸਰਕਾਰ ਵੱਲੋਂ ਘੱਟਗਿਣਤੀ ਭਾਈਚਾਰੇ ਲਈ ਕੀਤੇ ਜਾ ਰਹੇ ਕਾਰਜਾਂ ’ਤੇ ਰੌਸ਼ਨੀ ਪਾਈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਸਕੂਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਅਤੇ ਘੱਟਗਿਣਤੀ ਜਾਗਰੁਕਤਾ ਵਿਭਾਗ ਦੀ ਚੇਅਰਪਰਸਨ ਤੇ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਨੇ ਨਕਵੀ, ਐਨ.ਐਮ.ਡੀ.ਐਫ.ਸੀ ਦੇ ਚੇਅਰਮੈਨ ਸ਼ਹਿਬਾਜ਼ ਅੱਲੀ ਅਤੇ ਮੰਤਰਾਲੇ ਦੇ ਜੁਆਇੰਟ ਸਕੱਤਰ ਕੇ.ਸੀ. ਸਾਮਰਿਆ ਨੂੰ ਜੀ ਆਇਆ ਕਿਹਾ।  
    ਨਕਵੀ ਨੇ ਕਿਹਾ ਕਿ ਦਿੱਲੀ ਕਮੇਟੀ ਘੱਟਗਿਣਤੀ ਭਾਈਚਾਰੇ ਦੀ ਭਲਾਈ ਯੋਜਨਾਵਾਂ ਦਾ ਬਹੁਤ ਵਧੀਆ ਤਰੀਕੇ ਨਾਲ ਪ੍ਰਚਾਰ ਕਰ ਰਹੀ ਹੈ।ਇਥੇ ਆ ਕੇ ਜਾਣਕਾਰੀ ਮਿਲੀ ਹੈ ਕਿ ਇਸ ਸਕੂਲ ’ਚ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਬੱਚੇ ਪੜਾਈ ਕਰ ਰਹੇ ਹਨ।ਇਹ ਬਹੁਤ ਵੱਡਾ ਕਾਰਜ ਹੈ ਕਿ ਪੀੜਤ ਪਰਿਵਾਰਾਂ ਦੇ ਬੱਚੇ ਪੜਾਈ ਕਰਕੇ ਆਪਣੇ ਪੈਰਾਂ ’ਤੇ ਖੜੇ ਹੋ ਕੇ ਦੇਸ਼ ਦੀ ਤਰੱਕੀ ਲਈ ਕਾਰਜ ਕਰਨਗੇ।ਨਕਵੀ ਨੇ ਦੱਸਿਆ ਕਿ ਘੱਟਗਿਣਤੀ ਮਾਮਲੇ ਮੰਤਰਾਲੇ ਵੱਲੋਂ ਪਿੱਛਲੇ 3 ਸਾਲ ਦੌਰਾਨ ਘੱਟਗਿਣਤੀ ਭਾਈਚਾਰੇ ਦੇ 2.75 ਕਰੋੜ ਬੱਚਿਆ ਨੂੰ ਵਜੀਫੇ ਦਿੱਤੇ ਗਏ ਹਨ। ਸਾਡਾ ਪ੍ਰਾਥਮਿਕਤਾ ਲੜਕੀਆਂ ਦੇ ਨਾਲ ਹੀ ਵਿਦੇਸ਼ਾਂ ’ਚ ਪੜਾਈ ਕਰਨ ਦੇ ਇਛੁੱਕ ਬੱਚਿਆਂ ਨੂੰ ਵਜ਼ੀਫ਼ੇ ਦੇਣ ਦੀ ਵੀ ਹੈ। ਮੇਰੀ ਜਾਣਕਾਰੀ ਅਨੁਸਾਰ ਹਰ ਸਾਲ ਦਿੱਲੀ ਕਮੇਟੀ ਦੀ ਕੋਸ਼ਿਸ਼ਾਂ ਦਾ ਸੱਦਕਾ 69 ਹਜ਼ਾਰ ਬੱਚੇ ਵਜ਼ੀਫ਼ੇ ਲੈ ਰਹੇ ਹਨ।
    ਨਕਵੀ ਨੇ ਸਕੂਲ ’ਚ ਕਿੱਤਾਮੁੱਖੀ ਕੋਰਸ ਸ਼ੁਰੂ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਸੰਸਾਰ ’ਚ ਭਾਰਤ ਅਜਿਹਾ ਇਕੱਲਾ ਦੇਸ਼ ਹੈ, ਜਿਥੇ ਘੱਟਗਿਣਤੀ ਭਾਈਚਾਰੇ ਲੋਕਾਂ ਦੇ ਸੰਵਿਧਾਨਿਕ ਅਤੇ ਸਮਾਜਿਕ ਅਧਿਕਾਰ 100 ਫੀਸਦੀ ਸੁਰੱਖਿਅਤ ਹਨ। ਮੁਸਲਿਮ, ਇਸਾਈ, ਸਿੱਖ, ਬੌਧੀ, ਜੈਨ ਅਤੇ ਪਾਰਸੀ ਭਾਈਚਾਰੇ ਦੇ ਨਾਲ ਹੀ ਦਲਿਤ ਅਤੇ ਪਿੱਛੜੇ ਤਬਕੇ ਦੇ ਲੋਕਾਂ ਨੂੰ ਦੇਸ਼ ਦੇ ਵਿਕਾਸ ਦੀ ਮੁੱਖਧਾਰਾ ’ਚ ਲਿਆਉਣਾਂ ਸਾਡਾ ਮੁੱਖ ਟੀਚਾ ਹੈ।ਨਕਵੀ ਨੇ 1984 ਪੀੜਤ ਪਰਿਵਾਰਾਂ ਦੇ 270 ਬੱਚਿਆ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਕਿੱਟ ਦੇਣ ਉਪਰੰਤ ਕਿਹਾ ਕਿ 1984 ਕਤਲੇਆਮ ਦੇ ਮਾਮਲੇ ’ਚ ਸਰਕਾਰਾਂ ਨੂੰ ਮਲੱ੍ਹਮ ਲਗਾਉਣ ਦੀ ਲੋੜ ਹੈ ਨਾ ਕਿ ਰਾਹੁਲ ਗਾਂਧੀ ਦੀ ਤਰ੍ਹਾਂ ਕਤਲੇਆਮ ’ਚ ਸਮੂਲੀਅਤ ਤੋਂ ਮੁਨਕਰ ਹੋ ਕੇ ਲੂਣ ਛਿੜਕਣ ਦੀ।
     ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਸਰਕਾਰੀ ਭਲਾਈ ਸਕੀਮਾਂ ਦਾ ਫਾਇਦਾ ਬੱਚਿਆ ਤਕ ਪਹੁੰਚਾਉਣ ਵਾਸਤੇ ਲੰਬੀ ਲੜਾਈ ਲੜ ਰਹੀ ਹੈ।ਕਮੇਟੀ ਦੀ ਵਧੀਆ ਕਾਰਗੁਜਾਰੀ ਦਾ ਸਦਕਾ ਘੱਟਗਿਣਤੀ ਭਾਈਚਾਰੇ ਦੇ ਇਸ ਸਾਲ 69 ਹਜ਼ਾਰ ਫਾਰਮ ਅਸੀਂ ਜਮਾ ਕਰਵਾਏ ਹਨ।ਜਿਸ ਨਾਲ ਕੌਮ ਦੇ ਬੱਚਿਆਂ ਨੂੰ ਵੱਡਾ ਫਾਇਦਾ ਹੋਇਆ ਹੈ। ਅੱਜ ਸਕੂਲ ’ਚ ਨਵੀਂ ਕੰਪਿਊਟਰ ਲੈਬ ਦੇ ਖੁੱਲਣ ਨਾਲ ਸਕੂਲ ਦੇ ਬੱਚਿਆ ਨੂੰ ਆਧੂਨਿਕ ਤਕਨੀਕਾਂ ਨਾਲ ਜੁੜਨ ਦਾ ਮੌਕਾ ਮਿਲੇਗਾ। ਅਮਰਜੀਤ ਨੇ ਕਿਹਾ ਕਿ ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ।ਦਿੱਲੀ ਕਮੇਟੀ ਸਰਬਤ ਦੇ ਭਲੇ ਦੇ ਸਿੰਧਾਂਤ ’ਤੇ ਪਹਿਰਾ ਦਿੰਦੀ ਹੋਈ ਸਰਕਾਰੀ ਭਲਾਈ ਸਕੀਮਾਂ ਦੀ ਫਾਇਦਾ ਹਰ ਫਿਰਕੇ ਤਕ ਪਹੁੰਚਾ ਰਹੀ ਹੈ।ਕਮੇਟੀ ਵੱਲੋਂ ਜਮਾ ਕਰਾਏ ਗਏ 69 ਹਜ਼ਾਰ ਫਾਰਮਾ ’ਚੋਂ ਸਾਡੇ ਸਕੂਲਾਂ ਦੇ 11 ਹਜ਼ਾਰ ਬੱਚੇ ਹਨ।ਬਾਕੀ ਦੂਜੇ ਸਕੂਲਾਂ ਦੇ ਭਰੇ ਫਾਰਮਾ ’ਚ ਸਿੱਖਾਂ ਦੇ ਨਾਲ ਹੀ ਦੂਜ਼ੇ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ’ਚ ਸ਼ਾਮਿਲ ਹਨ।
    ਹਿਤ ਨੇ ਨਕਵੀ ਅੱਗੇ 2 ਮੰਗਾਂ ਰੱਖੀਆਂ।ਜਿਸ ’ਚ ਪਹਿਲੀ ਮੰਗ ਅਨੁਸਾਰ 1984 ਕਤਲੇਆਮ ਦੇ ਪੀੜਤ ਬੱਚਿਆ ਦੀ ਸਕੂਲ ਫੀਸ ਸਹਾਇਤਾ ਲਈ ਕਿਸੇ ਫੰਡ ਦਾ ਨਿਰਮਾਣ ਕਰਨਾ ਅਤੇ ਦੂਜੀ ਮੰਗ ਅਨੁਸਾਰ ਸਕੂਲ ਦੇ ਨਾਲ ਲੱਗਦਾ ਪਲਾਟ ਦਿੱਲੀ ਕਮੇਟੀ ਨੂੰ ਦਿਵਾਉਣਾ ਤਾਂਕਿ ਵਿਧਵਾਵਾਂ ਦੀ ਸਹਾਇਤਾ ਲਈ ਤਕਨੀਕੀ ਕੇਂਦਰ ਸਥਾਪਿਤ ਕੀਤਾ ਜਾ ਸਕੇ। ਹਿਤ ਨੇ ਕਿਹਾ ਕਿ ਕਤਲੇਆਮ ਪੀੜਤਾਂ ਦੀ ਮਦਦ ਲਈ ਦਿੱਲੀ ਸਰਕਾਰ ਨੇ ਕੁਝ ਨਹੀਂ ਕੀਤਾ। ਅੱਜ ਵੀ ਵਿਧਵਾ ਕਾਲੋਨੀ ਦੇ ਮਕਾਨਾਂ ਦੇ ਮਾਲਕਾਨਾ ਹੱਕ ਅਤੇ ਮੁਰੱਮਤ ਨੂੰ ਵਿਧਵਾਵਾਂ ਤਰਸ ਰਹੀਆ ਹਨ।ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਵੱਡੀ ਗਿਣਤੀ ’ਚ ਮੌਜੂਦ ਸਨ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply