Thursday, March 28, 2024

ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ 10 ਰਿਟਰਨਿੰਗ ਅਫ਼ਸਰ ਨਿਯੁੱਕਤ

ਬਠਿੰਡਾ, 1 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸੂਬਾ ਚੋਣ ਕਮਿਸ਼ਨਰ ਪੰਜਾਬ ਦੁਆਰਾ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ Sakshi Sahniਐਲਾਨ ਕਰਦਿਆਂ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀਮਤੀ ਸ਼ਾਕਸ਼ੀ ਸਾਹਨੀ ਨੇ ਦੱਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 4 ਸਤੰਬਰ 2018 ਤੋਂ 07 ਸਤੰਬਰ 2018 ਤੱਕ ਰਿਟਰਨਿੰਗ/ਸਹਾਇਕ ਰਿਟਰਨਿੰਗ ਅਫ਼ਸਰਾਂ ਦੁਆਰਾ ਨਾਮਜ਼ਦਗੀ ਪੇਪਰ ਲਏ ਜਾਣਗੇ, ਜਿਨ੍ਹਾਂ ਦੀ ਮਿਤੀ 10 ਸਤੰਬਰ 2018 ਨੂੰ ਸਵੇਰੇ 11:00 ਵਜੇ ਰਿਟਰਨਿੰਗ ਅਫ਼ਸਰ ਦੁਆਰਾ ਨਾਮਜ਼ੱਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ 11 ਸਤੰਬਰ 2018 ਨੂੰ ਸ਼ਾਮ 03:00 ਵਜੇ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੇਪਰ ਵਾਪਿਸ ਲੈ ਸਕਣਗੇ ਅਤੇ ਉਸ ਉਪਰੰਤ ਕਮਿਸ਼ਨ ਵਲੋਂ ਨਿਰਧਾਰਿਤ ਚੋਣ ਨਿਸ਼ਾਨਾਂ ਵਿੱਚੋਂ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ ਅਤੇ ਮਿਤੀ 19 ਸਤੰਬਰ 2018 ਨੂੰ ਸਵੇਰੇ 08:00 ਵਜੇ ਤੋਂਸ਼ਾਮ 04.00 ਵਜੇ ਤੱਕ ਪੋਲਿੰਗ ਹੋਵੇਗੀ ਅਤੇ 22 ਸਤੰਬਰ 2018 ਨੂੰ ਕਾਊਟਿੰਗ ਸੈਂਟਰਾਂ ’ਤੇ ਗਿਣਤੀ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 16 ਅਤੇ ਪੰਚਾਇਤ ਸੰਮਤੀਆਂ ਦੇ 148 ਚੋਣ ਹਲਕੇ ਹੋਣਗੇ।ਜ਼ਿਲ੍ਹਾ ਬਠਿੰਡਾ ਵਿੱਚ ਕੁੱਲ 585155 ਵੋਟਰ ਹਨ ਜਿਨ੍ਹਾਂ ਵਿਚੋਂ 308964 ਮਰਦ ਵੋਟਰ ਅਤੇ 276182 ਇਸਤਰੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।ਜ਼ਿਲ੍ਹਾ ਬਠਿੰਡਾ ਵਿੱਚ ਕੁੱਲ 790 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕਮਿਸ਼ਨ ਦੁਆਰਾ 10 ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ,
ਜ਼ਿਲਾ ਪ੍ਰੀਸ਼ਦ ਬਠਿੰਡਾ ਦੀ ਚੋਣਾ ਲਈ ਮੁੱਖ ਪ੍ਰਸਾਸਕ ਬੀ.ਡੀ.ਏ ਨੂੰ ਰਿਟਰਨਿੰਗ ਅਫ਼ਸਰ ਨਿਯੁੱਕਤ ਕੀਤਾ ਗਿਆ ਹੈ ਅਤੇ ਇਨਾਂ ਕੋਲ ਨੋਮੀਨੇਸ਼ਨ ਬੀ.ਡੀ.ਏ ਕੰਪਲੈਕਸ ਭਾਗੂ ਰੋਡ ਬਠਿੰਡਾ ਵਿਖੇ ਦਿੱਤੇ ਜਾ ਸਕਦੇ ਹਨ।
ਪੰਚਾਇਤ ਸੰਮਤੀ ਬਠਿੰਡਾ ਦੀ ਚੋਣਾਂ ਲਈ ਉਪ ਮੰਡਲ ਮੈਜਿਸਟਰੇਟ ਬਠਿੰਡਾ ਨੂੰ ਰਿਟਰਨਿੰਗ ਅਫ਼ਸਰ ਨਿਯੱੂਕਤ ਕੀਤਾ ਗਿਆ ਹੈ ਅਤੇ ਇਨਾਂ ਕੋਲ ਨੋਮੀਨੇਸ਼ਨ ਉਪ ਮੰਡਲ ਮੈਜਿਸਟ੍ਰੇਟ, ਕੋਰਟ ਰੂਮ, ਕਮਰਾ ਨੰ: 311, ਮਿੰਨੀ ਸਕੱਤਰੇਤ, ਬਠਿੰਡਾ ਵਿਖੇ ਦਿੱਤੇ ਜਾ ਸਕਦੇ ਹਨ।
ਪੰਚਾਇਤ ਸੰਮਤੀ ਸੰਗਤ ਦੀ ਚੋਣਾਂ ਲਈ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ-(ਮੋਬਾਇਲ ਵਿੰਗ) ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਇਨਾਂ ਕੋਲ ਨੋਮੀਨੇਸ਼ਨ ਸਬ ਤਹਿਸੀਲ ਸੰਗਤ ਵਿਖੇ ਦਿੱਤੇ ਜਾ ਸਕਦੇ ਹਨ।
ਪੰਚਾਇਤ ਸੰਮਤੀ ਨਥਾਣਾ ਦੀ ਚੋਣਾਂ ਲਈ ਤਹਿਸੀਲਦਾਰ, ਬਠਿੰਡਾ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਇਨਾਂ ਕੋਲ ਨਾਜ਼ੱਦਗੀਆਂ ਸਬ ਤਹਿਸੀਲ ਨਥਾਣਾ ਵਿਖੇ ਦਿੱਤੇ ਜਾ ਸਕਦੇ ਹਨ।
ਪੰਚਾਇਤ ਸੰਮਤੀ ਗੋਨਿਆਣਾ ਦੀ ਚੋਣਾਂ ਲਈ ਮਿਲਖ਼ ਅਫ਼ਸਰ, ਬੀ.ਡੀ.ਏ, ਬਠਿੰਡਾ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਇਨਾਂ ਕੋਲ ਨੋਮੀਨੇਸ਼ਨ ਨਗਰ ਕੌਂਸ਼ਲ ਦਫ਼ਤਰ, ਗੋਨਿਆਣਾ ਵਿਖੇ ਦਿੱਤੇ ਜਾ ਸਕਦੇ ਹਨ।
ਪੰਚਾਇਤ ਸੰਮਤੀ ਰਾਮਪੁਰਾ ਦੀ ਚੋਣਾਂ ਲਈ ਕਾਰਜਕਾਰੀ ਇੰਜੀਨੀਅਰ, ਸੈਂਟਰਲ ਵਰਕਸ ਲੋਕ ਨਿਰਮਾਣਵਿਭਾਗ, ਡਿਵੀਜ਼ਨ ਨੰ: 1, ਬਠਿੰਡਾ ਨੂੰ ਰਿਟਰਨਿੰਗ ਅਫ਼ਸਰ ਨਿਯੁੱਕਤ ਕੀਤਾ ਗਿਆ ਹੈ ਅਤੇ ਇਨਾਂ ਕੋਲ ਨੋਮੀਨੇਸ਼ਨਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਰਾਮਪੁਰਾ ਵਿਖੇ ਦਿੱਤੇ ਜਾ ਸਕਦੇ ਹਨ।
ਪੰਚਾਇਤ ਸੰਮਤੀ ਫੂਲ ਦੀ ਚੋਣਾਂ ਲਈ ਉਪ ਮੰਡਲ ਮੈਜਿਸਟ੍ਰੇਟ, ਫੂਲ ਨੂੰ ਰਿਟਰਨਿੰਗ ਅਫ਼ਸਰ ਨਿਯੁੱਕਤ ਕੀਤਾ ਗਿਆ ਹੈ ਅਤੇ ਇਨਾਂ ਕੋਲ ਨੋਮੀਨੇਸ਼ਨ ਉਪ ਮੰਡਲ ਮੈਜਿਸਟ੍ਰਟ, ਕੋਰਟ ਰੂਮ, ਫੂਲ ਵਿਖੇ ਦਿੱਤੇ ਜਾ ਸਕਦੇ ਹਨ।
ਪੰਚਾਇਤ ਸੰਮਤੀ ਭਗਤਾ ਭਾਈਕਾ ਦੀ ਚੋਣਾਂ ਲਈ ਤਹਿਸੀਲਦਾਰ, ਫੂਲ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਇਨਾਂ ਕੋਲ ਨੋਮੀਨੇਸ਼ਨ ਸਬ ਤਹਿਸੀਲ, ਭਗਤਾ ਭਾਈਕਾ ਵਿਖੇ ਦਿੱਤੇ ਜਾ ਸਕਦੇ ਹਨ।
ਪੰਚਾਇਤ ਸੰਮਤੀ ਮੌੜ ਦੀ ਚੋਣਾਂ ਲਈ ਰਿਜ਼ਨਲ ਟਰਾਂਸਪੋਰਟ ਅਥਾਰਟੀ, ਬਠਿੰਡਾ ਨੂੰ ਰਿਟਰਨਿੰਗ ਅਫ਼ਸਰ ਨਿਯੁੱਕਤ ਕੀਤਾ ਗਿਆ ਹੈ ਅਤੇ ਇਨਾਂ ਕੋਲ ਨੋਮੀਨੇਸ਼ਨ ਉਪ ਮੰਡਲ ਮੈਜਿਸਟ੍ਰੇਟ, ਕੋਰਟ ਰੂਮ ਮੌੜ ਵਿਖੇ ਦਿੱਤੇ ਜਾ ਸਕਦੇ ਹਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply