Thursday, March 28, 2024

64ਵੀਆਂ ਜਿਲ੍ਹਾ ਸਕੂਲ ਖੇਡਾਂ ਗਰੁੱਪ-2 ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪਨ

ਬਠਿੰਡਾ, 2 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – 64ਵੀਆਂ ਜਿਲ੍ਹਾ ਸਕੂਲ ਖੇਡਾਂ ਦਾ ਦੂਜੇ ਗਰੁੱਪ ਦੀਆਂ ਖੇਡਾਂ ਵੱਖ ਵੱਖ ਖੇਡ ਗਰਾਊਡਾਂ ਵਿੱਚ ਸਾਨੋ-PPN0209201816ਸ਼ੌਕਤ ਨਾਲ ਜਿਲ੍ਹਾ ਸਿੱਖਿਆ ਅਫਸਰ (ਸੇ.ਸਿ) ਬਲਜੀਤ ਕੁਮਾਰ ਦੇ ਦਿਸ਼ਾ ਨਿਰਦੇਸਾਂ ਹੇਠ ਸਹਾਇਕ ਸਿੱਖਿਆ ਅਫਸਰ ਖੇਡਾਂ ਗੁਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ `ਚ ਨਿਰਵਿਘਨਤਾ ਨਾਲ  ਸਮਾਪਤ ਹੋ ਗਈਆਂ।ਉਨ੍ਹਾਂ ਨਾਲ ਪ੍ਰਿੰਸੀਪਲ ਗੁਰਮੇਲ ਸਿੰਘ, ਪ੍ਰਿੰਸੀਪਲ ਸੂਰਜ ਸੇਤੀਆ, ਅਮਰਦੀਪ ਸਿੰਘ ਲੈਕ. ਫਿਜੀਕਲ ਐਜਕੇਸ਼ਨੂ, ਦਵਿੰਦਰ ਸਿੰਘ ਸੇਟ ਜੇਵੀਅਰ, ਨਾਜਰ ਸਿੰਘ, ਬਲਜੀਤ ਸਿੰਘ ਪੀ.ਟੀ.ਆਈ, ਰਵਿੰਦਰ ਸਿੰਘ ਡੀ.ਪੀ.ਈ, ਸ਼ਿੰਗਰਾ ਸਿੰਘ ਪੀ.ਟੀ.ਆਈ, ਹਰਪ੍ਰੀਤ ਸਿੰਘ ਡੀ.ਪੀ.ਈ, ਮਨਦੀਪ ਸਿੰਘ ਪੀ.ਟੀ.ਆਈ, ਹਰਨੇਕ ਸਿੰਘ ਰਿਟਾਇਰ ਏ.ਈ.ਓ ਹਰਭਗਵਾਨ ਦਾਸ ਪੀ.ਟੀ.ਆਈ ਮੌਜੂਦ ਸਨ।
 ਹੈਂਡਬਾਲ, ਫੁਟਬਾਲ, ਬੈਡਮਿੰਟਨ, ਬੌਕਸਿੰਗ, ਸਾਫਟਬਾਲ, ਫੈਨਸਿੰਗ, ਜੁਡੋ, ਚੈਸ, ਲਾਅਨ ਟੈਨਿਸ, ਟੇਬਲ-ਟੈਨਿਸ, ਕਿ੍ਰਕਟ, ਵੁਸੂ, ਯੋਗਾ, ਵਾਲੀਵਾਲ, ਤਾਈਕਵਾਡੋਂ, ਖੋਅ-ਖੋਅ, ਕਬੱਡੀ ਨੈਸ਼ਨਲ ਅਤੇ ਬਾਸਕਿਟਬਾਲ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਕਲਾ ਦੇ ਜੌਹਰ ਦਿਖਾਏ।ਤੀਜੇ ਦਿਨ ਦੇ ਨਤੀਜਿਆਂ ਅਨੁਸਾਰ ਹਾਕੀ ਅੰ-14 ਲੜਕੇ ਪਹਿਲਾ ਸਥਾਨ ਭੁੱਚੋ ਮੰਡੀ ਦੂਜਾ ਬਠਿੰਡਾ-1 ਹਾਕੀ ਅੰ-17 ਲੜਕੇ ਪਹਿਲਾ ਸਥਾਨ ਬਠਿੰਡਾ-1, ਦੂਜਾ ਸਥਾਨ ਭੁਚੋ ਮੰਡੀ ਹਾਕੀ ਅੰ-19 ਲੜਕੇ ਪਹਿਲਾ ਸਥਾਨ:-ਭਗਤਾ ਦੂਜਾ ਸਥਾਨ:-ਭੁਚੋ ਮੰਡੀ ਵਾਲੀਬਾਲ ਅੰ-17 ਲੜਕੇ ਪਹਿਲਾ ਸਥਾਨ:ਬਠਿੰਡਾ-2, ਦੂਜਾ ਸਥਾਨਭਗਤਾ ਵਾਲੀਬਾਲ ਅੰ-19 ਲੜਕੇ ਪਹਿਲਾ ਸਥਾਨ ਬਠਿੰਡਾ-2, ਦੂਜਾ ਸਥਾਨ ਭਗਤਾ, ਚੈਸ ਅੰ-19 ਲੜਕੀਆਂ ਪਹਿਲਾ ਸਥਾਨ ਸਰਵਹਿੱਤਕਾਰੀ ਸ.ਸ.ਸਕੂਲ ਰਾਮਪੁਰਾ, ਦੂਜਾ ਸਥਾਨ ਭਾਰਤੀਆ ਮਾਡਲ ਸ.ਸ ਸਕੂਲ ਰਾਮਪੁਰਾ, ਵਾਲੀਬਾਲ ਅੰ-19 ਲੜਕੇ ਪਹਿਲਾ ਸਥਾਨ ਮੌੜ ਮੰਡੀ ਦੂਜਾ ਸਥਾਨ ਬਠਿੰਡਾ-2, ਟੇਬਲ ਟੇਨਿਸ ਅੰ-14 ਲੜਕੇ ਪਹਿਲਾ ਸਥਾਨ ਮੰਡੀ ਫੂਲ, ਦੂਜਾ ਸਥਾਨ ਬਠਿੰਡਾ-2, ਟੇਬਲ ਟੇਨਿਸ ਅੰ-17 ਲੜਕੇ ਪਹਿਲਾ ਸਥਾਨ ਬਠਿੰਡਾ-2, ਦੂਜਾ ਸਥਾਨ ਮੰਡੀ ਫੂਲ਼, ਟੇਬਲ ਟੇਨਿਸ ਅੰ-19 ਲੜਕੇ ਪਹਿਲਾ ਸਥਾਨ ਬਠਿੰਡਾ-2, ਦੂਜਾ ਸਥਾਨ ਮੰਡੀ ਫੂਲ਼ ਟੇਬਲ ਟੇਨਿਸ ਅੰ-14 ਲੜਕੀਆਂ ਪਹਿਲਾ ਸਥਾਨ ਭੁਚੋ ਮੰਡੀ, ਦੂਜਾ ਸਥਾਨ ਮੰਡੀ ਫੂਲ਼, ਟੇਬਲ ਟੇਨਿਸ ਅੰ-17 ਲੜਕੀਆ ਪਹਿਲਾ ਸਥਾਨ ਮੰਡੀ ਫੂਲ, ਦੂਜਾ ਸਥਾਨ ਬਠਿੰਡਾ-1, ਟੇਬਲ ਟੇਨਿਸ ਅੰ-19 ਲੜਕੀਆਂ ਪਹਿਲਾ ਸਥਾਨ ਮੰਡੀ ਫੂਲ, ਦੂਜਾ ਸਥਾਨ ਬਠਿੰਡਾ-1, ਕਿ੍ਰਕਟ ਅੰ-19 ਲੜਕੇ ਪਹਿਲਾ ਸਥਾਨ ਮੌੜ ਮੰਡੀ, ਦੂਜਾ ਸਥਾਨ ਬਠਿੰਡਾ-2, ਹੈਂਡਬਾਲ ਅੰ-17 ਲੜਕੇ ਪਹਿਲਾ ਸਥਾਨ ਬਠਿੰਡਾ-1, ਦੂਜਾ ਸਥਾਨ ਸੰਗਤ ਹੈਂਡਬਾਲ ਅੰ-14 ਲੜਕੇ ਪਹਿਲਾ ਸਥਾਨ ਸੰਗਤ, ਦੂਜਾ ਸਥਾਨ ਬਠਿੰਡਾ-2 ਪ੍ਰਾਪਤ ਕੀਤਾ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply