Saturday, April 20, 2024

ਸਰਕਾਰੀ ਪੌਲੀਟੈਕਨਿਕ ਕਾਲਜ ਦੇ ਸਿਹਤ ਕਲੱਬ ਵਲੋਂ ਐਚ.ਆਈ.ਵੀ/ਏਡਜ਼ ਜਾਗਰੂਕਤਾ ਸੈਮੀਨਾਰ

ਬਠਿੰਡਾ, 2 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਸਿਹਤ ਕਲੱਬ ਵਲੋਂ ਐਚ.ਆਈ.ਵੀ/ਏਡਜ਼ PPN0209201817ਜਾਗਰੂਕਤਾ ਸੈਮੀਨਾਰ ਕਰਵਾਇਆ।ਜਿਸ ਵਿੱਚ ਯੂਨਾਈਟਡ ਨੇਸ਼ਨ ਏਡਜ਼ ਵਲੋਂ ਪ੍ਰਵਾਨਿਤ ਏਡਜ ਸਿੱਖਿਅਕ ਨਰਿੰਦਰ ਬੱਸੀ ਨੇ ਵਿਸ਼ੇਸ਼ ਤੌਰ ਸਮੂਲੀਅਤ ਕੀਤੀ।ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ  ਨਰਿੰਦਰ ਬੱਸੀ ਨੂੰ `ਜੀ ਆਇਆ` ਆਖਦਿਆਂ ਕਿਹਾ ਕਿ ਸਮੁੱਚੇ ਸਮਾਜ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਦੀ ਬਹੁਤ ਲੋੜ ਹੈ ਅਤੇ ਇਨ੍ਹਾਂ ਵਰਗੇ ਚੰਗੇ ਸਿੱਖਿਅਕ ਮਿਆਰੀ ਢੰਗ ਨਾਲ ਇਸ ਪ੍ਰਤੀ ਜਾਗਰੂਕ ਕਰ ਰਹੇ ਹਨ।ਉਨ੍ਹਾਂ ਨੇ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰਾਂ ਦੌਰਾਨ ਐਚ.ਆਈ.ਵੀ ਏਡਜ਼ ਜਾਗਰੂਕਤਾ ਤੋਂ ਇਲਾਵਾ ਜਿੰਦਗੀ ਜਿਊਣ ਦਾ ਹੁਨਰ, ਵਾਤਾਵਰਣ ਸਾਂਭ ਸੰਭਾਲ, ਪਰਿਵਾਰਕ ਰਿਸ਼ਤਿਆਂ ਜਿਹੇ ਸਮਾਜਿਕ ਵਿਸ਼ਿਆਂ ਉਪਰ ਵੀ ਵਿਸਥਾਰ ਸਹਿਤ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ `ਚ ਆ ਰਹੀ ਗਿਰਾਵਟ ਇੱਕ ਗੰਭੀਰ ਚਿੰਤਨ ਦਾ ਵਿਸ਼ਾ ਹੈ।ਉਨ੍ਹਾਂ ਨੇ ਇਨਸਾਨੀ ਸਰੀਰ, ਦਿਮਾਗ, ਸੋਚ ਅਤੇ ਆਚਰਣ ਬਾਰੇ ਗੱਲ ਕਰਦਿਆਂ ਦੱਸਿਆ ਕਿ ਐਚ.ਆਈ.ਵੀ ਇਨਸਾਨ ਦੇ ਸਰੀਰ ਤੱਕ ਕਿਵੇਂ ਪਹੰੁਚਦਾ ਹੈ।ਉਨ੍ਹਾਂ ਦੱਸਿਆ ਕਿ ਅੱਜਕਲ ਹੋ ਰਹੀ ਬਜ਼ੁਰਗਾਂ ਦੀ ਸਾਂਭ-ਸੰਭਾਲ ਪ੍ਰਤੀ ਅਣਗਹਿਲੀ ਅਤੇ ਗੁਰੂ ਪ੍ਰਰੰਪਰਾ ਦੀ ਮਹੱਤਤਾ ਬਾਰੇ ਪੂਰੀ ਜਾਣਕਾਰੀ ਦੀ ਘਾਟ, ਭਰੂਣ ਹੱਤਿਆ ਅਤੇ ਨਸ਼ਿਆਂ ਦੀ ਵਰਤੋਂ ਦਾ ਏਡਜ਼ ਨਾਲ ਸਬੰਧ ਬਾਰੇ ਜਾਣੂ ਕਰਵਾਇਆ ਗਿਆ।ਉਨ੍ਹਾਂ ਨੇ ਸਮੁੱਚੀ ਜਾਣਕਾਰੀ ਵਿਗਿਆਨਕ ਖੋਜਾਂ ਅਤੇ ਅੰਕੜਿਆਂ ਸਹਿਤ ਦਿੱਤੀ ਅਤੇ ਸਿਹਤ ਕਲੱਬ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਉਨ੍ਹਾਂ ਨੇ ਏਡਜ਼ ਤੋਂ ਬਚਾਅ ਕਰਨ ਦੇ ਸਾਧਨਾਂ ਪ੍ਰਤੀ ਜਾਗਰੂਕ ਕੀਤਾ। ਸੈਮੀਨਾਰ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਏਡਜ਼ ਸਬੰਧਿਤ ਸਵਾਲ ਪੁੱਛੇ ਅਤੇ ਸਹੀ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਕਿਤਾਬ ਇਨਾਮ ਵਜੋਂ ਦਿੱਤੀਆਂ।ਲਗਭਗ 100 ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਸੈਮੀਨਾਰ ਵਿੱਚ ਸ਼ਮੂਲੀਅਤ ਕੀਤੀ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply