Saturday, April 20, 2024

ਨਸ਼ੇ ਦਾ ਟੀਕਾ ਲਾਉਣ ਕਾਰਨ ਨੋਜਵਾਨ ਦੀ ਹਾਲਤ ਹੋਈ ਗੰਭੀਰ

ਬਠਿੰਡਾ, 2 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਦੀ ਮੁਹਿੰਮ ਚਲਾਈ ਜਾ ਰਹੀ ਹੈ, PPN0209201818ਲੇਕਿਨ ਸੂਬੇ ਅੰਦਰ ਨਸ਼ੇ ਖਤਮ ਕਰਨ ਦੇ ਲੱਖਾਂ ਦਾਅਵੇ ਵੀ ਕੀਤੇ ਜਾਂਦੇ ਹਨ। ਪਰ ਜ਼ਮੀਨੀ ਪੱਧਰ `ਤੇ ਪੰਜਾਬ ਅੰਦਰ ਨਸ਼ਾ ਸਮੱਗਲਰਾਂ ਦਾ ਬੋਲਬਾਲਾ ਹੈ ਅਤੇ ਸ਼ਰੇਆਮ ਵਿਕ ਰਹੇ ਨਸ਼ਿਆਂ ਕਾਰਨ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ‘ਚ ਗਰਕ ਹੋ ਚੁੱਕੀ ਹੈ।ਉਥੇ ਹੀ ਬਠਿੰਡਾ ਪੁਲਿਸ ਵਲੋਂ ਤਾਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸੈਮੀਨਾਰਾਂ ਦਾ ਸਹਾਰਾ ਲਿਆ ਜਾਦਾ ਹੈ।ਪਰ ਉਹ ਸਹਾਰਾ ਵੀ ਖੋਖਲਾ ਹੀ ਸਾਬਿਤ ਹੋਇਆ ਕਿਉਂਕਿ ਟੀਕੀਆਂ ਦੀਆਂ ਸਰਿੰਜਾਂ ਵੇਚਣ `ਤੇ ਪੁਿਲਸ ਵੱਲੋਂ ਰੋਕ ਲਾਈ ਗਈ ਹੈ।ਪਰ ਸ਼ਹਿਰ ਦੇ ਮੈਡੀਕਲਾਂ ਤੋਂ ਇਹ ਸਰਿੰਜ਼ਾਂ ਆਮ ਮਿਲ ਜਾਂਦੀਆਂ ਹਨ।
ਤਾਜ਼ਾ ਮਾਮਲਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਵਿੱਤ ਮੰਤਰੀ ਮਨਪ੍ਰੱੀਤ ਬਾਦਲ ਦੇ ਹਲਕਾ ਬਠਿੰਡਾ ਵਿਖੇ ਦੇਖਣ ਨੂੰ ਮਿਲਿਆ ਜਿਥੇ ਸਥਾਨਕ ਕਮਲਾ ਨਹਿਰੂ ਕਲੋਨੀ ਦੇ ਪਾਰਕ ਵਿੱਚ ਨਸ਼ੇ ਦਾ ਟੀਕਾ ਆਪਣੇ ਗੁਪਤ ਅੰਗ ਵਿੱਚ ਲਾਉਣ ਕਾਰਨ ਇੱਕ ਨੌਜਵਾਨ ਦੀ ਹਾਲਾਤ ਗੰਭੀਰ ਹੋ ਗਈ, ਜਿਸ ਨੂੰ ਤੁਰੰਤ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਸਿਵਲ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ, ਜਿਥੇ ਉਕਤ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਦਿੰਦਿਆਂ ਸਹਾਰਾ ਜਨ ਸੇਵਾ ਦੇ ਵਰਕਰ ਹਰਬੰਸ ਸਿੰਘ ਤੇ ਵਿੱਕੀ ਕੁਮਾਰ ਨੇ ਦੱਸਿਆ ਕਿ ਕਮਲਾ ਨਹਿਰੂ ਕਲੋਨੀ ਦੇ ਪਾਰਕ ਵਿੱਚ ਮੋਟਰ ਸਾਈਕਲ ਸਵਾਰ ਦੋ ਨੌਜਵਾਨ ਆਏ ਸਨ, ਜਿਹਨਾਂ ਨੇ ਨਸ਼ੇ ਦਾ ਸੇਵਨ ਕੀਤਾ ਅਤੇ ਇੱਕ ਨੌਜਵਾਨ ਨੇ ਨਸ਼ੇ ਦਾ ਟੀਕਾ ਆਪਣੇ ਪਿਸ਼ਾਬ ਵਾਲੀ ਥਾਂ ਲਾਇਆ, ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਹੋ ਗਈ ਤੇ ਸਹਾਰਾ ਜਨ ਸੇਵਾ ਵਰਕਰਾਂ ਨੇ ਉਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਉਕਤ ਨੌਜਵਾਨ ਦੀ ਪਹਿਚਾਣ ਜਸਮੀਤ ਸਿੰਘ ਵਾਸੀ ਪਿੰਡ ਭੋਖੜਾ ਵਜੋ ਹੋਈ। ਸ਼ਹਿਰ ਵਿੱਚ ਆਏ ਨਸ਼ੇ ਦੇ ਇਸ ਕੇਸ ਨੇ ਬਠਿੰਡਾ ਪੁਲਿਸ ਦੀ ਕਾਰਗੁਜਾਰੀ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ।ਜਿਥੇ ਸ਼ਰੇਆਮ ਦਿਨ ਦਿਹਾੜੇ ਨੌਜਵਾਨ ਪਬਲਿਕ ਪਾਰਕ ਵਿੱਚ ਨਸ਼ੇ ਦਾ ਸੇਵਨ ਕਰ ਰਹੇ ਸਨ, ਲੋਕ ਪੁੱਛ ਰਹੇ ਹਨ ਕਿ ਇਸ ਇਲਾਕੇ ਅੰਦਰ ਗਸ਼ਤ ਕਰਨ ਵਾਲੀ ਪੀ.ਸੀ.ਆਰ ਪੁਲਿਸ ਕਿਥੇ ਗਾਇਬ ਸੀ?

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply