Friday, April 19, 2024

ਕਾਲੋਨੀ ਵਾਸੀਆਂ ਨੇ ਆਪਣੇ ਪੱਲਿਓਂ ਲਗਵਾਈਆਂ ਸਟਰੀਟ ਲਾਈਟਾਂ ਤੇ ਕਰਵਾਈ ਸਫਾਈ

ਅੰਮ੍ਰਿਤਸਰ, 3 ਸਤੰਬਰ (ਪੰਜਾਬ ਪੋਸਟ – ਸੁਖਬਰ ਸਿੰਘ ਖੁਰਮਣੀਆਂ) – ਸਵਿਸ ਸਿਟੀ ਵੈਲਫ਼ੇਅਰ ਐਸੋਸੀਏਸ਼ਨ ਨੇ ਪਲੇਠੀ ਮੀਟਿੰਗ ਦੌਰਾਨ ਵਿੱਢੀ ਗਈ ਮੁਹਿੰਮ PPN0309201805‘ਆਪਣੀ ਸਹਾਇਤਾ ਆਪ` ਤਹਿਤ ਕਾਲੋਨੀ ਦੀ ਸਾਫ਼ ਸਫ਼ਾਈ ਕਰਵਾਈ ਗਈ ਅਤੇ ਨਾਲ ਹੀ ਆਪਣੇ ਪੱਲਿਓਂ ਰਕਮ ਖਰਚ ਕੇ ਸਟਰੀਟ ਲਾਈਟਾਂ ਲਗਵਾਉਣ ਤੋਂ ਇਲਾਵਾ ਕਲੌਨੀ ਦੀ ਸੁਰਖਿਆ ਲਈ ਸਕਿਓਰਿਟੀ ਗਾਰਡ ਤੈਨਾਤ ਕੀਤੇ।
    ਪ੍ਰਧਾਨ ਡਾ. ਵਿਨੈ ਸੁਖੀਜਾ ਨੇ ਦੱਸਿਆ ਹੈ ਕਿ ਕਾਲੋਨੀ ਦੀਆਂ ਜਾਇਜ਼ ਲੋੜਾਂ ਅਤੇ ਸਮੱਸਿਆਵਾਂ ਲਈ ਪਹਿਲਕਦਮੀ ਕਰਦਿਆਂ ਸੰਸਥਾ ਨੇ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕਰ ਦਿੱਤੀ ਹੈ।ਜਿਸ ਤਹਿਤ ਜਿਥੇ ਕਾਲੋਨੀ ਦੀ ਸਾਫ਼ ਸਫ਼ਾਈ ਕੀਤੀ ਗਈ, ਉਥੇ ਬੰਦ ਤੇ ਖ਼ਰਾਬ ਪਈਆਂ ਲਾਈਟਾਂ ਨੂੰ ਦੁਰਸਤ ਕਰਵਾ ਕੇ ਕਾਲੋਨੀ ਦੇ ਮੇਨ ਦਰਵਾਜ਼ਿਆਂ ’ਤੇ ਸੁਰੱਖਿਆ ਗਾਰਡ ਤਾਇਨਾਤ ਕੀਤੇ ਹਨ।
    ਉਨ੍ਹਾਂ ਕਿਹਾ ਕਿ ਕੌਮਾਂਤਰੀ ਬਾਈਪਾਸ ਮਾਰਗ ’ਤੇ ਸਵਿਸ ਸਿਟੀ, ਸਵਿਸ ਰੋਜ਼ ਲੈਂਡ, ਸਵਿਸ ਗ੍ਰੀਨ ਅਤੇ ਸਵਿਸ ਲੈਂਡ ਨਾਂ ਦੀਆਂ ਚਾਰ ਕਾਲੋਨੀਆਂ ਬਣੀਆਂ ਹਨ, ਜਿਨ੍ਹਾਂ ਦੇ ਵਾਸੀ ਅਨੇਕਾਂ ਪ੍ਰਕਾਰ ਦੀਆਂ ਮੁਸ਼ਕਲਾਂ ’ਚ ਘਿਰੇ ਹੋਏ ਹਨ।ਸੜਕਾਂ ਦਾ ਮੰਦਾ ਹਾਲ, ਸੀਵਰੇਜ਼ ਪ੍ਰਣਾਲੀ ਦਰੁਸਤ ਨਾ ਹੋਣ, ਪਾਰਕਾਂ ਦੀ ਤਰਸਯੋਗ ਹਾਲਤ, ਬਿਜਲੀ ਸਪਲਾਈ ਅਤੇ ਸੁਰੱਖਿਆ ਦੇ ਬੁਰੇ ਹਾਲਾਤਾਂ ਸਬੰਧੀ ਪੇਸ਼ ਆ ਰਹੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
    ਡਾ. ਸੁਖੀਜਾ ਨੇ ਕਿਹਾ ਕਿ ਕਾਲੋਨੀ ਦੀ ਕੀਤੀ ਗਈ ਚਾਰਦੀਵਾਰੀ ਦੀ ਮੁਰੰਮਤ, ਅਵਾਰਾ ਪਸ਼ੂਆਂ ਦਾ ਦਾਖਲਾ, ਸੀਵਰੇਜ਼ ਪ੍ਰਣਾਲੀ, ਪਾਣੀ ਦੀ ਵਿਵਸਥਾ, ਸੜਕਾਂ ਦੀ ਉਸਾਰੀ ਅਜੇ ਕਈ ਸਮੱਸਿਆਵਾਂ ਕਮੇਟੀ ਦੇ ਧਿਆਨ `ਚ ਹਨ, ਜਿਨ੍ਹਾਂ ਨੂੰ ਵੀ ਜਲਦ ਤੋਂ ਜਲਦ ਹੱਲ ਕਰਵਾਉਣ ਲਈ ਉਹ ਯਤਨਸ਼ੀਲ ਰਹਿਣਗੇ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਲੋਨੀ ਦੀਆਂ ਵਧੇਰੇ ਮੁਸ਼ਕਿਲਾਂ ਦੀ ਪੂਰਤੀ ਲਈ ਸਰਕਾਰ ਦੇ ਸਹਿਯੋਗ ਦੀ ਅਤਿ ਜਰੂਰਤ ਹੈ।ਉਨਾਂ ਨੇ ਕਾਲੋਨੀਆਂ ਦੇ ਮਾਲਕਾਂ ਸਰਬਜੀਤ ਸਿੰਘ ਗੁਮਟਾਲਾ ਅਤੇ ਦਵਿੰਦਰ ਸਿੰਘ ਧਾਲੀਵਾਲ ਨੇ ਕਾਲੋਨੀ ਵਾਸੀਆਂ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਬਿਜਲੀ ਟਰਾਂਸਫ਼ਾਰਮਰ ਦੀ ਜੋ ਮੰਗ ਮੰਗ ਕੀਤੀ ਗਈ ਹੈ, ਉਹ ਜਲਦ ਤੋਂ ਜਲਦ ਹੱਲ ਕਰਵਾ ਦਿੱਤੀ ਜਾਵੇਗੀ ਅਤੇ ਭਾਰੀ ਵਾਹਣਾਂ ਦੇ ਦਾਖਲੇ ’ਤੇ ਰੋਕ ਲਗਾਈ ਜਾਵੇਗੀ।
    ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਡੀ.ਐਸ ਰਟੌਲ, ਜਨਰਲ ਸਕੱਤਰ ਮੈਡਮ ਨੇਹਾ ਅਰੋੜਾ, ਮੀਤ ਪ੍ਰਧਾਨ ਹਰਜਿੰਦਰ ਸਿੰਘ, ਦਫਤਰ ਸੈਕਟਰੀ ਸੋਮਾ ਅਰੋੜਾ, ਫ਼ਾਇਨਾਂਸ ਸੈਕਟਰੀ ਅਮਨਦੀਪ, ਸੋਨੀਆ ਅਰੋੜਾ, ਪ੍ਰੈਸ ਸਕੱਤਰ ਅਕਾਸ਼ ਸੋਨੀ, ਵੇਦ ਪ੍ਰਕਾਸ਼ ਪੁੰਜ, ਮਨਦੀਪ ਸਿੰਘ, ਬਮਰਾਹ, ਪੀ.ਐਸ ਸਹੋਤਾ ਤੋਂ ਇਲਾਵਾ ਸਵਿਸ ਲੈਂਡ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਵੀ ਮੌਜੂਦ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply