Friday, April 19, 2024

ਹੈਲਮਟ ਨਾ ਪਹਿਨਣ `ਤੇ ਸਿੱਖ ਨੌਜੁਆਨ ਨੂੰ ਸਾਈਕਲ ਦੌੜ ਤੋਂ ਬਾਹਰ ਕਰਨ ਦੀ ਨਿੰਦਾ

ਅੰਮ੍ਰਿਤਸਰ, 3 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬਠਿੰਡਾ ਪ੍ਰਸ਼ਾਸਨ ਦੀ ਇਕ ਮਹਿਲਾ ਅਫ਼ਸਰ Longowalਵੱਲੋਂ ਇਕ ਸਿੱਖ ਨੌਜੁਆਨ ਨੂੰ ਸਾਈਕਲ ਦੌੜ `ਚ ਹੈਲਮਟ ਨਾ ਪਹਿਨਣ ਕਾਰਨ ਬਾਹਰ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।ਲੌਂਗੋਵਾਲ ਨੇ ਆਖਿਆ ਕਿ ਕਿਸੇ ਵੀ ਤਰ੍ਹਾਂ ਦਾ ਟੋਪ (ਹੈਲਮਟ) ਪਹਿਨਣਾ ਸਿੱਖਾਂ ਲਈ ਧਾਰਮਿਕ ਤੌਰ ’ਤੇ ਮਨ੍ਹਾ ਹੈ ਅਤੇ ਬਠਿੰਡਾ ਵਿਖੇ ਸਾਈਕਲ ਦੌੜ ਦੌਰਾਨ ਸਿੱਖ ਨੌਜੁਆਨ ਬਲਪ੍ਰੀਤ ਸਿੰਘ ਨੂੰ ਹੈਲਮਟ ਨਾ ਪਹਿਨਣ ਕਾਰਨ ਸਾਈਕਲ ਦੌੜ ਵਿਚ ਭਾਗ ਲੈਣ ਤੋਂ ਮਨ੍ਹਾ ਕਰਨਾ ਉਸ ਦੇ ਧਾਰਮਿਕ ਹੱਕਾਂ ’ਤੇ ਸਿੱਧਾ ਵਾਰ ਹੈ। ਉਨ੍ਹਾਂ ਕਿਹਾ ਕਿ ਜਦੋਂ ਸਬੰਧਤ ਅਧਿਕਾਰੀ ਨੂੰ ਇਹ ਸਾਫ ਨਜ਼ਰ ਆ ਰਿਹਾ ਸੀ ਕਿ ਪ੍ਰਤੀਯੋਗੀ ਕੇਸਾਧਾਰੀ ਹੈ ਅਤੇ ਉਸ ਨੇ ਕੇਸਕੀ ਸਜਾਈ ਹੋਈ ਹੈ ਤਾਂ ਅਜਿਹੇ ਵਿਚ ਉਸ ਨੂੰ ਤੰਗ ਪ੍ਰੇਸ਼ਾਨ ਨਹੀਂ ਸੀ ਕਰਨਾ ਚਾਹੀਦਾ। ਮਹਿਲਾ ਅਧਿਕਾਰੀ ਦੀ ਇਸ ਹਰਕਤ ਨਾਲ ਸਿੱਖ ਨੌਜੁਆਨ ਬਲਪ੍ਰੀਤ ਸਿੰਘ ਨੂੰ ਮਾਨਸਿਕ ਤੌਰ ’ਤੇ ਡੂੰਘੀ ਠੇਸ ਪਹੁੰਚੀ ਹੈ ਜਿਸ ਲਈ ਸਿੱਧੇ ਤੌਰ ’ਤੇ ਸਬੰਧਤ ਅਧਿਕਾਰੀ ਜ਼ੁੰਮੇਵਾਰ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਨੌਜੁਆਨ ਨੂੰ ਹੈਲਮਟ ਰਹਿਤ ਹੋਣ ਕਾਰਨ ਸਾਈਕਲ ਦੌੜ ਵਿਚ ਬਾਹਰ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply