Thursday, April 18, 2024

ਨਾਮੀ ਗਰਾਮੀ ਖਿਡਾਰੀਆਂ ਦਾ ਕੀਤਾ ਸਨਮਾਨ ਤੇ ਵੰਡੀਆਂ ਸਪੋਰਟਸ ਕਿੱਟਾਂ

ਅੰਮ੍ਰਿਤਸਰ, 3  ਸਤੰਬਰ (ਪੰਜਾਬ ਪੋਸਟ- ਸੰਧੂ) – ਜ਼ਿਲ੍ਹਾ ਵੈਟਰਨ ਐਥਲੈਟਿਕਸ ਖਿਡਾਰੀਆਂ ਦੀ ਟੀਮ ਦੇ ਵੱਲੋਂ ਪ੍ਰਧਾਨ ਗੁਰਭੇਜ ਸਿੰਘ ਭੇਜਾ ਦੀ ਅਗਵਾਈ ਤੇ PPN0309201806ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਦੇ ਪ੍ਰਬੰਧਾਂ ਹੇਠ ਛੇਹਰਟਾ ਵਿਖੇ ਕੌਮੀ ਖੇਡ ਦਿਵਸ ਦੇ ਸਬੰਧ ਵਿੱਚ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਹਲਕਾ ਵਿਧਾਇਕ ਡਾ. ਰਾਜਕੁਮਾਰ ਦੇ ਭਰਾ ਤੇ ਸੀਨੀਅਰ ਕਾਂਗਰਸੀ ਆਗੂ ਪਹਿਲਵਾਨ ਬਲਬੀਰ ਬੱਬੀ ਨੇ ਮੁੱਖ ਮਹਿਮਾਨ ਵਜੋਂ, ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਤੇ ਅੰਤਰਰਾਸ਼ਟਰੀ ਸਾਈਕਲਿਸਟ ਐਸ.ਆਈ ਗੁਰਪ੍ਰੀਤ ਸਿੰਘ ਭੰਗੂ ਤੇ ਅੰਤਰਰਾਸ਼ਟਰੀ ਰੌਇੰਗ ਖਿਡਾਰੀ ਕੋਚ ਅਮਨਦੀਪ ਸਿੰਘ ਖਹਿਰਾ ਕਪੂਰਥਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।ਪ੍ਰੋਗਰਾਮ ਦੀ ਸ਼ੁਰੂਆਤ ਹਾਕੀ ਖੇਡ ਦੇ ਜਾਦੂਗਾਰ ਦੇ ਤੌਰ `ਤੇ ਜਾਣੇ ਜਾਂਦੇ ਮੇਜਰ ਧਿਆਨ ਚੰਦ ਨੂੰ ਯਾਦ ਕਰਕੇ ਕੀਤੀ ਗਈ।ਮੁੱਖ ਪ੍ਰਬੰਧਕ ਤੇ ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਨੇ ਆਏ ਮਹਿਮਾਨਾ ਤੇ ਖਿਡਾਰੀਆਂ ਨੂੰ `ਜੀ ਆਇਆ` ਕਿਹਾ ਤੇ ਵੈਟਰਨ ਖਿਡਾਰੀਆਂ ਦੀਆਂ ਮੌਜੂਦਾ ਪ੍ਰਾਪਤੀਆਂ ਤੇ ਰੌਸ਼ਨੀ ਪਾਈ।
 PPN0309201807ਇਸ ਮੌਕੇ ਸੈਫ ਖੇਡਾਂ ਦੀ ਗੋਲਡ ਮੈਡਲਿਸਟ ਤੇ ਨਿਊ ਰਿਕਾਰਡ ਹੋਲਡਰ ਮਿਸ ਅਰਪਨਦੀਪ ਕੌਰ ਬਾਜਵਾ, ਅੰਤਰਰਾਸ਼ਟਰੀ ਸਾਈਕਲਿਸਟ ਗੁਰਪ੍ਰੀਤ ਸਿੰਘ ਭੰਗੂ, ਅੰਤਰਰਾਸ਼ਟਰੀ ਰੌਇੰਗ ਖਿਡਾਰੀ ਅਮਨਦੀਪ ਸਿੰਘ ਖਹਿਰਾ, ਖੇਡ ਪ੍ਰਮੋਟਰ ਮੈਡਮ ਗੁਲਸ਼ਨ ਅਰੋੜਾ, ਖੇਡ ਪ੍ਰਮੋਟਰ ਤੇ ਸ਼ਪੈਸ਼ਨ ਮੈਡਮ ਅਨੀਤਾ ਬੱਤਰਾ, ਖੇਡ ਪੀ.ਆਰ.ਓ ਗੁਰਮੀਤ ਸਿੰਘ ਸੰਧੂ ਤੇ ਸੇਵਾ ਮੁਕਤ ਸੁਪਰਡੈਂਟ ਜੇ.ਪੀ ਸਿੰਘ ਪੀ.ਪੀ ਨੂੰ ਸਪਸ਼ੈਲ ਐਵਾਰਡ ਆਫ ਆਨਰਜ਼ ਦੇ ਕੇ ਸਨਮਾਨਿਤ ਕਰਨ ਦੇ ਨਾਲ-ਨਾਲ ਵੱਖ-ਵੱਖ ਖੇਡਾਂ ਦੇ ਦਰਜਨਾਂ ਮਹਿਲਾ-ਪੁਰਸ਼ ਵੈਟਰਨ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਤੇ ਸਪੋਰਟਸ ਕਿੱਟਾਂ ਦੇ ਕੇ ਨਵਾਜਦਿਆਂ ਮੁੱਖ ਮਹਿਮਾਨ ਪਹਿਲਵਾਨ ਬਲਬੀਰ ਬੱਬੀ ਨੇ ਕਿਹਾ ਕਿ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਤੋਂ ਇਲਾਵਾ ਇਸ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਪ੍ਰੋਗ੍ਰਾਮਾ ਦਾ ਹੋਣਾ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਖੇਡ ਖੇਤਰ ਨੂੰ ਪ੍ਰਫੁਲਿਤ ਕਰਨ ਲਈ ਕਰੋੜਾਂ ਰੁਪਏ ਦੇ ਫੰਡ ਰਾਖਵੇਂ ਰੱਖੇ ਗਏ ਹਨ।ਸਮੂਹ ਖਿਡਾਰੀਆਂ ਵੱਲੋਂ ਭਵਿੱਖ `ਚ ਹੋਰ ਵੀ ਬੇਹਤਰ ਕਾਰਗੁਜ਼ਾਰੀ ਦਿਖਾਉਣ ਦਾ ਅਹਿਦ ਲਿਆ ਗਿਆ।ਚਾਚਾ ਗੁਰਮੀਤ ਸਿੰਘ ਸੰਧੂ ਨੇ ਮੰਚ ਦਾ ਸੰਚਾਲਨ, ਜਦਕਿ ਚੀਫ ਪੈਟਰਨ ਅਜੀਤ ਸਿੰਘ ਰੰਧਾਵਾ ਨੇ ਸਾਰਿਆਂ ਦਾ ਧੰਨਵਾਦ ਕੀਤਾ ।
ਇਸ ਮੌਕੇ ਕਾਂਗਰਸੀ ਆਗੂ ਜਸਪਾਲ ਸਿੰਘ ਜੱਸ, ਅਵਤਾਰ ਸਿੰਘ ਜੀ.ਐਨ.ਡੀ.ਯੂ, ਇੰਸਪੈਕਟਰ ਅਵਤਾਰ ਸਿੰਘ ਪੀ.ਪੀ, ਪ੍ਰੋ. ਭੁਪਿੰਦਰ ਸਿੰਘ, ਪ੍ਰੋ. ਪਰਮਜੀਤ ਸਿੰਘ ਮਾਹਲ, ਦਵਿੰਦਰ ਸਿੰਘ ਫ਼ੌਜੀ, ਬਲਜਿੰਦਰ ਸਿੰਘ ਮੱਟੂ ਮੈਡਮ ਗੁਰਨਾਮ ਕੌਰ, ਹਰਦੇਵ ਸਿੰਘ ਮੰਡ, ਸਰਬਜੀਤ ਸਿੰਘ, ਜਗੀਰ ਸਿੰਘ, ਕੋਚ ਕੈਪਟਨ ਬਲਦੇਵ ਸਿੰਘ, ਸ਼ਿਸ਼ੂਪਾਲ ਸਿੰਘ, ਰਜਿੰਦਰ ਸਿੰਘ ਛੀਨਾ, ਮਨਿੰਦਰ ਮੰਨ੍ਹਾ, ਵਾਕਰ ਹਰਜੀਤ ਸਿੰਘ, ਮੈਨੇਜਰ ਕੇ.ਦੇਵ ਆਦਿ ਹਾਜ਼ਰ ਸਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply