Friday, April 19, 2024

ਭਾਈ ਜੈਤਾ ਜੀ ਦੀ ਯਾਦ `ਚ ਚੇਤਨਾ ਮਾਰਚ ਅੱਜ

ਨਵੀਂ ਦਿੱਲੀ, 4 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ PPN0409201805ਸੋਸਾਇਟੀ ਵਲੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜਨਮ ਦਿਨ ਦੇ ਸੰਬੰਧ ਵਿੱਚ ਬੁੱਧਵਾਰ, 5 ਸਤੰਬਰ ਨੂੰ ਗੁ. ਮਜਨੂੰ ਟਿੱਲਾ ਸਾਹਿਬ ਤੋਂ ਗੁ. ਸੀਸਗੰਜ ਸਾਹਿਬ ਤਕ ਵਿਸ਼ੇਸ਼ ਤੇ ‘ਮਹਾਨ ਚੇਤਨਾ ਮਾਰਚ’ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇਹ ਮਹਾਨ ਚੇਤਨਾ ਮਾਰਚ ਸੋਮਵਾਰ 3 ਸਤੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੰਜੀ ਸਾਹਿਬ ਹਾਲ ਤੋਂ ਸਵੇਰੇ 9 ਵਜੇ ਅਰੰਭ ਹੋਵੇਗਾ, ਜੋ ਪਿੰਡ ਵੱਲਾ, ਬਟਾਲਾ, ਗੁ. ਅੱਚਲ ਸਾਹਿਬ, ਬਿਆਸ, ਕਰਤਾਰਪੁਰ, ਜਲੰਧਰ ਬਾਈਪਾਸ, ਫਗਵਾੜਾ, ਲੁਧਿਆਣਾ ਅਤੇ ਸਰਹੰਦ ਤੋਂ ਹੁੰਦਾ ਹੋਇਆ ਰਾਤ ਗੁ. ਮੰਜੀ ਸਾਹਿਬ ਛੇਵੀਂ ਪਾਤਸ਼ਾਹੀ ਅੰਬਾਲਾ ਵਿਖੇ ਪੁਜੇਗਾ। ਰਾਤ ਉਥੇ ਬਿਸਰਾਮ ਕਰ, ਮੰਗਲਵਾਰ 4 ਸਤੰਬਰ ਨੂੰ ਸਵੇਰੇ ਉਥੋਂ ਰਵਾਨਾ ਹੋ, ਕੁਰੂਕਸ਼ੇਤਰ, ਕਰਨਾਲ, ਪਾਣੀਪਤ ਤੋਂ ਹੁੰਦਾ ਹੋਇਆ ਰਾਤ ਗੁ. ਮਜਨੂੰ ਟਿੱਲਾ ਸਾਹਿਬ, ਦਿੱਲੀ ਪੁਜੇਗਾ। ਜਿੱਥੇ ਰਾਤ ਬਿਸਰਾਮ ਕਰ, ਬੁੱਧਵਾਰ 5 ਸਤੰਬਰ, ਸਵੇਰੇ 9 ਵੱਜੇ ਉਥੋਂ ਰਵਾਨਾ ਹੋਵੇਗਾ ਤੇ ਤਿਮਾਰਪੁਰ, ਮਾਲ ਰੋਡ, ਖੈਬਰਪਾਸ, ਲਾਲਾ ਸ਼ਾਮਨਾਥ ਮਾਰਗ, ਬੱਸ ਅੱਡਾ, ਕਸ਼ਮੀਰੀ ਗੇਟ, ਲਾਲ ਕਿਲ੍ਹਾ ਤੋਂ ਹੁੰਦਾ ਹੋਇਆ ਗੁ. ਸੀਸਗੰਜ ਸਾਹਿਬ ਪੁਜੇਗਾ।ਜਿਥੇ ਪੰਥਕ ਮੁਖੀਆਂ ਅਤੇ ਸੰਗਤਾਂ ਵਲੋਂ ਮਾਰਚ ਦਾ ਹਾਰਦਿਕ ਸੂਆਗਤ ਕੀਤਾ ਜਾਇਗਾ।ਰਾਣਾ ਪਰਮਜੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਚੇਤਨਾ ਮਾਰਚ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਤੇ ਗੁ. ਸੀਸਗੰਜ ਸਾਹਿਬ ਪੁਜ ਇਸਦੇ ਸੁਆਗਤ ਵਿੱਚ ਸ਼ਾਮਲ ਹੋ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply