Friday, April 19, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਹੋਟਲ ਬਿਰਊ ਮਾਸਟਰ ਵਿਚਕਾਰ ਅਹਿਮ ਸਮਝੌਤਾ

ਵਿਦਿਆਰਥੀਆਂ ਨੂੰ ਮਿਲਣਗੇ ਰੋਜ਼ਗਾਰ ਤੇ ਸਿਖਲਾਈ ਦੇ ਹੋਰ ਮੌਕੇ
ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਤੇ ਰੁਜ਼ਗਾਰ ਦੇ PPN0409201810ਮੌਕੇ ਦਿਵਾਉਣ ਹਿਤ ਹੋਟਲ ਬਿਰਊ ਮਾਸਟਰ ਨਾਲ ਅਹਿਮ ਸਮਝੌਤੇ `ਤੇ ਹਸਤਾਖਰ ਕੀਤੇ ਹਨ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਇਸ ਕੰਪਨੀ ਵੱਲੋਂ ਅੰਮ੍ਰਿਤਸਰ ਤੋਂ ਇਲਾਵਾ ਭਾਰਤ ਦੇ ਬਾਕੀ ਰਾਜਾਂ ਵਿਚ ਸਥਿਤ ਬਿਰਊ ਮਾਸਟਰ ਹੋਟਲਾਂ ਵਿਚ ਪੇਸ਼ਾਵਰ ਇੰਟਰਨਸਿ਼ਪ ਅਤੇ ਨੌਕਰੀ ਦੇ ਅਵਸਰ ਮੁਹਈਆ ਕੀਤੇ ਜਾ ਸਕਣ।
        ਇਸ ਮੌਕੇ ਆਯੋਜਤ ਵਿਸ਼ੇਸ਼ ਸਮਾਰੋਹ `ਤੇ ਬੋਲਦਿਆਂ ਪ੍ਰਬੰਧ ਨਿਰਦੇਸ਼ਕ ਡਾ. ਗੁਰਲਾਲ ਸਿੰਘ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਕਾਬਿਲ ਸਮਝਿਆ ਕਿ ਅਸੀਂ ਵਿਦਿਆਰਥੀਆਂ ਨੂੰ ਮਹਿਮਾਨ ਨਿਵਾਜੀ ਅਤੇ ਹੋਟਲ ਪ੍ਰਬੰਧ ਦੇ ਖੇਤਰ ਵਿਚ ਸਿਖਲਾਈ ਅਤੇ ਰੋਜ਼ਗਾਰ ਮੁਹਈਆ ਕਰ ਸਕੀਏ। ਉਨ੍ਹਾਂ ਕਿਹਾ ਕਿ ਬਿਰਊ ਮਾਸਟਰ ਹੋਟਲ ਵਿਖੇ ਭਾਰਤੀ ਵਿਅੰਜਨਾਂ ਤੋਂ ਇਲਾਵਾ ਅੰਤਰਰਾਸ਼ਟਰੀ ਪਕਵਾਨ ਵੀ ਪਰੋਸੇ ਜਾਂਦੇ ਹਨ ਅਤੇ ਸਥਾਨਕ ਨਿਵਾਸੀਆਂ ਦੇ ਸੁਆਦ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਨੂੰ ਤਿਆਰ ਕੀਤਾ ਜਾਂਦਾ ਹੈ।ਉਨਾਂ੍ਹ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਹੋਟਲ ਸਨਅਤ ਨਾਲ ਸਬੰਧਤ ਬਰੀਕੀਆਂ ਨੂੰ ਸਿੱਖਣ ਦਾ ਮੌਕਾ ਮਿਲੇਗਾ।ਉਨ੍ਹਾਂ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਸਕਾਲਰਸ਼ਿਪ ਤੋਂ ਇਲਾਵਾ ਸਭ ਨੂੰ ਸਰਟੀਫਿਕੇਟ ਅਤੇ ਵਜੀਫਾ ਵੀ ਦਿੱਤਾ ਜਾਵੇਗਾ।
        ਵਾਈਸ ਚਾਂਸਲਰ, ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਬਿਰਊ ਮਾਸਟਰ ਹੋਟਲ ਉਤਮ ਦਰਜੇ ਦੇ ਹੋਟਲਾਂ ਦੀ ਚੇਨ ਹੈ ਜੋ ਕਿ ਕਈ ਰਾਜਾਂ ਵਿਚ ਮੌਜੁਦ ਹੈ।ਇਸ ਸਮਝੌਤੇ ਜ਼ਰੀਏ ਦੋਵਾਂ ਅਦਾਰਿਆਂ ਨੂੰ ਇਕ ਦੂਜੇ ਤੋਂ ਲਾਹਾ ਪ੍ਰਾਪਤ ਹੋਵੇਗਾ।
        ਬਿਰਊ ਮਾਸਟਰ ਦੇ ਸੀਨੀਅਰ ਅਧਿਕਾਰੀ ਡਾ. ਗੁਰਬਿਲਾਸ ਸਿੰਘ ਪੰਨੂ ਨੇ ਇਸ ਸਾਝੇਦਾਰੀ `ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਸੀਂ ਇਸ ਸਮਝੌਤੇ ਨੂੰ ਇਕ ਨਵੀਂ ਖੇਤਰੀ ਸਹਿਯੋਗ ਅਤੇ ਇਕਜੁਟਤਾ ਵਜੋਂ ਦੇਖਦੇ ਹਾਂ ਅਤੇ ਆਉਣ ਵਾਲੇ ਸਾਲਾਂ ਵਿਚ ਅਸੀਂ ਉਦਯੋਗ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਵਾਂਗੇ।
        ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ, ਯੂਨੀਵਰਸਿਟੀ-ਇੰਡਸਟਰੀ ਲਿੰਕੇਜ ਪ੍ਰੋਗਰਾਮ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਹੋਟਲ ਮੈਨੇਜਮੈਂਟ ਦੇ ਖੇਤਰ ਵਿਚ ਸਰੋਤ ਸਾਂਝਾ ਕਰਨ ਅਤੇ ਗਿਆਨ ਵੰਡਣ ਦੇ ਵਾਤਾਵਰਨ ਵਿਚ ਸਾਂਝ ਵਿਕਸਿਤ ਕਰਨ ਲਈ ਸਹਿਮਤੀ ਦਿੱਤੀ ਹੈ। ਪ੍ਰੋ. ਬੇਦੀ ਨੇ ਜ਼ਿਕਰ ਕੀਤਾ ਕਿ ਯੂਨੀਵਰਸਿਟੀ ਸਮਾਜ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ ਅਤੇ ਪ੍ਰੋ. ਸੰਧੂ ਦੇ ਦੂਰ-ਦ੍ਰਿਸ਼ਟੀ ਵਾਲੀ ਅਗਵਾਈ ਹੇਠ ਇਸ ਖੇਤਰ ਵਿਚ ਉੱਤਮਤਾ ਦਾ ਕੇਂਦਰ ਬਣਨ ਦੀ ਵਚਨਬੱਧਤਾ ਦੁਹਰਾਇਆ ਹੈ।
        ਇਸ ਮੌਕੇ, ਡੀਨ ਅਕਾਦਮਿਕ ਮਾਮਲੇ ਦੇ ਪ੍ਰੋ. ਕਮਲਜੀਤ ਸਿੰਘ, ਪ੍ਰੋ. ਐਸ.ਐਸ ਬਹਿਲ, ਡੀਨ ਵਿਦਿਆਰਥੀ ਮਾਮਲੇ, ਪ੍ਰੋ. ਕੇ.ਐਸ. ਕਾਹਲੋਂ, ਰਜਿਸਟਰਾਰ, ਪ੍ਰੋ. ਮਨਦੀਪ ਕੌਰ ਅਤੇ ਦੋਵਾਂ ਧਿਰਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।  

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply