Friday, March 29, 2024

ਗੁਰਮਤਿ ਤੇ ਵਿਸ਼ਵ ਚਿੰਤਨ ਦਾ ਪ੍ਰਸਪਰ ਸੰਵਾਦ ਸਥਾਪਿਤ ਕਰਨ ਦੀ ਲੋੜ – ਡਾ. ਬੇਦੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੋਸ਼ਟੀ ਦਾ ਆਯੋਜਨ
ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ PPN0409201811ਖੋਜਾਰਥੀਆਂ/ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇਕ ਵਿਸ਼ੇਸ ਗੋਸ਼ਟੀ ਦਾ ਆਯੋਜਨ ਨਾਦ ਪ੍ਰਗਾਸੁ ਖੋਜ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ।ਇਸ ਸਮਾਗਮ ਵਿਚ ਸਿੱਖ ਅਧਿਐਨ ਦੇ ਨਾਲ ਜੁੜੇ ਵਿਦਵਾਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੇ ਅਨੇਕਾਂ ਪੱਖਾਂ ਉੱਪਰ ਵਿਚਾਰ ਚਰਚਾ ਕੀਤੀ ਗਈ।
      ਗੋਸ਼ਟੀ ਦੀ ਆਰੰਭਤਾ ਸ਼ਬਦ ਕੀਤਰਨ ਨਾਲ ਹੋਈ ਅਤੇ ਉਪਰੰਤ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ/ਖੋਜਾਰਥੀਆਂ ਨੇ ਗੋਸ਼ਟੀ ਵਿਚ ਭਾਗ ਲੈਦਿਆਂ ਆਪਣੇ ਵਿਚਾਰ ਪੇਸ਼ ਕੀਤੇ।
      ਇਸ ਗੋਸਟੀ ਦੀ ਪ੍ਰਧਾਨਗੀ ਭਾਸ਼ਨ ਦੌਰਾਨ ਡਾ. ਗੁਰਨਾਮ ਕੌਰ ਬੇਦੀ ਨੇ ਕਿਹਾ ਕਿ 1975 ਤੱਕ ਦੇ ਸਿੱਖ ਅਧਿਐਨ ਵਿਚ ਜੋ ਪ੍ਰਸ਼ਨ ਉਠਾਏ ਗਏ ਉਨ੍ਹਾਂ ਬਾਰੇ ਅਜੇ ਤੱਕ ਕੋਈ ਵੀ ਨਿਰਣਾ ਨਹੀ ਹੋ ਸਕਿਆ। ਉਨਾਂ ਕਿਹਾ ਕਿ ਸਿੱਖ ਅਧਿਐਨ ਨੁੰ ਸਮਕਾਲੀ ਹਲਾਤਾਂ ਵਿਚ ਅੰਤਰ-ਰਾਸ਼ਟਰੀ ਚਿੰਤਨ ਨਾਲ ਜੋੜ ਕੇ ਆਪਣਾ ਮੌਲਿਕ ਮੁਹਾਂਦਰਾ ਸਥਾਪਿਤ ਕਰਨ ਦੀ ਲੋੜ ਹੈ ਅਤੇ ਕਿਸੇ ਵੀ ਤਰਾਂ ਦੀ ਰਾਜਨੀਤੀ ਤੋਂ ਪੇ੍ਰਰਿਤ ਮਸਲਿਆਂ ਨੂੰ ਅਕਾਦਮਿਕ ਖੋਜ ਦਾ ਹਿੱਸਾ ਬਣਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ।ਡਾ. ਬੇਦੀ ਨੇ ਵਿਦਿਆਰਥੀਆਂ ਨੂੰ ਪੇ੍ਰਰਿਤ ਕਰਦਿਆਂ ਇਹ ਗੱਲ ਵੀ ਕਹੀ ਕਿ ਮੋਜੂਦਾ ਕੀਰਤਨ ਸ਼ੈਲੀ ਪੁਰਾਤਨ ਕੀਰਤਨ ਪਰੰਪਰਾ ਨਾਲੋ ਚਿੰਤਾ ਜਨਕ ਦੂਰੀ ਸਥਾਪਿਤ ਕਰ ਚੁੱਕੀ ਹੈ।
     ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਹਰਕੰਵਲ ਕੋਰਪਾਲ ਨੇ ਹਾਜ਼ਰ ਵਿਦਿਆਰਥੀਆਂ/ਖੋਜਾਰਥੀਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕੇ ਸਿੱਖ ਵਿਦਵਾਨਾਂ ਨੂੰ ਗੁਰਮਤਿ ਚਿੰਤਨ ਨੂੰ ਨਵੇਂ ਸਿਰਿਓ ਸਮਕਾਲੀ ਲੋੜਾਂ ਅਨੁਸਾਰ ਸਿਧਾਂਤਬੱਧ ਕਰਨ ਦੀ ਲੋੜ ਹੈ।
     ਚਰਨਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ ਪ੍ਰੀਕ੍ਰਿਆ, ਹਰਕੰਵਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਰਚਨਾ ਤੇ ਸੰਕਲਨ ਅਤੇ ਹਰਪ੍ਰੀਤ ਸਿੰਘ ਨੇ ਪੁੁਰਤਾਨ ਹੱਥ ਲਿਖਤ ਬੀੜਾਂ ਬਾਰੇ ਵਿਸਥਾਰ ਵਿਚ ਵਿਚਾਰ ਪੇਸ਼ ਕੀਤੇ।
     ਹੋਈ ਵਿਚਾਰ ਚਰਚਾ ਦੌਰਾਨ ਜਸਵਿੰਦਰ ਸਿੰਘ ਨੇ ਰਾਗ ਅਨੁਭਵ ਨੂੰ ਅਰਥ ਸਿਰਜਨ ਜਾਂ ਵਿਆਖਿਆ ਵਿਚ ਸ਼ਾਮਿਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਰੇਸ਼ਮ ਸਿੰਘ ਨੇ ਸ਼ਬਦ, ਵਾਕ, ਭਾਸ਼ਾ ਅਤੇ ਬਾਣੀਆਂ ਦੇ ਅਸਚਰਜ ਰੂਪਾਂ ਅਤੇ ਉਚਾਰਨ ਦੀ ਕਠਿਨਤਾ ਨਾਲ ਸਬੰਧਤ ਜਾਣਕਾਰੀ ਦਿੱਤੀ।ਖੋਜ ਪਹੁੰਚ ਵਿਧੀ ਦੇ ਨੁਕਤੇ ਤੋਂ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਅਧਿਐਨ ਦੀ ਮੌਜੂਦਾ ਸਥਿਤੀ ਦੀ ਮੰਗ ਹੈ ਕਿ ਕਿਸੇ ਵੀ ਵਿਸ਼ੇ ਨਾਲ ਸਬੰਧਤ ਸਮੁੱਚੀ ਸਮੱਗਰੀ ਨੂੰ ਆਪਣੇ ਅੰਤਰ ਵਿਰੋਧਾਂ ਸਮੇਤ ਕਬੂਲਦੇ ਹੋਏ ਉਸਦੇ ਦੇ ਪੈਟਰਨ ਤਲਾਸ਼ ਕਰਕੇ ਸ਼ਬਦ ਦੇ ਨੁਕਤੇ ਤੋਂ ਵਿਆਖਿਉਣ ਦੀ ਪ੍ਰੀਕ੍ਰਿਆ ਵੱਲ਼ ਵਧਣਾ ਚਾਹੀਦਾ ਹੈ।ਗੁਰਪ੍ਰੀਤ ਸਿੰਘ ਨੇ ਅਧਿਐਨ ਦੇ ਵਿਸ਼ਿਆਂ ਨੂੰ ਬਸਤੀਵਾਦੀ ਅਤੇ ਜਗੀਰਦਾਰੀ ਮਾਡਲਾਂ ਤੋਂ ਮੁਕਤ ਕਰਾਉਣ ਬਾਰੇ ਵਿਚਾਰ ਪੇਸ਼ ਕੀਤੇ।ਮੰਚ ਸੰਚਾਲਨ ਡਾ. ਜਸਵੰਤ ਸਿੰਘ ਅਤੇ ਪੋ੍ਰ. ਜਗਦੀਸ਼ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸੰਸਥਾ ਵੱਲੋਂ ਆਏ ਮਹਿਮਾਨਾਂ ਦਾ ਪੁਸਤਕਾਂ ਦੇ ਸੈਟ ਦੇ ਕੇ ਸਨਮਾਨ ਵੀ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply