Thursday, March 28, 2024

ਪ੍ਰਵਾਸੀ ਭਾਰਤੀ ਪੱਤਰਕਾਰ ਤੇ ਸਾਹਿਤਕਾਰ ਹਰਜੀਤ ਬਾਜਵਾ ਦਾ ਲੋਕ ਸਾਹਿਤ ਸੰਗਮ ਵਲੋਂ ਸਨਮਾਨ

ਸਾਹਿਤ ਦਾ ਗਿਆਨ ਰੱਖਣ ਵਾਲਾ ਸਾਬਿਤ ਹੁੰਦਾ ਹੈ ਵਧੀਆ ਪੱਤਰਕਾਰ – ਹਰਜੀਤ ਬਾਜਵਾ
ਰਾਜਪੁਰਾ, 5 ਸਤੰਬਰ (ਪੰਜਾਬ ਪੋਸਟ – ਡਾ. ਗੁਰਵਿੰਦਰ ਅਮਨ) – ਅਜੋਕੇ ਸਮੇਂ ਸਾਹਿਤ ਹੀ ਸਮਾਜ ਨੂੰ ਸਹੀ ਸੇਧ ਦੇ ਸਕਦਾ ਹੈ, ਕਿਓਂਕਿ ਸਾਹਿਤਕਾਰ ਆਮ ਲੋਕਾਂ PPN0509201801ਦੀ ਪੀੜਾਂ ਨੂੰ ਸਹੀ ਢੰਗ ਨਾਲ ਉਜਾਗਰ ਕਰਦਾ ਹੈ ਅਤੇ ਸਾਹਿਤ ਦਾ ਗਿਆਨ ਰੱਖਣ ਵਾਲਾ ਚੰਗਾ ਪੱਤਰਕਾਰ ਸਾਬਿਤ ਹੋ ਸਕਦਾ ਹੈ।ਕਨੇਡਾ ਦੇ ਟਰਾਂਟੋ ਵਾਸੀ ਪੱਤਰਕਾਰ ਹਰਜੀਤ ਬਾਜਵਾ ਨੇ ਲੋਕ ਸਾਹਿਤ ਸੰਗਮ ਰਾਜਪੁਰਾ ਦੀ ਇਕ ਸਾਹਿਤ ਸਭਾ ਦੀ ਰੋਟਰੀ ਕਲੱਬ ਦੇ ਹਾਲ ਵਿਚ ਹੋਈ ਬੈਠਕ ਦੋਰਾਨ ਉਕਤ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਸਾਹਿਤ ਸੰਗਮ ਪਿਛਲੇ 31 ਸਾਲ ਤੋਂ ਸਾਹਿਤ ਸਿਰਜਣਹਾਰਿਆਂ ਦੀ ਨੁੰਮਾਇੰਦਗੀ ਕਰਦਾ ਆ ਰਿਹਾ ਹੈ।
ਸਮਾਗਮ ਦੌਰਾਨ ਸਾਹਿਤਕ ਮਾਹੌਲ ਨੂੰ ਸਿਰਜਦਿਆਂ ਪ੍ਰੋ. ਸ਼ਤਰੁਘਨ ਗੁਪਤਾ ਦੀ ਨਜ਼ਮ `ਮੈ ਅੰਮ੍ਰਿਤ ਕਹਾਂ ਸੇ ਲਾਊਂ` ਸੁਣਾਈ।ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ `ਗੁਰੂ ਰਾਮਦਾਸ ਤੇਰੇ ਨਾਂਅ `ਤੇ ਅਸੀਂ ਕਿੰਨੇ ਪੁੰਨ ਕਮਾਉਂਦੇ ਹਾਂ` ਸੁਣਾ ਕੇ ਰੰਗ ਬੰਨਿਆ।ਕਰਮ ਸਿੰਘ ਹਕੀਰ ਨੇ `ਤੁਰੀ ਚੱਲ ਸੱਜਣਾ` ਅਤੇ ਕੁਲਵੰਤ ਸਿੰਘ ਜੱਸਲ ਦੀ ਕਵਿਤਾ `ਹੁਣ ਤਾਂ ਮਿਤਰੋ ਸੱਭਿਆਚਾਰ ਦੀਆਂ ਗੱਲਾਂ ਰਹਿ ਗਈਆਂ।ਪ੍ਰੋ. ਭੁਪਿੰਦਰ ਸ਼ਾਹੀ ਨੇ `ਉੱਠ ਕਬਰਾਂ ਵਿੱਚਂੋ ਆ ਨੀ ਅੰਮੀਏ `ਸੁਣ ਾਕੇ ਸ਼ਰੋਤਿਆਂ ਨੂੰ ਗੰਭੀਰ ਕਰ ਦਿੱਤਾ।ਬਚਨ ਸਿੰਘ ਬਚਨ ਸੋਢੀ ਨੇ `ਸਿੱਖੀ ਦਾ ਬਗੀਚਾ `ਬੁਲੰਦ ਆਵਾਜ਼ ਵਿੱਚ ਸੁਣਾਇਆ।ਅਵਤਾਰ ਪੁਆਰ ਦੀ ਗ਼ਜ਼ਲ `ਸਾਰੇ ਦਿਨ `ਤੇ ਮੌਸਮ ਦੀ ਪੈ ਮਾਰ ਗਈ `ਬਹੁਤ ਖੂਬਸੂਰਤ ਸੀ।ਸਾਹਿਤ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ  ਕਵਿਤਾ `ਮੈ ਇਸ ਮਿੱਟੀ ਦਾ ਜਾਇਆ ਹਾਂ` ਸੁਣਾ ਕੇ ਚੰਗਾ ਰੰਗ ਬੰਨਿਆ। ਡਾ. ਹਰਜੀਤ ਸਿੰਘ ਸੱਧਰ ਨੇ ਮਧੁਰ ਆਵਾਜ਼ ਵਿਚ ਗੀਤ `ਹੰਝੂਆਂ ਭਿੱਜਿਆ ਮੌਸਮ ਸੁਣਾ ਕੇ ਮਾਹੌਲ ਸਿਰਜ ਦਿੱਤਾ। ਹਰਬੰਸ ਸਿੰਘ ਅਹੂਜਾ ਨੇ ਸੁਰੀਲੀ ਅਵਾਜ਼ ਵਿਚ ਗੀਤ ਸੁਣਾਇਆ।ਮਾਸਟਰ ਸੁਨੀਲ ਕੁਮਾਰ ਜੋਸ਼ੀ, ਸ਼ਰਤ ਚੰਦਰ ਅਤਰੇ “ਭਾਵੁਕ` ਅੰਗਰੇਜ ਕਲੇਰ, ਹਰਜੀਤ ਬਾਜਵਾ, ਜਾਨੀ ਜ਼ਿਰਕਪੁਰੀਆ, ਗੁਰਦੇਵ ਸਿੰਘ ਸੈਣੀ, ਬਲਦੇਵ ਸਿੰਘ ਖੁਰਾਣਾ, ਵਿਜੈ ਸੈਣੀ, ਹਰਪਰਮੀਤ ਸਿੰਘ, ਸਨਪ੍ਰੀਤ ਸਿੰਘ, ਹਰਬੰਸ ਸਿੰਘ ਥੂਹਾ, ਥਾਣੇਦਾਰ ਰਵਿੰਦਰ ਕ੍ਰਿਸ਼ਨ, ਅਮਰਜੀਤ ਸਿੰਘ ਲੂਬਾਣਾ, ਗੁਰਵਿੰਦਰ ਆਜ਼ਾਦ ਦੀਆਂ ਰਚਨਾਵਾਂ ਕਾਬਲੇ ਤਾਰੀਫ ਸਨ।
ਇਸ ਵਾਰ ਆਜ਼ਾਦੀ ਦਿਵਸ ਮੌਕੇ ਤਹਿਸੀਲ ਪੱਧਰ `ਤੇ ਸਨਮਾਨਿਤ ਅੰਗਰੇਜ ਕਲੇਰ ਅਤੇ ਪ੍ਰਵਾਸੀ ਭਾਰਤੀ ਪੱਤਰਕਾਰ ਤੇ ਲੇਖਕ ਹਰਜੀਤ ਬਾਜਵਾ ਨੂੰ ਸੰਗਮ ਵਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।ਬਲਦੇਵ ਸਿੰਘ ਖੁਰਾਣਾ ਨੇ ਆਪਣੇ ਵਿਅੰਗਮਈ ਤੇ ਸ਼ਾਇਰਾਨਾ ਢੰਗ ਨਾਲ ਸਟੇਜ ਦੀ ਕਾਰਵਾਈ ਬਖੂਬੀ ਨਿਭਾਈ।
 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply