Friday, March 29, 2024

ਬਟਾਲਾ ਕਾਲਜ ਦੇ ਸਿਰ ਸੱਜਿਆ ਰੂਰਲ ਗੇਮਜ਼ ਪੰਜਾਬ ਸਟੇਟ ਚੈਂਪੀਅਨਸ਼ਿਪ 2018 ਦਾ ਤਾਜ

PPN0608201803 ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ- ਸੰਧੂ) – ਤਿੰਨ ਦਿਨਾਂ ਬਹੁ-ਖੇਡ ਸੂਬਾ ਪੱਧਰੀ ਰੂਰਲ ਗੇਮਜ਼ ਪੰਜਾਬ ਸਟੇਟ ਚੈਂਪੀਅਨਸ਼ਿਪ 2018 ਖਾਲਸਾ ਪਬਲਿਕ ਸਕੂਲ ਵਿਖੇ ਦੇਰ ਸ਼ਾਮ ਗਏ ਸੰਪੰਨ ਹੋਈ।ਚੈਂਪੀਅਨਸ਼ਿਪ ਦਾ ਜੇਤੂ ਚੈਂਪੀਅਨ ਤਾਜ ਐਸ.ਐਸ.ਐਮ ਕਾਲਜ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਸਿਰ ਸੱਜਿਆ ਜਦੋਂ ਕਿ ਜੀ.ਐਮ.ਏ ਸਿਟੀ ਪਬਲਿਕ ਸਕੂਲ ਚੱਬੇਵਾਲ ਉਪ ਜੇਤੂ ਰਿਹਾ।ਰੂਰਲ ਗੇਮਜ਼ ਪੰਜਾਬ ਸਟੇਟ ਦੇ ਸਥਾਨਕ ਅਹੁੱਦੇਦਾਰਾਂ ਤੇ ਮੈਂਬਰਾਂ ਦੀ ਦੇਖ-ਰੇਖ ਹੇਠ ਆਯੋਜਿਤ ਇੰਨ੍ਹਾਂ ਖੇਡ ਮੁਕਾਬਲਿਆਂ ਦਾ ਸ਼ੁਭਆਰੰਭ ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਅਤੇ ਕੋਚ ਅਮਿਤ ਕੁਮਾਰ ਪਹਿਲਵਾਨ ਵੱਲੋਂ ਸਾਂਝੇ ਤੌਰ `ਤੇ ਕੀਤਾ ਗਿਆ।ਖੇਡ ਮੁਕਾਬਿਲਆਂ ਵਿੱਚ ਸੂਬੇ ਭਰ ਤੋਂ ਹਜ਼ਾਰਾਂ ਖਿਡਾਰੀਆਂ ਨੇ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਕਰਕੇ ਆਪਣੀ ਕਲਾ ਦਾ ਲੋਹਾ ਮਨਵਾਇਆ। PPN0608201804
ਅੰਡਰ-17 ਤੇ 19 ਸਾਲ ਉਮਰ ਵਰਗ ਵਾਲੀਬਾਲ ਮੁਕਾਬਲੇ ਵਿੱਚ ਗੁਰਦਾਸਪੁਰ ਦੀਆਂ ਟੀਮਾਂ ਮੋਹਰੀ ਰਹੀਆਂ, ਜਦੋਂਕਿ 19-ਸਾਲ ਉਮਰ ਵਰਗ ਵਿੱਚ ਚੱਬੇਵਾਲ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ।ਅੰਡਰ-19 ਸਾਲ ਉਮਰ ਪੁਰਸ਼ ਵਰਗ ਦੀ ਕਬੱਡੀ ਵਿੱਚ ਗੁਰਦਾਸਪੁਰ ਪਹਿਲੇ, ਅੰਡਰ-14 ਸਾਲ ਉਮਰ ਵਰਗ ਪੁਰਸ਼ਾਂ ਦੀ ਖੋ-ਖੋ ਪ੍ਰਤੀਯੋਗਤਾ ਵਿੱਚ ਗੁਰਦਾਸਪੁਰ ਪਹਿਲੇ, ਪੁਰਸ਼ਾਂ ਦੀ ਅੰਡਰ-19 ਸਾਲ ਉਮਰ ਵਰਗ ਬਾਸਕਿਟ ਬਾਲ ਪ੍ਰਤੀਯਗਤਾ ਵਿੱਚ ਗੁਰਦਾਸਪੁਰ ਪਹਿਲੇ ਜਦੋਂਕਿ ਬਾਕਸਿੰਗ ਦੇ ਮਾਨਸਾ ਦੇ ਲਵਪ੍ਰੀਤ ਸਿੰਘ ਨੇ ਗੋਲਡ ਮੈਡਲ ਹਾਸਲ ਕੀਤਾ। 100 ਮੀਟਰ ਰੇਸ ਵਿੱਚ ਜਸਪ੍ਰੀਤ ਸਿੰਘ ਨੇ ਗੋਲਡ, 200 ਮੀਟਰ ਰੇਸ ਵਿੱਚ ਰਮਨਜੋਤ ਸਿੰਘ ਨੇ ਗੋਲਡ ਮੈਡਲ ਹਾਂਸਲ ਕੀਤਾ। ਅੰਡਰ-19 ਸਾਲ ਲੜਕਿਆਂ ਦੀ ਕਬੱਡੀ ਪ੍ਰਤੀਯੋਗਤਾ ਵਿੱਚ ਚੱਬੇਵਾਲ ਨੇ ਦੂਜਾ ਕਿ ਮਹਿਲਾਵਾਂ ਦੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਅੰਡਰ-17 ਸਾਲ ਲੜਕੀਆਂ ਦੀ ਖੋ-ਖੋ ਪ੍ਰੀਤਯੋਗਤਾ ਵਿੱਚ ਚੱਬੇਵਾਲ ਨੇ ਦੂਜਾ ਅਤੇ ਇਸੇ ਉਮਰ ਵਰਗ ਦੇ ਲੜਕਿਆਂ ਦੀ ਵਾਲੀਬਾਲ ਪ੍ਰਤੀਯੋਗਤਾ ਵਿੱਚ ਦੂਸਰਾ ਸਥਾਨ ਹਾਸਲ ਹੋਇਆ।
ਜੇਤੂਆਂ ਨੂੰ ਇਨਾਮ ਪਿ੍ਰੰੰਸੀਪਲ ਅਮਰਜੀਤ ਸਿੰਘ ਗਿੱਲ ਨੇ ਵੰਡੇ ਤੇ ਮੁੱਖ ਆਯੋਜਨ ਕਰਤਾ ਕੋਚ ਅਮਿਤ ਕੁਮਾਰ, ਤੁਲਸੀਦਾਸ ਮਲਹੋਤਰਾ, ਸੋਹਨ ਲਾਲ, ਹਰਜੋਤ ਕੌਰ, ਪੰਕਜ ਕੁਮਾਰ, ਅਮਨਦੀਪ ਸਿੰਘ, ਮਨਦੀਪ ਸਿੰਘ, ਰਾਜਬੀਰ ਸਿੰਘ, ਛੱਤਰਪਾਲ ਸਿੰਘ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਅਮ੍ਰਿਤਪਾਲ ਸਿੰਘ, ਰਾਜਨ ਕੁਮਾਰ ਸੂਰਯਵੰਸ਼ੀ, ਮੁਨੀਸ਼ ਕੁਮਾਰ ਆਦਿ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ।ਕੋਚ ਅਮਿਤ ਕੁਮਾਰ ਪਹਿਲਵਾਨ ਨੇ ਬਾਹਰੋਂ ਆਏ ਖਿਡਾਰੀਆਂ, ਕੋਚਾਂ, ਟੀਮ ਇੰਚਾਰਜਾਂ ਆਦਿ ਦਾ ਧੰਨਵਾਦ ਕਰਦਿਆਂ ਸਕੂਲ ਪ੍ਰਬੰਧਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜ਼ਿਆ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply