Thursday, April 25, 2024

ਖਾਲਸਾ ਕਾਲਜ ਲਾਅ ਵਿਖੇ ਸੈਸ਼ਨ ਅਰੰਭਤਾ ਅਰਦਾਸ ਦਿਵਸ ਮਨਾਇਆ

PPN0608201806ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਅਕਾਦਮਿਕ ਸੈਸ਼ਨ 2018-19 ਦੀ ਸਫ਼ਲ ਸ਼ੁਰੂਆਤ ਲਈ ਅਤੇ ਵਿਦਿਆਰਥੀਆਂ ਦੀ ਸਮੈਸਟਰ ਪ੍ਰੀਖਿਆਵਾਂ ’ਚ ਕਾਮਯਾਬੀ ਵਾਸਤੇ ਵਾਹਿਗੁਰੂ ਦਾ ਓਟ ਆਸਰਾ ਲੈਣ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਨਾਲ ਆਰੰਭਿਕ ਅਰਦਾਸ ਦਿਵਸ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ’ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਜਤਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਗੁਰੂ ਚਰਨਾਂ ’ਚ ਹਾਜ਼ਰੀ ਲਗਵਾਈ।
ਬਰਾੜ ਨੇ ਜਿਥੇ ਮੈਨੇਜ਼ਮੈਂਟ ਦੀ ਪ੍ਰਥਾ ਸਬੰਧੀ ਚਾਨਣਾ ਪਾਇਆ, ਉਥੇ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਪੇਸ਼ੇ ਪ੍ਰਤੀ ਇਮਾਨਦਾਰੀ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਉਨ੍ਹਾਂ ਪਾਸ ਇਨਸਾਫ਼ ਲਈ ਉਮੀਦ ਲੈ ਕੇ ਆਉਂਦੇ ਹਨ ਤਾਂ ਜੋ ਵਕੀਲ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ।
ਬਰਾੜ ਨੇ ਪ੍ਰਿੰ: ਡਾ. ਜਸਪਾਲ ਸਿੰਘ ਨਾਲ ਮਿਲ ਕੇ ਯੂਨੀਵਰਸਿਟੀ ’ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਸਰਗੁਨਪ੍ਰੀਤ ਕੌਰ ਨੇ ਤੀਸਰਾ ਸਥਾਨ (ਬੀ.ਏ.ਐਲ.ਐਲ ਡਿਗਰੀ) ਮਹਿਕਜੋਤ ਕੌਰ ਨੇ ਤੀਸਰਾ ਸਥਾਨ (ਬੀ.ਏ ਲਾਅ ਡਿਗਰੀ) ਰੁਪਿੰਦਰ ਕੌਰ ਨੇ ਬੀ.ਕਾਮ ਐਲ.ਐਲ.ਬੀ ਦੇ ਪਹਿਲੇ ਸਮੈਸਟਰ ਵਿਚ ਪਹਿਲਾ ਸਥਾਨ ਅਤੇ ਦੂਸਰੇ ਸਮੈਸਟਰ ’ਚ ਤੀਸਰਾ ਸਥਾਨ, ਸੁਰੀਤੀ ਸੰਧਲ ਨੇ ਬੀ.ਕਾਮ ਐਲ.ਐਲ.ਬੀ ਦੇ ਤੀਸਰੇ ਅਤੇ ਚੌਥੇ ਸਮੈਸਟਰ ’ਚ ਤੀਸਰਾ ਸਥਾਨ, ਲਵਪ੍ਰੀਤ ਸਿੰਘ ਨਰੂਲਾ ਅਤੇ ਗੁਰਜੀਤ ਕੌਰ ਨੇ ਐਲ.ਐਲ.ਬੀ ਸਮੈਸਟਰ ਦੂਜੇ ਦੇ ਵਿਚ ਦੂਸਰਾ ਅਤੇ ਤੀਸਰਾ ਸਥਾਨ, ਅਲੀਸ਼ਾ ਮੋਂਗਾ ਨੇ ਐਲ.ਐਲ.ਬੀ ਸਮੈਸਟਰ ਤੀਸਰੇ ਦੇ ਵਿਚ ਪਹਿਲਾ ਅਤੇ ਸਮੈਸਟਰ ਚੌਥੇ ਦੇ ਵਿਚ ਤੀਜਾ ਸਥਾਨ, ਸ਼ਿਵਾਨੀ ਸੈਨੀ, ਦਿਕਸ਼ਾ ਸ਼ਿਕਾਰਪੁਰੀਆ ਅਤੇ ਮਨਸੀਰਤ ਕੌਰ ਸੰਧੂ ਨੇ ਬੀ.ਏ.ਐਲ.ਐਲ.ਬੀ ਸਮੈਸਟਰ ਪੰਜਵਾ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ, ਅਮਨਦੀਪ ਕੌਰ ਮੱਲੀ ਨੇ ਸਮੈਸਟਰ ਛੇਂਵੇ ਦੇ ਵਿਚ ਦੂਸਰਾ ਸਥਾਨ, ਸਿਮਰਨਜੀਤ ਕੌਰ ਅਤੇ ਮਨਜੋਤ ਕੌਰ ਨੇ ਸਮੈਸਟਰ ਸੱਤਵਂੇ ਵਿਚ ਪਹਿਲਾ ਅਤੇ ਦੂਜਾ ਸਥਾਨ, ਅਕਵਿੰਦਰ ਕੌਰ ਨੇ ਸਮੈਸਟਰ ਅੱਠਵੇਂ ਵਿਚ ਤੀਸਰਾ ਸਥਾਨ ਹਾਸਿਲ ਕੀਤਾ, ਨੂੰ ਮੋਮੈਂਟੋ ਅਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਦਸੰਬਰ 2018 ਦੀਆਂ ਪ੍ਰੀਖਿਆਵਾਂ ਵਾਸਤੇ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।
ਸਮਾਗਮ ਦੇ ਅੰਤ ’ਚ ਪ੍ਰਿੰ: ਡਾ. ਜਸਪਾਲ ਸਿੰਘ ਨੇ ਇਸ ਮੌਕੇ ’ਤੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ’ਚੋਂ ਚੰਗਾ ਨਤੀਜਾ ਲਿਆਉਣ ਲਈ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡਾ. ਮਨਪ੍ਰੀਤ ਕੌਰ ਕਾਰਜਕਾਰੀ ਪ੍ਰਿੰਸੀਪਲ, ਖਾਲਸਾ ਕਾਲਜ ਫ਼ਾਰ ਵੂਮੈਨ, ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਪ੍ਰਿੰਸੀਪਲ ਡਾ. ਐਸ.ਐਸ ਸਿੱਧੂ ਅਤੇ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply