Thursday, April 25, 2024

ਬਿਜ਼ਲੀ ਦਾ ਮੀਟਰ ਕੱਟਣ ਤੋਂ ਪ੍ਰੇਸ਼ਾਨ ਗਰੀਬ ਮਜ਼ਦੂਰ ਨੇ ਕੀਤੀ ਖੁਦਕੁਸ਼ੀ

PPN0709201813ਧੂਰੀ, 7 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਨੇੜਲੇ ਪਿੰਡ ਭਸੌੜ ਦੇ ਰਹਿਣ ਵਾਲੇ ਮੋਹਣ ਸਿੰਘ (30) ਪੁੱਤਰ ਹਰਭਜਨ ਸਿੰਘ ਨਾਮੀ ਇੱਕ ਗਰੀਬ ਮਜ਼ਦੂਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਮੋਹਣ ਸਿੰਘ ਜੋ ਕਿ ਸ਼ਾਦੀਸੁਦਾ ਵਿਅਕਤੀ ਸੀ ਅਤੇ ਉਸ ਦੇ ਦੋ ਬੱਚੇ ਹਨ, ਆਪਣੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ।ਜਿਸ ਕਾਰਨ ਉਸ ਪਾਸੋਂ ਬਿਜ਼ਲੀ ਦਾ ਬਿੱਲ ਨਹੀਂ ਭਰਿਆ ਗਿਆ ਅਤੇ ਬਿਜ਼ਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਕਰੀਬ ਇੱਕ ਮਹੀਨਾ ਪਹਿਲਾਂ ਉਸ ਦੇ ਘਰ ਵਿੱਚ ਲੱਗਾ ਬਿਜ਼ਲੀ ਦਾ ਮੀਟਰ ਉਤਾਰ ਲਿਆ ਗਿਆ ਸੀ।ਸੂਚਨਾ ਅਨੁਸਾਰ ਗਰੀਬ ਮਜ਼ਦੂਰ ਨੇ ਦੁੱਖੀ ਹੋ ਕੇ ਬੀਤੀ ਕੱਲ 5 ਸਤੰਬਰ ਦੀ ਦਰਮਿਆਨੀ ਰਾਤ ਨੂੰ ਆਪਣੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਬਿਜ਼ਲੀ ਬੋਰਡ ਦੇ ਐਸ.ਡੀ.ਓ ਨੇ ਟੈਲ਼ੀਫੋਨ `ਤੇ ਆਪਣਾ ਨਾਮ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਬਿਜ਼ਲੀ ਬੋਰਡ ਵੱਲੋਂ ਡਿਫਾਲਟਿੰਗ ਅਮਾਊਂਟ ਵਾਲੇ ਵਿਅਕਤੀਆਂ ਦੇ ਮੀਟਰ ਉਤਾਰੇ ਜਾ ਰਹੇ ਹਨ ਅਤੇ ਉਹ ਇਸ ਵਕਤ ਇਹ ਨਹੀਂ ਦੱਸ ਸਕਦੇ ਕਿ ਗਰੀਬ ਮਜ਼ਦੂਰ ਮੋਹਣ ਸਿੰਘ ਦੇ ਬਿਜ਼ਲੀ ਦੇ ਬਿੱਲ ਦਾ ਬਕਾਇਆ ਕਿੰਨਾ ਰਹਿੰਦਾ ਸੀ।
ਇਸ ਸਬੰਧੀ ਗੱਲਬਾਤ ਕਰਦਿਆਂ ਲੋਕ ਸੰਘਰਸ਼ ਕਮੇਟੀ ਦੇ ਆਗੂ ਡਾ. ਅਨਵਰ ਭਸੌੜ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਬਿਜ਼ਲੀ ਬੋਰਡ ਦੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕਰਵਾਉਣ ਲਈ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ।ਇਸ ਘਟਨਾ ਦੇ ਚਲਦਿਆਂ ਲੋਕਾਂ ਵਿੱਚ ਬਿਜ਼ਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਗਰੀਬ ਮਜ਼ਦੂਰਾਂ ਨਾਲ ਕੀਤੀਆਂ ਜਾ ਰਹੀ ਅਜਿਹੀਆਂ ਜ਼ਿਆਦਤੀਆਂ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ।ਸਿਵਲ ਹਸਪਤਾਲ ਧੂਰੀ ਵਿਖੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply