Thursday, March 28, 2024

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਰਵਾਇਆ ਸੰਗੀਤਕ ਪ੍ਰੋਗਰਾਮ `ਕਲੱਬ ਫਵੇਰੀਆ`

PPN0709201814ਅੰਮ੍ਰਿਤਸਰ, 7 ਸਤੰਬ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੌਜੂਦਾ ਅਤੇ ਨਵੇਂ ਆਏ ਵਿਦਿਆਰਥੀਆਂ ਨੇ `ਸਟੂਡੈਂਟ ਐਕਟੀਵਿਟੀ ਕਲੱਬ` ਅਧੀਨ ਕਲੱਬ ਫਵੇਰੀਆ ਨਾਂ ਦੇ ਸੰਗੀਤ ਪ੍ਰੋਗਰਾਮ ਦਾ ਆਯੋਜਨ ਕੀਤਾ ਪ੍ਰਗੋਰਾਮ ਰਾਹੀਂ ਵਿਦਿਆਰਥੀਆਂ ਨੇ ਗੀਤ ਗਾ ਕੇ ਅਤੇ ਨੱਚ ਟੱਪ ਕੇ ਇਸ ਸ਼ਾਮ ਨੂੰ ਯਾਦਗਾਰੀ ਬਣਾ ਦਿਤਾ। ਇਸ ਪ੍ਰੋਗਰਾਮ ਦਾ ਉਦੇਸ਼ ਨਵੇਂ ਆਏ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਖੇ ਸਥਾਪਤ ਵੱਖ-ਵੱਖ ਐਕਟੀਵਿਟੀ ਕਲੱਬਾਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਣਾ ਸੀ ਤਾਂ ਜੋ ਨਵੇਂ ਆਏ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਕਲੱਬਾਂ ਦੀ ਮੈਂਬਰਸ਼ਿਪ ਲੈ ਸਕਣ।
ਯੂਨੀਵਰਸਿਟੀ ਦੇ ਏ-1 ਬਿਲਡਿੰਗ ਵਿਚ ਹੋਏ ਇਸ ਸਮਾਗਮ ਵਿਚ ਪ੍ਰੋਫੈਸਰ ਐਸ.ਐਸ ਬਹਿਲ ਡੀਨ ਸਟੂਡੈਂਟ ਵੈਲਫੇਅਰ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।ਪ੍ਰੋ. ਗੀਤਾ ਹੁੰਦਲ ਇੰਚਾਰਜ ਸਟੁਡੈਂਟ ਐਕਟੀਵਿਟੀ ਕਲੱਬ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ।ਡਾ. ਅਸ਼ਵਨੀ ਲੂਥਰਾ, ਡਾ. ਪਰਮਬੀਰ ਸਿੰਘ ਮੱਲ੍ਹੀ, ਡਾ. ਸਚਿਨ ਕੁਮਾਰ, ਡਾ. ਵੀਨਸ ਸਿੰਘ ਮਿੱਠੂ, ਡਾ ਅਨੂਪ ਕੇਸਵਾਨ, ਡਾ. ਸਤਨਾਮ ਸਿੰਘ ਦਿਓਲ, ਡਾ. ਮਨਦੀਪ ਕੌਰ, ਡਾ. ਗਗਨ ਅਤੇ ਹੋਰ ਫੈਕਲਟੀ ਮੈਂਬਰ ਵੀ ਇਸ ਮੌਕੇ ਹਾਜ਼ਰ ਸਨ।
ਵਿਦਿਆਰਥੀਆਂ ਕਲਾਕਾਰਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਭਿਆਚਾਰਕ ਪ੍ਰੋਗਰਾਮਾਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਮਿਲ ਰਹੇ ਮੌਕੇ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਦੂਰ ਦ੍ਰਿਸ਼ਟੀ ਦੱਸਿਆ।ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਂਪਸ ਵਿਚ ਪੜ੍ਹਾਈ ਲਈ ਵੀ ਇਕ ਚੰਗਾ ਮਾਹੌਲ ਬਣਾ ਕੇ ਦੇਣ ਵਿੱਚ ਉਨ੍ਹਾਂ ਦਾ ਹੀ ਸਭ ਤੋਂ ਵੱਧ ਰੋਲ ਹੈ।ਚਮਨ, ਗੁਰਪ੍ਰਯਾ, ਗੁਰਸਿਮਰਨ, ਰੋਹਿਤ, ਵਰਿੰਦਰ ਅਤੇ ਹੋਰਨਾਂ ਨੇ ਗਤੀਵਿਧੀਆਂ ਦੇ ਸੰਚਾਲਨ ਵਿਚ ਯੋਗਦਾਨ ਪਾਇਆ।ਐਮ.ਫਿਲ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਕਿਹਾ ਵਿਦਿਆਰਥੀ ਕਲੱਬਾਂ ਦੀ ਸਥਾਪਨਾ ਹੋਣ ਨਾਲ ਅਜਿਹੇ ਕਈ ਪ੍ਰੋਗਰਾਮਾਂ ਵਿਚ ਵਾਧਾ ਹੋਇਆ ਹੈ ਜੋ ਕਿ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply