Friday, March 29, 2024

ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਜੋਸਨ ਨੇ ‘ਸਾਰਾਗੜ੍ਹੀ ਸਾਕਾ’ ਪੁਸਤਕ ਪ੍ਰਿੰਸੀਪਲ ਨੂੰ ਕੀਤੀ ਭੇਂਟ

PPN0709201816ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਨਿਊਯਾਰਕ ਵੱਸੇ ਖ਼ਾਲਸਾ ਕਾਲਜ ਦੇ ਪੁਰਾਣੇ ਵਿਦਿਆਰਥੀ ਗੁਰਿੰਦਰਪਾਲ ਸਿੰਘ ਜੋਸਨ ਨੇ ‘ਸਾਰਾਗੜ੍ਹੀ ਸਾਕਾ (ਅਦੁੱਤੀ ਜੰਗੀ ਮਿਸਾਲ) ਪੁਸਤਕ ਅੱਜ ਆਪਣੀ ਕਾਲਜ ਫ਼ੇਰੀ ਸਮੇਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ ਭੇਟ ਕੀਤੀ।ਜੋਸ਼ਨ ਵੱਲੋਂ ਰਚਿਤ ਇਸ ਪੁਸਤਕ ’ਚ ਜਿੱਥੇ ਸਾਰਾਗੜ੍ਹੀ ਪੋਸਟ ’ਤੇ 21 ਸਿੱਖਾਂ ਵੱਲੋਂ 10 ਹਜ਼ਾਰ ਅਫ਼ਗਾਨੀ ਫ਼ੌਜਾਂ ’ਤੇ ਆਪਣੀ ਦਲੇਰੀ ਦਾ ਲੋਹਾ ਮਨਵਾਉਂਦਿਆਂ ਬਹਾਦਰੀ ਦੀ ਮਿਸਾਲ ਕਾਇਮ ਕੀਤੀ ਅਤੇ ਗੜ੍ਹੀ ਨੂੰ ਆਪਣੇ ਖ਼ੂਨ ਲਾਲ ਕੀਤੇ ਜਾਣ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ ਗਿਆ ਹੈ, ਉਥੇ ਉਨ੍ਹਾਂ ਵੱਲੋਂ ਸਾਰਾਗੜ੍ਹੀ ’ਚ ਸ਼ਹੀਦ ਸਿੱਖਾਂ ਦੀ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੇ ਜੀਵਨ ਦੇ ਪਹਿਲੂਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਲੇਖਕ ਦੇ ਡੂੰਘੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਆਪਣੇ ਸਾਬਕਾ ਵਿਦਿਆਰਥੀ ਤੋਂ ਕਿਤਾਬ ਪ੍ਰਾਪਤ ਕਰਨ ’ਤੇ ਜੋਸਨ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਗੁਰਿੰਦਰਪਾਲ ਸਿੰਘ ਨੇ ਸਾਰਾਗੜ੍ਹੀ ਦੇ ਯੋਧਿਆਂ ਦੇ ਪਰਿਵਾਰਕ ਰਿਸ਼ਤਿਆਂ ਦੀ ਭਾਲ ’ਚ ਵਧੀਆ ਕਾਰਜ ਕੀਤਾ ਹੈ।ਉਨ੍ਹਾਂ ਕਿਹਾ ਕਿ ਜੋਸਨ ਦੀ ਰਚਨਾ ਇਕ ਨਿਡਰ ਖੋਜਕਰਤਾ ਦੇ ਚਰਿੱਤਰਾਂ ’ਤੇ ਆਧਾਰਿਤ ਹੈ ਅਤੇ ਸਿੱਖ ਭਾਈਚਾਰਾ ਉਨ੍ਹਾਂ ਦੀ ਸ਼ਹਾਦਤ ਦੀ ਕਹਾਣੀ ਨੂੰ ਸੰਭਾਲਣ ਅਤੇ ਬਚਾਉਣ ਲਈ ਉਨ੍ਹਾਂ ਦਾ ਕਰਜ਼ਦਾਰ ਰਹੇਗਾ।ਉਨ੍ਹਾਂ ਕਿਹਾ ਕਿ ਇਸ ਕਿਤਾਬ ’ਚ ਸਿੱਖ ਯੋਧੇ ਦੀ ਭੂਮਿਕਾ ਪਾਠਕਾਂ ਨੂੰ ਸਮਾਜਿਕ, ਸਿਆਸੀ ਅਤੇ ਸਰੀਰਿਕ ਪੱਖੋਂ ਬਹੁਤ ਜੋਸ਼ੀਲੇ ਅਤੇ ਨਿਡਰਤਾ ਦੀ ਕਾਇਮ ਮਿਸਾਲ ਵਜੋਂ ਵਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਗੁਰਿੰਦਰਪਾਲ ਜਿਸ ਨੇ ਸੰਨ 86-88 ’ਚ ਕਾਲਜ ’ਚੋਂ ਕੰਪਿਊਟਰ ਐਪਲੀਕੇਸ਼ਨ ’ਚ ਪੋਸਟ ਗ੍ਰੈਜੂਏਟ ਤੱਕ ਪੜਾਈ ਕੀਤੀ ਹੈ, ਜੋ ਵੱਖ ਵੱਖ ਮੁਲਕਾਂ ’ਚ ਸਿੱਖਾਂ ਨੂੰ ਤਰੱਕੀ ਦੇਣ ਲਈ ਯਤਨਸ਼ੀਨ ਰਹੇ।
ਉਨ੍ਹਾਂ ਨੇ ਸਰੋਤਿਆਂ ਨੂੰ ਸਿੱਖ ਵਿਰਾਸਤ ਅਤੇ ਸੱਭਿਆਚਾਰ ਦੀ ਸਾਂਭ ਸੰਭਾਲ ਲਈ ਜੋਸਨ ਦੇ ਬੇਅੰਤ ਯੋਗਦਾਨ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਸੰਨ 1990-97 ’ਚ ਸ਼੍ਰੋਮਣੀ ਕਮੇਟੀ ਅਧੀਨ 30 ਸਕੂਲਾਂ ਦੇ ਕੋਆਰਡੀਨੇਟਰ ਵਜੋਂ ਕਾਰਜ ਕਰਨ ਤੋਂ ਬਾਅਦ, ਉਨ੍ਹਾਂ 2003 ’ਚ ‘ਸਿੱਖ-ਇਨ-ਅਮਰੀਕਾ’ ਸੰਸਥਾ ਦੀ ਸਥਾਪਨਾ ਕੀਤੀ ਜਿਸ ਦਾ ਮਕਸਦ ਵਿਦੇਸ਼ਾਂ ’ਚ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਰਾਹੀਂ ਵੱਖ ਵੱਖ ਕੈਂਪਾਂ, ਵਰਕਸ਼ਾਪਾਂ ਅਤੇ ਸੈਮੀਨਾਰਾਂ ਮੌਕੇ ਜਾਗਰੂਕ ਕਰਨਾ ਹੈ। ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਦੇਵੇਗੋਡਾ ਨੇ ‘ਹਿੰਦ ਰਤਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਵੀ ਕੀਤਾ ਸੀ।
ਜੋਸਨ ਨੇ ਪ੍ਰਿੰ: ਮਹਿਲ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕਾਲਜ ਵਾਪਸ ਆ ਕੇ ਆਪਣੇ ਅਧਿਆਪਕਾਂ ਨੂੰ ਮਿਲ ਕੇ ਬਹੁਤ ਉਤਸ਼ਾਹਿਤ ਹੋਏ ਹਨ ਅਤੇ ਉਹ ਹਮੇਸ਼ਾ ਉਨ੍ਹਾਂ ਦੇ ਕਰਜ਼ਦਾਰ ਰਹਿਣਗੇ। ‘ਸਾਰਾਗੜ੍ਹੀ ਸਾਕਾ’ ਕਿਤਾਬ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਰਾਗੜੀ ਦੀ ਲੜਾਈ ਅਦੁੱਤੀ ਯੁੱਧ ਦੀ ਕਹਾਣੀ ਹੈ, ਜਿਸ ’ਚ ਗੁਰੂ ਦੇ ਸਿੰਘਾਂ ਦੀ ਇਸ ‘ਅਤ ਹੀ ਰਣ ਮੈ ਤਬ ਜੂਝ ਮਰੋ’ ਦੀ ਵਿਲੱਖਣ ਗਾਥਾ ਨੂੰ ਬਿਆਨ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਪੁਸਤਕ ’ਚ ਸਿੱਖ ਪਲਟਨ ਦੇ ਉਨ੍ਹਾਂ 21 ਸਿੱਖਾਂ ਦਾ ਇਤਿਹਾਸ ਲਿਖਿਆ ਹੈ, ਜਿਨ੍ਹਾਂ ਨੇ 1897 ਈ: ਸਾਰਾਗੜ੍ਹੀ ਦੀ ਚੌਂਕੀ ’ਚ ਹਜ਼ਾਰਾਂ ਦੁਸ਼ਮਣਾਂ ਦਾ ਮੁਕਾਬਲਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਅਤੇ ਆਪਣੇ ਆਖ਼ਰੀ ਦਮ ਤੱਕ ਦੁਸ਼ਮਣ ਨੂੰ ਇਕ ਇੰਚ ਵੀ ਧਰਤੀ ’ਤੇ ਪੈਰ ਨਹੀਂ ਰੱਖਣ ਦਿੱਤਾ।ਇਸ ਮੌਕੇ ਹਰਪ੍ਰੀਤ ਸਿੰਘ ਭੱਟੀ, ਗੁਰਿੰਦਰ ਸਿੰਘ ਮਾਹਲ ਅਤੇ ਅੰਡਰ ਸੈਕਟਰੀ ਡੀ.ਐਸ ਰਟੌਲ ਵੀ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply