Friday, April 19, 2024

ਅਖਬਾਰ `ਚ ਗਲਤ ਖਬਰ ਲੱਗਣ ਨਾਲ ਪਿੰਗਲਵਾੜਾ ਪਰਿਵਾਰ ਨੂੰ ਪੁੱਜੀ ਠੇਸ -ਬੀਬੀ ਇੰਦਰਜੀਤ ਕੌਰ

PPN0709201818ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪਿੰਗਲਾ ਘਰ ਜਲੰਧਰ ਵਿੱਚ ਇਕ ਮੰਦਬੁੱਧੀ ਮਰੀਜ਼ ਦੇ ਨਾਲ ਹੋਏ ਗਿਰੇ ਸਲੂਕ ਹੋਣ ਕਾਰਨ ਜਲੰਧਰ ਤੋਂ ਛਪੀ ਇਕ ਅਖਬਾਰ ਦੀ ਖਬਰ ਦੇ ਸਿਰਲੇਖ ਵਿੱਚ ਇਸ ਨੂੰ ਪਿੰਗਲਵਾੜਾ ਅੰਮ੍ਰਿਤਸਰ ਦੇ ਨਾਲ ਜੋੜਨ ਦੀ ਗਲਤੀ ਕੀਤੀ ਗਈ।ਇਸ ਨਾਲ ਜਿਥੇ ਪੂਰੇ ਪਿੰਗਲਵਾੜਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ, ਉਥੇ ਇਸ ਨਾਲ ਆਮ ਦਾਨੀ-ਸੱਜਣਾ ਦੇ ਮਨਾਂ ਵਿਚ ਪਿੰਗਲਵਾੜੇ ਬਾਰੇ ਬਹੁਤ ਹੀ ਗਲਤ ਧਾਰਨਾ ਦਾ ਆਈ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਿੰਗਲਵਾੜਾ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਭਾਵੇਂ ਉਨਾਂ ਨੇ ਅਖਬਾਰ ਦੇ ਮੁੱਖ ਸੰਪਾਦਕ ਨੂੰ ਈ-ਮੇਲ ਰਾਹੀਂ ਗਲਤੀ ਸੁਧਾਰਨ ਦੀ ਬੇਨਤੀ ਕੀਤੀ ਹੈ, ਪਰ ਇਸ ਦਾ ਅੱਜ ਤਕ ਕੋਈ ਵੀ ਖੰਡਨ ਅਖਬਾਰ ਵਲੋਂ ਜਾਰੀ ਨਹੀਂ ਕੀਤਾ ਗਿਆ।ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਇਹ ਇਕ ਬਹੁਤ ਹੀ ਗੰਭੀਰ ਮਾਮਲਾ ਹੈ, ਇਸ ਲਈ ਸਮੂਹ ਪੱਤਰਕਾਰ ਪਰਿਵਾਰ ਇਹ ਖਬਰ ਲਗਾਉਣ ਵੇਲੇ ਇਸ ਗੱਲ ਦਾ ਖਿਆਲ ਰੱਖਣ ਕਿ ਇਸ ਨਾਲ ਪਿੰਗਲਵਾੜਾ ਪਰਿਵਾਰ ਦੇ ਸਨਮਾਨ ਨੂੰ ਕਿਸੇ ਤਰ੍ਹਾਂ ਵੀ ਠੇਸ ਨਾ ਪਹੁੰਚੇ।ਉਨਾਂ ਕਿਹਾ ਕਿ ਕੋਈ ਗਲਤੀ ਹੋਣ ਦੀ ਸੂਰਤ ਵਿਚ ਵੀ ਉਸ ਦਾ ਜਲਦੀ ਤੋਂ ਜਲਦੀ ਖੰਡਨ ਕਰਕੇ ਆਮ ਸੰਗਤ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ।
ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਉਪ ਪ੍ਰਧਾਨ ਡਾ. ਜਗਦੀਪਕ ਸਿੰਘ, ਸਕੱਤਰ ਮੁਖਤਾਰ ਸਿੰਘ, ਮੈਂਬਰ ਰਾਜਬੀਰ ਸਿੰਘ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ ਅਤੇ ਜਨਰਲ ਮੈਨੇਜਰ ਤਿਲਕ ਰਾਜ ਆਦਿ ਹਾਜਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply