Friday, April 19, 2024

ਜਿਲਾ ਪ੍ਰੀਸ਼ਦ ਜੋਨ ਅਟਾਰੀ ਲਈ ਕਾਂਗਰਸੀ ਉਮੀਦਵਾਰ ਗੁਰਦੇਵ ਸ਼ਹੂਰਾ ਵੱਲੋਂ ਕਾਗਜ ਦਾਖਲ

PPN0709201824ਅੰਮ੍ਰਿਤਸਰ, 7 ਸਤੰਬਰ (ਪੰਜਾਬ ਪਸੋਟ ਬਿਊਰੋ) – ਵਿਧਾਨ ਸਭਾ ਹਲਕਾ ਰਾਜਾਸਾਂਸੀ ਤੇ ਅਟਾਰੀ ਅਧੀਨ ਆਉਦੇ ਜਿਲਾ ਪ੍ਰੀਸ਼ਦ ਜੋਨ ਅਟਾਰੀ ਦੇ ਨਾਮਜਦਗੀ ਪਰਚੇ ਕਾਂਗਰਸੀ ਉਮੀਦਵਾਰ ਗੁਰਦੇਵ ਸਿੰਘ ਸ਼ਹੂਰਾ ਵਲਂੋ ਜਿਲਾ ਕਚਹਿਰੀ `ਚ ਸਥਾਨਕ ਤਹਿਸੀਲਦਾਰ ਕਮ ਰਿਟਰਨਿੰਗ ਅਫਸਰ ਬਲਜਿੰਦਰ ਸਿੰਘ ਪਾਸ ਜਮਾਂ ਕਰਵਾਏ ਗਏ।ਜਿਲਾ ਪ੍ਰੀਸ਼ਦ ਜੋਨ ਅਟਾਰੀ ਦੇ ਕਾਂਗਰਸੀ ਉਮੀਦਵਾਰ ਸ਼ਹੂਰਾ ਆਪਣੇ ਸਮੱਰਥਕਾਂ ਸਮੇਤ ਯੂਥ ਕਾਂਗਰਸ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਪ੍ਰਧਾਨ ਦਿਲਰਾਜ ਸਿੰਘ ਸਰਕਾਰੀਆ ਦੀ ਅਗਵਾਈ ਵਿੱਚ ਕਾਗਜ ਦਾਖਲ ਕਰਨ ਪਹੰੁਚੇ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਮੀਡੀਆ ਇੰਚਾਰਜ ਸ਼ੈਲਿੰਦਰਜੀਤ ਸਿੰਘ ਸ਼ੈਲੀ, ਕਮਲ ਸਰਕਾਰੀਆ, ਬਲਜਿੰਦਰ ਸਿੰਘ ਧਾਰੀਵਾਲ, ਰੇਸ਼ਮ ਸਿੰਘ ਬੰਚੀਵਿੰਡ, ਸਰਪੰਚ ਗੁਰਭੇਜ ਸਿੰਘ ਬੰਚੀਵਿੰਡ, ਸਮਸ਼ੇਰ ਸਿੰਘ ਸ਼ਹੂਰਾ, ਰਾਜਵਿੰਦਰ ਸਿੰਘ ਸ਼ਹੂਰਾ, ਗੁਰਭੇਜ ਸਿੰਘ ਵਾਨੀਏਕੇ, ਮਹਾਬੀਰ ਸਿੰਘ ਰਾਮਪੁਰਾ, ਸਰਪੰਚ ਦਿਲਬਾਗ ਸਿੰਘ ਖਿਆਲਾ ਕਲਾਂ, ਪਰਗਟ ਸਿੰਘ ਛਿੱਡਣ, ਸਕੱਤਰ ਸਿੰਘ ਡੱਲੇਕੇ, ਮਿੰਠੂ ਸਰਪੰਚ ਡੱਲੇਕੇ, ਗੁੁਰਮੀਤ ਸਿੰਘ ਸਮਸ਼ੇਰ ਸਿੰਘ ਸਾਰੰਗੜਾ, ਲੱਖਾ ਸਿੰਘ ਸਾਰੰਗੜਾ, ਮਿੰਟੂ ਮਰਹੱਟਾ, ਸਾਹਬ ਸਿੰਘ ਬੰਚੀਵਿੰਡ, ਪ੍ਰਧਾਨ ਜਸਬੀਰ ਸਿੰਘ ਸੰਧੂ ਆੜਤੀ, ਹਰਿੰਦਰ ਸਿੰਘ ਗਿੱਲ, ਡੀ.ਸੀ ਦਫਤਰ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਆਦਿ ਹਾਜਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply