Thursday, April 18, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਯੂਨੀਵਰਸਿਟੀ ਨਤੀਜਿਆਂ `ਚ ਅੱਵਲ

PPN0709201826ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਪੀ.ਜੀ ਵਿਭਾਗ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਅਹਿਮ ਪੁਜਸ਼ਿਨ ਹਾਸਲ ਕੀਤੀਆਂ ਹਨ।ਨੈਂਸੀ ਅਤੇ ਰੂਫੀ ਅਰੋੜਾ ਨੇ ਬੀ.ਸੀ.ਏ ਸਮੈਸਟਰ-ਦੂਜਾ `ਚ ਦੂਜਾ ਅਤੇ ਸਤਾਰਵਾਂ, ਸਿਮਰਦੀਪ ਕੌਰ ਬੀ.ਐਸ.ਸੀ (ਆਈ.ਟੀ.) ਸਮੈਸਟਰ-ਦੂਜਾ `ਚ ਦੂਸਰਾ ਅਤੇ ਸਿਮਰਨ ਧਵਨ ਐਮ.ਐਸ.ਸੀ (ਕੰਪਿਊਟਰ ਸਾਇੰਸ) ਸਮੈਸਟਰ-ਦੂਜਾ `ਚ ਤੀਸਰਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਅੱਵਲ ਆਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਵਾਇਸ ਪ੍ਰਿੰਸੀਪਲ ਸ੍ਰੀਮਤੀ ਮੰਜੂ ਦੁੱਗਲ, ਡੀਨ ਅਕਾਦਮਿਕ ਡਾ. ਸਿਮਰਦੀਪ, ਡੀਨ ਐਡਮਿਸ਼ਨਜ਼ ਮਿਸ ਕਿਰਨ ਗੁਪਤਾ, ਪ੍ਰੋ. ਰਜਨੀ ਮੇਹਰਾ ਅਤੇ ਪ੍ਰੋ. ਕਮਯਾਨੀ ਵੀ ਇਸ ਸਮੇਂ ਮੌਜੂਦ ਸਨ।
 

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply