Friday, April 19, 2024

ਨਿਤਿਨ ਗਡਕਰੀ ਛੱਤੀਸਗੜ੍ਹ `ਚ ਕਈ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ ਤੇ ਰਾਸ਼ਟਰ ਨੂੰ ਕਰਨਗੇ ਸਮਰਪਿਤ

Nitin-Gadkariਦਿੱਲੀ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸੜਕ ਟਰਾਂਸਪਰੋਟ ਤੇ ਰਾਜਮਾਰਗ, ਸ਼ਿਪਿੰਗ, ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਮੰਤਰੀ, ਨਿਤਿਨ ਗਡਕਰੀ ਅਗਲੇ ਸੋਮਵਾਰ (10 ਸਤੰਬਰ, 2018) ਨੂੰ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੇ ਚਰੋਦਾ ਸਥਿਤ ਦਸ਼ਹਿਰਾ ਮੈਦਾਨ ਵਿੱਚ 4239 ਕਰੋੜ ਰੁਪਏ ਦੀ ਲਾਗਤ ਦੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਰਾਜ ਦੇ ਮੁੱਖ ਮੰਤਰੀ, ਡਾ. ਰਮਨ ਸਿੰਘ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ।
     ਮੰਤਰੀ ਐਨ.ਐਚ-53 ‘ਤੇ ਰਾਜਪੁਰ-ਦੁਰਗ ਬਾਈਪਾਸ ਦਾ ਨੀਂਹ ਪੱਥਰ ਰੱਖਣਗੇ।ਇਸ ਬਾਈਪਾਸ ਦੀ ਲੰਬਾਈ 92 ਕਿਲੋਮੀਟਰ ਹੈ ਅਤੇ ਇਸ ਦੀ ਕੁੱਲ ਲਾਗਤ 2281 ਕਰੋੜ ਰੁਪਏ ਹੈ।ਇਸ ਵਿੱਚ 349 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਉਪਰੀ ਪੁਲ ਬਣਾਏ ਜਾਣਗੇ।ਗਡਕਰੀ ਐਨ.ਐਚ-53 ‘ਤੇ ਸਥਿਤ 150 ਕਿਲੋਮੀਟਰ ਲੰਬੇ ਆਰਾਂਗ-ਸਰਾਈਪਾਲੀ ਰਾਜਮਾਰਗ (ਲਾਗਤ 1472 ਕਰੋੜ ਰੁਪਏ) ਅਤੇ 27 ਕਿਲੋਮੀਟਰ ਲੰਬੇ ਰਾਏਪੁਰ-ਦੁਰਗ ਰੋਡ (ਲਾਗਤ 48 ਕਰੋੜ ਰੁਪਏ) ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। 

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply