Thursday, April 18, 2024

‘ਮੈਪਿਕਾਨ ਬਠਿੰਡਾ 2018’ ਦੋ ਰੋਜ਼ਾ ਕਾਨਫਰੰਸ 14 ਸਤੰਬਰ ਤੋਂ

ਪੰਜਾਬ ਤੇ ਹੋਰਨਾਂ ਇਲਾਕਿਆਂ ਦੇ 800 ਡਾਕਟਰ ਲੈਣਗੇ ਭਾਗ – ਡਾ. ਵਿਤੁਲ ਗੁਪਤਾ
ਬਠਿੰਡਾ, 9 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਐਸੋਸੀਏਸ਼ਨ ਆਫ ਫਿਜਿਸੀਅਨ ਇੰਡੀਆ ਮਾਲਵਾ ਸ਼ਾਖਾ ਦਾ 5ਵਾਂ ਸਲਾਨਾ ‘ਮੈਪਿਕਾਨ ਬਠਿੰਡਾ PPN09092018042018’’ ਸਮਾਗਮ 14 ਤੋਂ 16 ਸਤੰਬਰ ਨੂੰ ਇੱਕ ਨਿਜੀ ਹੋਟਲ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਵਿਤੁਲ ਗੁਪਤਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ ਮੈਡੀਕਲ ਕਾਉਂਸਲ ਨੇ 12 ਕਰੈਡਿਟ ਘੰਟੇ ਕਾਨਫਰੰਸ ਵਿੱਚ ਹਾਜਰ ਡਾਕਟਰਾਂ ਨੂੰ ਦਿੱਤੇ ਜਾਣਗੇ।ਇਸ ਕਾਨਫਰੰਸ ਵਿੱਚ ਪੰਜਾਬ ਅਤੇ ਹੋਰਨਾਂ ਇਲਾਕਿਆਂ ਦੇ ਤਕਰੀਬਨ 800 ਡਾਕਟਰ ਸ਼ਮੂਲੀਅਤ ਕਰਨਗੇ। ਕਾਨਫਰੰਸ ਵਿੱਚ 30 ਤੋਂ ਵੱਧ ਰਿਸਰਚ ਪੇਪਰ ਪੜੇ ਜਾਣਗੇ।
ਕਾਨਫਰੰਸ ਵਿੱਚ ਡਾ. ਜੀ ਐਸ ਵਾਂਡਰ, ਡਾ. ਸੁਨੀਲ ਗੁਪਤਾ ਨਾਗਪੁਰ, ਡਾ. ਅਨੁਜ ਮਹੇਸ਼ਵਰੀ ਲਖਨਉ, ਡਾ. ਬੀ ਕੇ ਬਹਿਲ ਦਿੱਲੀ, ਡਾ. ਵਿਸ਼ਵ ਮੋਹਨ ਲੁਧਿਆਣਾ, ਡਾ. ਪਵਨ ਸੂਰੀ ਜਲੰਧਰ, ਡਾ. ਐਚ.ਪੀ ਸਿੰਘ ਅੰਮ੍ਰਿਤਸਰ, ਡਾ. ਸ਼ੋਰਵ ਉੱਪਲ ਜਲੰਧਰ, ਡਾ. ਰਵਿੰਦਰ ਗਰਗ ਫਰੀਦਕੋਟ, ਡਾ. ਜਤਿੰਦਰ ਸ਼ਿਮਲਾ, ਡਾ. ਸੋਨੀਆ ਅਰੌੜਾ ਬਠਿੰਡਾ, ਡਾ. ਸੰਦੀਪ ਕੁਮਾਰ ਬਰਨਾਲਾ, ਡਾ. ਅਮਨ ਸ਼ਰਮਾ ਚੰਡੀਗੜ੍ਹ, ਡਾ. ਰਾਹੁਲ ਮਹਿਰੋਤਾ ਦਿੱਲੀ, ਡਾ. ਸ਼ਵੇਤਾ ਬਾਂਸਲ ਬਠਿੰਡਾ, ਡਾ. ਰਾਜੂ ਸਿੰਘ ਛੀਨਾ ਲੁਧਿਆਣਾ, ਡਾ. ਮੋਨਿਕਾ ਸਿੰਗਲਾ ਲੁਧਿਆਣਾ, ਡਾ. ਐਚ ਐਸ ਬੇਦੀ ਲੁਧਿਆਣਾ, ਡਾ. ਟੀ.ਐਸ ਕਲੇਰ ਦਿੱਲੀ, ਡਾ. ਡੀ.ਬਹਰਾ ਚੰਡੀਗੜ, ਡਾ. ਦਿਵਿਯਾ ਸੋਨੀਪਤ, ਡਾ. ਅਨੁਰਾਗ ਅਰੋੜਾ ਸੋਨੀਪਤ, ਡਾ. ਸੁਧੀਰ ਵਰਮਾ ਪਟਿਆਲਾ ਆਦਿ ਕਾਨਫਰੰਸ ਨੂੰ ਸੰਬੋਧਨ ਕਰਨਗੇ।ਸੈਕਟਰੀ ਡਾ. ਮੇਘਨਾ ਗੁਪਤਾ ਨੇ ਦੱਸਿਆ ਕਿ ਪਿਛਲੀ ਕਾਨਫਰੰਸ ਇੱਕ ਦਿਨ ਦੀ ਹੋਈ ਸੀ, ਜਿਸ ਵਿੱਚ 175 ਡਾਕਟਰਾਂ ਨੇ ਭਾਗ ਲਿਆ ਸੀ, ਜਦਕਿ ਇਸ ਕਾਨਫਰੰਸ ਵਿੱਚ 800 ਡਾਕਟਰ ਭਾਗ ਲੈ ਰਹੇ ਹਨ ਅਤੇ ਤਿੰਨ ਦਿਨਾਂ ਤੱਕ ਚੱਲੇਗੀ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply