Thursday, April 25, 2024

ਖ਼ਾਲਸਾ ਕਾਲਜ ਵਿਖੇ ਬਾਗਬਾਨੀ ਸਬੰਧੀ 4 ਪੁਸਤਕਾਂ ਲੋਕ ਅਰਪਿਤ

PPN1109201801ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬਾਗਬਾਨੀ ਨਾਲ ਸਬੰਧਿਤ ਵੱਖ-ਵੱਖ ਵਿਸ਼ੇ ’ਤੇ ਅਧਾਰਿਤ 4 ਨਵੀਆਂ ਪੁਸਤਕਾਂ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਜਾਰੀ ਕੀਤੀਆਂ ਗਈਆਂ। ਜਿਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ ਡਾ. ਜੇ. ਐਸ ਬੱਲ ਵੱਲੋਂ ਲਿਖਿਆ ਅਤੇ ਸੋਧਿਆ ਗਿਆ ਹੈ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਡਾ. ਬੱਲ ਵੱਲੋਂ ਜਿਸ ’ਚ ‘ਫਰੂਟ ਸਾਇੰਸ ਕਲਚਰ ਐਂਡ ਟੈਕਨਾਲੋਜੀ ਭਾਗ-ਪਹਿਲਾ’, ‘ਬੁਨਿਆਦੀ ਪਹਿਲੂਆਂ ਅਤੇ ਪ੍ਰੈਕਟਿਸਾਂ ਭਾਗ-2’, ‘ਟਰੋਪਿਕਲ ਫਰੂਜ਼ ਭਾਗ-3’ ਅਤੇ ‘ਸਬ-ਟਰੋਪਿਕਲ ਫਰੂਜ਼ ਭਾਗ-4 ਟੈਂਪਰੇਟ ਫਰੂਟਸ’ ਪੁਸਤਕਾਂ ਜ਼ਿਕਰਯੋਗ ਹਨ।ਉਨ੍ਹਾਂ ਕਿਹਾ ਕਿ ਡਾ. ਬੱਲ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਵਿਦਵਾਨ ਅਤੇ ਖੋਜੀ ਵਿਦਵਾਨ ਵਜੋਂ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਨਾਮ ’ਤੇ ਕੌਮੀ ਅਤੇ ਅੰਤਰਰਾਸ਼ਟਰੀ 196 ਜਰਨਲਜ਼ ਪ੍ਰਕਾਸ਼ਿਤ ਹੋਏ ਹਨ।
ਡਾ. ਬੱਲ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਲ ਉਤਪਾਦਕਾਂ ’ਚ 17 ਅਜਿਹੀਆਂ ਖੋਜ਼ਾਂ ਕੀਤੀਆਂ ਹਨ, ਜਿਨ੍ਹਾਂ ਨੂੰ ਫ਼ਲਾਂ ਦੇ ਉਦਪਾਦ ’ਚ ਕਾਫ਼ੀ ਫ਼ਾਇਦਾ ਪ੍ਰਾਪਤ ਹੋਵੇਗਾ।ਡਾ. ਮਹਿਲ ਸਿੰਘ ਨੇ ਦੱਸਿਆ ਕਿ ਡਾ. ਬੱਲ ਕਾਲਜ ਦੇ ਸਾਬਕਾ ਵਿਦਿਆਰਥੀ ਹਨ, ਜਿਨ੍ਹਾਂ ਨੂੰ ਅਲੂਮਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਡਾ. ਬੱਲ ਨੇ ਕਈ ਦੇਸ਼ਾਂ ’ਚ ਬਾਗਬਾਨੀ ਸਬੰਧੀ ਸੈਮੀਨਾਰ ’ਚ ਹਿੱਸਾ ਲੈ ਕੇ ਕਾਲਜ ਦਾ ਨਾਮ ਰੌਸ਼ਨਾਇਆ ਹੈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ 440 ਸਾਲ ਪੁਰਾਤਨ ਬੇਰੀਆਂ ਦੀ ਖੋਜ਼ ’ਚ ਅਹਿਮ ਯੋਗਦਾਨ ਰਿਹਾ ਹੈ।
ਇਸ ਮੌਕੇ ’ਤੇ ਵਿਭਾਗ ਮੁੱਖੀ ਡਾ. ਰਣਦੀਪ ਕੌਰ ਬੱਲ, ਅਤੇ ਡਾ. ਸੁਖਦੇਵ ਸਿੰਘ, ਡਾਇਰੈਕਟਰ ਰਿਸਰਚ (ਐਗਰੀਕਲਚਰ) ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਸ਼ਾਮਿਲ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply