Friday, April 19, 2024

`ਗ੍ਰੇਟ ਰਨ ਆਫ ਪੰਜਾਬ ਅਲਟਰਾ` 200 ਕਿਲੋਮੀਟਰ ਮੈਰਾਥਨ ਦਾ ਹੋਵੇਗਾ ਆਯੋਜਨ

ਦੇਸ਼ੀ-ਵਿਦੇਸ਼ੀ ਦੌੜਾਕਾਂ ਨੂੰ ਪੰਜਾਬ ਦੇ ਪੇਂਡੂ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਹੈ ਮੁੱਖ ਮਕਸਦ- ਗੁੜਗਾਓਂ/ ਕਪੂਰ

PPN1109201803ਅੰਮ੍ਰਿਤਸਰ 11 ਸਤੰਬਰ (ਪੰਜਾਬ ਪੋਸਟ- ਸੰਧੂ) – ਗੁਰੂ ਨਗਰੀ ਅੰਮ੍ਰਿਤਸਰ ਦੇ ਖਿਡਾਰੀਆਂ ਤੇ ਗੈਰ ਖਿਡਾਰੀਆਂ ਦੀ ਉਮਰ ਵਰਗ ਤੇ ਓਪਨ ਮੈਰਾਥਨ ਕਰਵਾ ਕੇ ਸੱਭਿਆਚਾਰ ਨੂੰ ਵਧਾਉਣ ਵਾਲਾ ਅੰਮ੍ਰਿਤਸਰ ਦਾ ਵਾਰ ਗਰੁੱਪ (ਵੁਈ ਅੰਮ੍ਰਿਤਸਰ ਰਨਰਜ਼) 23 ਨਵੰਬਰ 2018 ਦਿਨ ਸ਼ੁਕਰਵਾਰ ਨੂੰ `ਦੀ ਗ੍ਰੇਟ ਰਨ ਆਫ ਪੰਜਾਬ` ਦਾ ਆਯੋਜਨ ਕਰੇਗਾ। ਜਿਸ ਦਾ ਮੁੱਖ ਮਕਸਦ ਦੇਸ਼ੀ-ਵਿਦੇਸ਼ੀ ਦੌੜਾਕਾਂ ਨੂੰ ਪੰਜਾਬ ਦੇ ਪੇਂਡੂ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਹੋਵੇਗਾ।
 ਇਸ ਸਬੰਧੀ ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਤਵਾਰ ਸਿੰਘ ਪੀ.ਪੀ ਵਲੋਂ ਕਰਵਾਈ ਗਈ ਮੀਟਿੰਗ ਦੌਰਾਨ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਆਯੋਜਨ ਕਰਤਾ ਬਲਵਿੰਦਰ ਸਿੰਘ ਗੁੜਗਾਂਓ ਤੇ ਉਘੀ ਮੈਰਾਥਨ ਆਯੋਜਕ ਤੇ ਖੇਡ ਪ੍ਰਮੋਟਰ ਮੈਡਮ ਮਹਿਕ ਕਪੂਰ ਨੇ ਸਾਂਝੇ ਤੌਰ `ਤੇ ਦੱਸਿਆ ਕਿ ਇਸ ਦੌਰਾਨ ਕਿਸੇ ਵੀ ਉਮਰ ਵਰਗ ਦੇ ਮਹਿਲਾ-ਪੁਰਸ਼ਾਂ ਦੀ ਅਲਟਰਾ ਰੇਸ ਕੈਟਾਗਰੀ ਵਿੱਚ ਤਿੰਨ ਦਿਨਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੀ 200 ਕਿਲੋਮੀਟਰ ਰੇਸ ਹੋਵੇਗੀ।ਜਦੋਂ ਕਿ 18 ਸਾਲ ਤੱਕ ਦੇ ਉਮਰ ਵਰਗ ਦੇ ਮਹਿਲਾ-ਪੁਰਸ਼ਾਂ ਦੀ ਅੰਮ੍ਰਿਤਸਰ ਤੋਂ ਲੈ ਕੇ ਕਰਤਾਰਪੁਰ ਤੱਕ 80 ਕਿਲੋਮੀਟਰ ਦੀ ਮੈਰਾਥਨ ਅਤੇ ਅੰਮ੍ਰਿਤਸਰ ਤੋਂ ਬਿਆਸ ਤੇ ਰੋਪੜ ਤੋਂ ਚੰਡੀਗੜ੍ਹ ਦਰਮਿਆਨ 50 ਕਿਲੋਮੀਟਰ ਦੀ ਮੈਰਾਥਨ ਦਾ ਆਯੋਜਨ ਵੀ ਹੋਵੇਗਾ।
     ਇਸੇ ਤਰ੍ਹਾਂ ਰਨ ਏ ਅੰਮ੍ਰਿਤਸਰ 1 ਕਿਲੋਮੀਟਰ ਮੈਰਾਥਨ ਦੇ ਵਿੱਚ ਕਿਸੇ ਵੀ ਉਮਰ ਦਾ ਮਹਿਲਾ-ਪੁਰਸ਼ ਖਿਡਾਰੀ ਹਿੱਸਾ ਲੈ ਸਕੇਗਾ।3 ਕਿਲੋਮੀਟਰ ਦੀ ਇੱਕ ਅਜਿਹੀ ਮੈਰਾਥਨ ਵੀ ਹੋਵੇਗੀ, ਜਿਸ ਵਿੱਚ ਕੋਈ ਸਮਾਂ ਸੀਮਾ ਉਮਰ ਹੱਦ ਨਹੀਂ ਹੋਵੇਗੀ।15 ਸਾਲ ਤੋਂ ਉੱਪਰ ਉਮਰ ਵਰਗ ਦੀ ਸਮਾਂ ਹੱਦ ਵਾਲੀ 10 ਕਿਲੋਮੀਟਰ ਮੈਰਾਥਨ, 18 ਸਾਲ ਤੋਂ ਉੱਪਰਲੇ ਵਰਗ ਲਈ ਸਮਾਂ ਹੱਦ ਵਾਲੀ 30 ਕਿਲੋਮੀਟਰ ਮੈਰਾਥਨ, 6 ਸਾਲ ਤੋਂ ਲੈ ਕੇ 18 ਸਾਲ ਉਮਰ ਵਰਗ ਦੇ ਲੜਕੇ ਲੜਕੀਆਂ ਦੀ ਸਮਾਂ ਹੱਦ ਵਾਲੀ 3 ਕਿਲੋਮੀਟਰ ਮੈਰਾਥਨ ਦੌੜ ਵੀ ਕਰਵਾਈ ਜਾਵੇਗੀ।
 ਬਲਵਿੰਦਰ ਸਿੰਘ ਗੁੜਗਾਓੁ ਤੇ ਮੈਡਮ ਮਹਿਕ ਕਪੂਰ ਨੇ ਅੱਗੇ ਦੱਸਿਆ ਕਿ ਦੀ ਗ੍ਰੇਟ ਰਨ ਆਫ ਪੰਜਾਬ ਅਲਟਰਾ ਦੇਸ਼ ਦੀ ਸੱਭ ਤੋਂ ਵੱਡੀ ਪਹਿਲੀ ਮੈਰਾਥਨ ਹੋਵੇਗੀ।ਇਸ ਤੋਂ ਬਾਅਦ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਇਸ ਦਾ ਆਯੋਜਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ਸਿਲਸਿਲੇ ਨੂੰ ਸਿਰੇ ਚੜ੍ਹਾਉਣ ਲਈ ਹਮਖਿਆਲੀ ਖੇਡ ਪ੍ਰਮੋਟਰਾਂ, ਸੰਸਥਾਵਾਂ ਤੇ ਵਾਲੈਂਟੀਅਰਜ਼ ਦਾ ਸਹਿਯੋਗ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਦਸੰਬਰ 2017 ਤੋਂ ਇਸ ਦੌੜ  ਦਾ ਪ੍ਰਚਾਰ ਤੇ ਪ੍ਰਾਸਾਰ ਜ਼ੋਰਾਂ `ਤੇ ਹੈ।
ਇਸ ਮੌਕੇ ਇੰਸਪੈਕਟਰ ਅਵਤਾਰ ਸਿੰਘ ਪੀ.ਪੀ, ਪਰਮਿੰਦਰ ਕੌਰ ਰੰਧਾਵਾ, ਜੀ.ਐਸ ਸੰਧੂ, ਸੈਫੀ ਸੰਧੂ, ਕੋਮਲ ਕਾਲੀਆ, ਐਨਮ ਸੰਧੂ, ਕੋਮਲਪ੍ਰੀਤ ਕੌਰ ਆਦਿ ਹਾਜ਼ਰ ਸਨ।  

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply