Thursday, March 28, 2024

ਖ਼ਾਲਸਾ ਕਾਲਜ ਦਾ ‘ਅੰਤਰ ਕਾਲਜ ਗਤਕਾ ਚੈਂਪੀਅਨਸ਼ਿਪ’ ’ਚ ਪਹਿਲਾ ਸਥਾਨ

PPN1209201814ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਅੰਤਰ ਕਾਲਜ ਗਤਕਾ ਪ੍ਰਤੀਯੋਗਤਾ ’ਚ ਸ਼ਾਨਦਾਰ ਜੌਹਰ ਦਾ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਕਾਲਜ ਦਾਂ ਨਾਂਅ ਰੌਸ਼ਨ ਕੀਤਾ।ਕਾਲਜ ਦੀ ਟੀਮ ਨੇ 28 ਅੰਕਾਂ ਨਾਲ ਪਹਿਲਾਂ ਅਤੇ ਐਸ.ਐਨ ਬੰਗਾ ਕਾਲਜ ਨਵਾਂ ਸ਼ਹਿਰ ਨੇ 8 ਅੰਕਾਂ ਨਾਲ ਦੂਜਾ ਅਤੇ ਲਾਅ ਕਾਲਜ ਜੀ.ਐਨ.ਡੀ.ਯੂ ਕੈਂਪਸ ਜਲੰਧਰ ਨੇ 7 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ।
     ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀ ਇਸ ਜਿੱਤ ’ਤੇ ਵਧਾਈ ਦਿੰਦਿਆਂ ਦੱਸਿਆ ਕਿ ਸਿੰਗਲ ਸੋਟੀ (ਈਵੈਂਟ ਟੀਮ) ਦੀ ਟੀਮ ’ਚੋਂ ਬਲਰਾਜ ਸਿੰਘ, ਗੁਰਦਵਿੰਦਰ ਸਿੰਘ ਅਤੇ ਅਮਨਜੀਤ ਸਿੰਘ ਨੇ ਸੋਨੇ ਦਾ ਤਗਮਾ, ਫ਼੍ਰੀ ਸੋਟੀ ਟੀਮ ’ਚ ਅਕਾਸ਼ਦੀਪ ਸਿੰਘ, ਫ਼ਤਿਹ ਸਿੰਘ ਅਤੇ ਸਿਮਰਨਪਾਲ ਸਿੰਘ ਨੇ ਸੋਨ ਤਗਮਾ ਹਾਸਲ ਕੀਤਾ। ਜਦ ਕਿ ਸਿੰਗਲ ਸੋਟੀ (ਵਿਅਕਤੀਗਤ ਮੁਕਾਬਲੇ) ’ਚ ਵਿਕਾਸ ਕੁਮਾਰ ਨੇ ਸੋਨੇ ਅਤੇ ਫਰੀ ਸੋਟੀ (ਵਿਅਕਤੀਗਤ) ’ਚ ਜੁਗਰਾਜ ਸਿੰਘ ਨੇ  ਚਾਂਦੀ ਦਾ ਤਮਗਾ ਪ੍ਰਾਪਤ ਕੀਤਾ।
     ਇਸ ਮੌਕੇ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ’ਚ ਹੋਰ ਉਚੇਰੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਵਿਭਾਗ ਮੁੱਖੀ ਡਾ. ਦਲਜੀਤ ਸਿੰਘ, ਗਤਕਾ ਕੋਚ ਮਨਵਿੰਦਰ ਸਿੰਘ, ਬਚਨਪਾਲ ਸਿੰਘ ਵਲੋਂ ਕਰਵਾਏ ਸਖ਼ਤ ਅਭਿਆਸ ਦੀ ਸ਼ਲਾਘਾ ਕੀਤੀ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply