Thursday, April 18, 2024

ਸਾਬਕਾ ਵਿਧਾਇਕ ਵਲੋਂ ਪਿੰਡ ਬਾਲਿਓਂ ਵਿਖੇ ਅਕਾਲੀ ਉਮੀਦਵਾਰਾਂ ਦੇ ਹੱਕ `ਚ ਚੋਣ ਪ੍ਰਚਾਰ

PPN1309201811ਸਮਰਾਲਾ, 13 ਸਤੰਬਰ (ਪੰਜਾਬ ਪੋਸਟ- ਕੰਗ) – ਬਲਾਕ ਮਾਛੀਵਾੜਾ ਲਈ ਬਲਾਕ ਸਮਿਤੀ ਲਈ ਖੀਰਨੀਆਂ ਜੋਨ ਰਿਜਰਵ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਕਰਮਜੀਤ ਕੌਰ ਖੀਰਨੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਖੀਰਨੀਆਂ ਜੋਨ ਤੋਂ ਗੁਰਚਰਨ ਸਿੰਘ ਟੋਡਰਪੁਰ ਸਾਬਕਾ ਚੇਅਰਮੈਨ ਦੇ ਹੱਕ ਵਿੱਚ ਸਾਬਕਾ ਵਿਧਾਇਕ ਜਗਜੀਵਨ ਸਿੰਘ ਨੇ ਆਪਣੇ ਵਰਕਰਾਂ ਨਾਲ ਪਿੰਡ ਬਾਲਿਓਂ ਵਿਖੇ  ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਬਾਲਿਓਂ ਦੀ ਰਹਿਨੁਮਾਈ ਹੇਠ ਘਰ ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਲਈ ਵੋਟਾਂ ਦੀ ਮੰਗੀਆਂ। ਇਸ ਉਪਰੰਤ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਪੰਜਾਬ ਅੰਦਰ ਪਿਛਲੇ ਡੇਢ ਸਾਲ ਤੋਂ ਬਣੀ ਕਾਂਗਰਸ ਸਰਕਾਰ ਤੋਂ ਪੂਰੇ ਪੰਜਾਬ ਦਾ ਮੋਹ ਭੰਗ ਹੋ ਚੁੱਕਾ ਹੈ, ਲੋਕ ਕਾਂਗਰਸ ਸਰਕਾਰ ਨੂੰ ਮੌਕਾ ਦੇ ਕੇ ਪਛਤਾ ਰਹੇ ਹਨ।ਪੰਜਾਬ ਵਿੱਚੋਂ ਵਿਕਾਸ ਕੰਮਾਂ ਵਿੱਚ ਪੂਰੀ ਤਰ੍ਹਾਂ ਖੜੌਤ ਆ ਚੁੱਕੀ ਹੈ ਅਤੇ ਗਰੀਬ ਲੋਕਾਂ ਨੂੰ ਆਟੇ ਦਾਲ ਤੋਂ ਮੁਥਾਜ ਕਰ ਦਿੱਤਾ ਗਿਆ ਹੈ।ਹਰਪ੍ਰੀਤ ਸਿੰਘ ਸੰਧਰ ਨੇ ਕਿਹਾ ਕਿ ਸਾਨੂੰ ਅਕਾਲੀ ਦਲ ਦੀ ਸਮੁੱਚੀ ਜਥੇਬੰਦੀ ਨੂੰ ਇਕਜੁੱਟ ਹੋ ਕੇ ਇਨ੍ਹਾਂ ਸਮਾਜ ਵਿਰੋਧੀ ਤਾਕਤਾਂ ਵਿਰੁੱਧ ਲੜਨਾ ਪੈਣਾ ਹੈ ਅਤੇ ਸ਼੍ਰੋਮਣੀ ਅਕਾਲੀ ਵਿਰੁੱਧ ਕੀਤੇ ਜਾ ਰਹੇ ਝੂਠੇ ਅਤੇ ਕੂੜ ਪ੍ਰਚਾਰ ਨੂੰ ਨਕਾਰ ਕੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਸਾਥ ਦੇ ਕੇ ਉਨ੍ਹਾਂ ਦੇ ਹੱਕ ਵਿੱਚ ਫਤਵਾ ਦੇਣਾ ਚਾਹੀਦਾ ਹੈ।
ਇਸ ਮੌਕੇ ਸਰਕਲ ਜਥੇਦਾਰ ਹਰਬੰਸ ਸਿੰਘ ਭਰਥਲਾ, ਗੁਰਚਰਨ ਸਿੰਘ ਟੋਡਰਪੁਰ ਸਾਬਕਾ ਚੇਅਰਮੈਨ, ਅਮਰੀਕ ਸਿੰਘ ਹੇੜੀਆਂ ਸਾਬਕਾ ਚੇਅਰਮੈਨ, ਪਾਰਾ ਸਿੰਘ ਸੰਧਰ, ਗੁਰਮੇਲ ਸਿੰਘ ਮੁਨਸ਼ੀ, ਘੋਲਾ ਸਿੰਘ, ਮੋਹਣ ਸਿੰਘ ਸੰਧਰ, ਬਲਵਿੰਦਰ ਸਿੰਘ ਪੂਨੀਆਂ, ਲਖਵੀਰ ਸਿੰਘ ਸੰਧਰ, ਪਰਮਵੀਰ ਸਿੰਘ ਸੰਧਰ, ਲਵਪ੍ਰੀਤ ਸਿੰਘ ਬਾਲਿਓਂ, ਪਾਲ ਸਿੰਘ ਬਾਲਿਓਂ, ਦਲਜੀਤ ਸਿੰਘ, ਮਨਦੀਪ ਸਿੰਘ ਗ੍ਰੰਥੀ, ਕੁਲਵਿੰਦਰ ਸਿੰਘ ਬੰਟੀ, ਬਖਤੌਰ ਸਿੰਘ, ਜਗਤ ਸਿੰਘ, ਟਹਿਲ ਸਿੰਘ, ਨੇਤਰ ਸਿੰਘ, ਨੌਰੰਗ ਸਿੰਘ, ਹਰਨੇਕ ਸਿੰਘ, ਪੱਪੀ ਟੇਲਰ ਆਦਿ ਤੋਂ ਇਲਾਵਾ ਪਿੰਡ ਬਾਲਿਓਂ ਦੇ ਨਗਰ ਨਿਵਾਸੀ ਹਾਜਰ ਸਨ। ਅਖੀਰ ਵਿੱਚ ਹਰਪ੍ਰੀਤ ਸਿੰਘ ਬਾਲਿਓਂ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ।    

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply