Friday, April 19, 2024

ਦਰਸ਼ਨ ਸਿੰਘ ਬੌਂਦਲੀ ਨੇ ਸਿਹਾਲਾ ਪਿੰਡ ਵੋਟਰਾਂ ਨਾਲ ਘਰ ਘਰ ਜਾ ਕੇ ਕੀਤਾ ਰਾਬਤਾ ਕਾਇਮ

PPN1309201812ਸਮਰਾਲਾ, 13 ਸਤੰਬਰ (ਪੰਜਾਬ ਪੋਸਟ- ਕੰਗ) – ਬਲਾਕ ਮਾਛੀਵਾੜਾ  ਅਧੀਨ ਪੈਂਦੇ ਗਹਿਲੇਵਾਲ ਜੋਨ ਨੰ: 2 ਤੋਂ   ਸਭ ਦੇ ਹਰਮਨ ਪਿਆਰੇ ਅਤੇ  ਸਾਂਝੇ ਉਮੀਦਵਾਰ ਦਰਸ਼ਨ ਸਿੰਘ ਬੌਂਦਲੀ ਨੇ ਆਪਣੇ ਪ੍ਰਚਾਰ ਵਿੱਚ ਤੇਜੀ ਲਿਆਉਂਦੇ ਹੋਏ ਆਪਣੇ ਜੋਨ ਅਧੀਨ ਆਉਂਦੇ ਪਿੰਡ ਸਿਹਾਲਾ ਦੇ ਵੋਟਰਾਂ ਨਾਲ ਘਰ ਘਰ ਜਾ ਕੇ ਰਾਬਤਾ ਕਾਇਮ ਕੀਤਾ।ਦਰਸ਼ਨ ਸਿੰਘ ਬੌਂਦਲੀ ਨੇ ਜਥੇ ਦੇ ਰੂਪ ਵਿੱਚ ਪਿੰਡ ਸਿਹਾਲਾ ਦੇ ਹਰੇਕ ਘਰ ਜਾ ਕੇ ਆਪਣੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਕਿਹਾ ਕਿ  ਪੰਜਾਬ ਦੇ ਲੋਕਾਂ ਨੂੰ ਇਸ ਵਾਰ ਪੂਰੀ ਸੰਭਲ ਕੇ ਅਤੇ ਇਮਾਨਦਾਰੀ ਨਾਲ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦਾ ਆਮ ਵੋਟਰ ਇਨ੍ਹਾਂ ਰਵਾਇਤੀ ਪਾਰਟੀਆਂ ਖਾਸ ਕਰਕੇ ਅਕਾਲੀਆਂ ਅਤੇ ਕਾਂਗਰਸੀਆਂ ਦੇ ਬਹਿਕਾਵੇ ਵਿੱਚ ਆ ਕੇ ਆਪਣੀ ਵੋਟ ਦੀ ਗਲਤ ਵਰਤੋਂ ਕਰਕੇ ਗਲਤ ਉਮੀਦਵਾਰ ਨੂੰ ਚੁਣ ਲੈਂਦੇ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਪੂਰਨ ਭਰੋਸਾ ਦਿਵਾਇਆ ਕਿ ਜੇਕਰ ਪਿੰਡ ਨਿਵਾਸੀ ਉਨ੍ਹਾਂ ਨੂੰ ਇਹ ਬਲਾਕ ਸੰਮਤੀ ਦੀ ਸੀਟ ਬਖਸ਼ਣਗੇ ਤਾਂ ਆਪਣੇ ਅਧੀਨ ਆਉਂਦੇ ਪਿੰਡਾਂ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦੇਣਗੇ।ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ 19 ਸਤੰਬਰ ਨੂੰ ਉਸਦੇ ਚੋਣ ਨਿਸ਼ਾਨ ਬੱਲੇਬਾਜ਼ (ਬੈਟਸਮੈਨ) ਤੇ ਮੋਹਰਾਂ ਲਾਉਣ।ਚੋਣ ਇਸ ਸਮੇਂ ਫੌਜੀ ਬਾਲਿਓਂ, ਗੇਲ ਟੋਡਰਪੁਰ, ਇਕਬਾਲਪ੍ਰੀਤ ਸਿੰਘ ਬੌਂਦਲੀ, ਗੁਰਬਚਨ ਸਿੰਘ ਬੌਂਦਲੀ, ਹਰਮਨ ਸਿੰਘ ਸਿਹਾਲਾ, ਕੁਲਜੀਤ ਸਿੰਘ ਸਿਹਾਲਾ, ਗੁਰਪ੍ਰੀਤ ਸਿੰਘ, ਜੱਗਾ ਸਿੰਘ, ਬਲਜੀਤ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ ਬੌਂਦਲੀ, ਰਾਮ ਬੌਂਦਲੀ, ਜੱਸਾ ਪੂਨੀਆਂ, ਜਗਤਾਰ ਸਿੰਘ, ਨਾਜਰ ਸਿੰਘ ਤੋਂ ਇਲਾਵਾ ਸਿਹਾਲਾ ਪਿੰਡ ਤੋਂ ਦਰਜਨ ਦੀ ਗਿਣਤੀ ਵਿੱਚ ਸਮੱਰਥਕ ਹਾਜਰ ਸਨ। 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply