Friday, March 29, 2024

ਅਕਾਲੀ ਦਲ (ਬ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਹਰ ਕੁਰਬਾਨੀ ਨੂੰ ਤਿਆਰ – ਮਜੀਠੀਆ

ਮਤੇਵਾਲ, 15 ਸਤੰਬਰ (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ PPN1509201811ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ।ਉਹਨਾਂ ਕਿਹਾ ਕਿ ਇਹ ਇਤਿਹਾਸ ’ਚ ਪਹਿਲੀ ਵਾਰ ਦੇਖਣ ’ਚ ਆਰਿਹਾ ਹੈ ਕਿ ਅਕਾਲੀ ਦਲ ਨੂੰ ਲੋਕਾਂ ਵਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਬੁਖਲਾਈ ਕਾਂਗਰਸ ਹੁਣ ਅਕਾਲੀ ਦਲ ਦੀਆਂ ਰੈਲੀਆਂ ’ਤੇ ਬੈਨ ਲਾ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ।
ਮਜੀਠੀਆ ਜਿਲਾ ਪ੍ਰੀਸ਼ਦ ਜੋਨ ਤਰਸਿਕਾ ਦੇ ਅਕਾਲੀ ਉਮੀਦਵਾਰ ਬੀਬੀ ਗੁਰਮੀਤ ਕੌਰ ਅਤੇ 8 ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ਵਿਚ ਮਤੇਵਾਲ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਕਾਂਗਰਸ ਇੰਦਰਾ ਗਾਂਧੀ ਦੀ ਐਮਰਜੈਸੀ ਵਾਲੀ ਸੋਚ ’ਤੇ ਚਲ ਰਹੀ ਹੈ।ਉਹਨਾਂ ਸੁਨੀਲ ਜਾਖੜ ਨੂੰ ਆਪਣੇ ਪਿਤਾ ਬਲਰਾਮ ਜਾਖੜ ਦੇ ਉਹ ਸ਼ਬਦ ਯਾਦ ਕਰਾਏ ਜਿਸ ’ਚ ਉਹਨਾਂ ਕਿਹਾ ਸੀ ਕਿ ਭਾਰਤ ਦੀ ਅਖੰਡਤਾ ਲਈ 2 ਕਰੋੜ ਸਿੱਖਾਂ ਨੂੰ ਕਤਲ ਵੀ ਕਰ ਦਿਤਾ ਜਾਵੇ ਤਾਂ ਵੀ ਇਹ ਤੁਛ ਹੈ।
ਨਵਜੋਤ ਸਿੱਧੂ ਨੂੰ ਮੁਖਾਤਬ ਹੰੁਦਿਆਂ ਕਿਹਾ ਕਿ ਸਿੱਧੂ ਪਹਿਲਾਂ ਆਪ ਗੁਰਸਿੱਖ ਬਨਣ ਫਿਰ ਕੋਈ ਮੰਗ ਰੱਖਣ। ਬਲਜੀਤ ਸਿੰਘ ਦਾਦੂਵਾਲ ਨੂੰ ਕਾਂਗਰਸੀ ਜਥੇਦਾਰ ਠਹਿਰਾਉਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਸੰਤ ਕਹਾਉਂਦਾ ਹੈ, ਪਰ ਉਸ ਦੀ ਭਾਸ਼ਾ ਸੁਣ ਕੇ ਕੋਈ ਵੀ ਵਿਅਕਤੀ ਸ਼ਰਮ ਨਾਲ ਸਿਰ ਨੀਵਾਂ ਕਰਣ ਲਈ ਮਜਬੂਰ ਹੈ।ਉਹਨਾਂ ਕਿਹਾ ਕਿ ਦਾਦੂਵਾਲ ਲੁੱਕ ਛਿਪ ਕੇ ਕਾਂਗਰਸੀ ਆਗੂਆਂ ਅਤੇ ਮੁਖ ਮੰਤਰੀ ਨਾਲ ਮੁਲਾਕਾਤਾਂ ਕਰ ਰਿਹਾ ਹੈ ਜਿਸ ਦਾ ਮਕਸਦ ਪੰਜਾਬ ਅੰਦਰ ਭਰਾਮਾਰੂ ਜੰਗ ਕਰਾ ਕੇ ਭਾਈਚਾਰਕ ਸਾਂਝ ਨੂੰ ਤੋੜਣਾ ਅਤੇ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰਨੇ ਹਨ।
ਉਹਨਾਂ ਸਵਾਲ ਕੀਤਾ ਕਿ ਜਿਸ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ, ਜਿਸ ਨੇ ਹਜਾਰਾਂ ਸਰੂਪਾਂ ਦੀ ਬੇਅਦਬੀ ਕੀਤੀ ਹੋਵੇ ਅਤੇ ਹੁਣ ਵੀ ਜਿਸ ਦੇ ਰਾਜ ’ਚ 73 ਤੋਂ ਵਧ ਬੇਅਦਬੀ ਦੇ ਕਾਰੇ ਹੋਏ ਹੋਣ ਉਸ ਨਾਲ ਸਾਂਝ ਪਿਆਲੀ ਦੇ ਕੀ ਅਰਥ ਹਨ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਤਿੰਨ ਕਮਿਸ਼ਨ ਬਣਾਏ ਹਨ।ਜਿਸ ’ਚ ਰਣਜੀਤ ਸਿੰਘ ਕਮਿਸ਼ਨ ਜਿਸ ਨੇ ਸਰਕਾਰੀ ਜਥੇਦਾਰਾਂ ਅਤੇ ਕਾਂਗਰਸ ਦੀ ਮਿਲੀਭੁਗਤ ਨਾਲ ਬਾਦਲ ਪਰਿਵਾਰ ਅਤੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਦਿਆਂ ਰਿਪੋਰਟ ਤਿਆਰ ਕੀਤੀ ਨੂੰ ਹਾਈਕੋਰਟ ਨੇ ਸਟੇਅ ਕਰਦਿਆਂ ਕਰਾਰਾ ਝਟਕਾ ਦੇ ਦਿਤਾ ਹੈ।ਇਸੇ ਤਰਾਂ ਨਾਰੰਗ ਕਮਿਸ਼ਨ ਨੇ ਰੇਤ ਘੋਟਾਲੇ ’ਚ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਤਾਂ ਦੇ ਦਿਤੀ, ਪਰ ਰਾਣਾ ਨੂੰ ਬਾਅਦ ’ਚ ਅਸਤੀਫਾ ਦੇਣਾ ਪਿਆ। ਅਜਿਹਾ ਹੀ ਹਸ਼ਰ ਗਿਲ ਕਮਿਸ਼ਨ ਦਾ ਹੋਇਆ।
ਉਹਨਾਂ ਕਿਹਾ ਕਿ ਅਕਾਲੀ ਵਰਕਰਾਂ ਨੂੰ ਦਬਾਉਣ ਦੀ ਕਿਸੇ ਨੂੰ ਇਜਾਜਤ ਨਹੀਂ ਦੇਵਾਂਗੇ ਅਤੇ ਆਪ ਖੁਦ ਅਕਾਲੀ ਵਰਕਰਾਂ ਦੀ ਝੰਡੀ ਉਚੀ ਰੱਖਣ ਲਈ ਹਰ ਲੜਾਈ ਲੜਣ ਨੂੰ ਤਿਆਰ ਹਨ। ਉਹਨਾਂ ਅਕਾਲੀ ਦਲ ਦੇ ਉਮੀਦਵਾਰਾਂ ਨੁੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ, ਦਿਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਡਾ: ਦਲਬੀਰ ਸਿੰਘ ਵੇਰਕਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਗੁਰਸ਼ਰਨ ਛੀਨਾ, ਸੁਖਵਿੰਦਰ ਸਿੰਘ ਗੋਲਡੀ ਨੇ ਵੀ ਸੰਬੋਧਨ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply