Thursday, March 28, 2024

ਕੇਂਦਰੀ ਸੁਰੱਖਿਆ ਬਲਾਂ ਦੀਆਂ 55000 ਅਸਾਮੀਆਂ ਲਈ ਆਖਰੀ ਤਰੀਕ 30 ਸਤੰਬਰ ਤੱਕ ਵਧੀ

ਯੋਗ ਲੜਕੇ ਤੇ ਲੜਕੀਆਂ ਲਈ ਹੈ ਇਹ ਸੁਨਿਹਰੀ ਮੌਕਾ-ਡਿਪਟੀ ਕਮਿਸ਼ਨਰ
ਅੰਮਿ੍ਤਸਰ, 16 ਸਤੰਬਰ (ਪੰਜਾਬ ਪੋਸਟ – ਮਨਜੀਤ ਸਿੰਘ) – ਕੇਂਦਰੀ ਸੁਰੱਖਿਆ ਬਲ, ਜਿਸ ਵਿੱਚ ਬੀ.ਐਸ.ਐਫ, ਸੀ.ਆਰ.ਪੀ. ਐਫ, ਸੀ.ਆਈ.ਐਸ.ਐਫ, Paramilitary1ਆਈ.ਟੀ.ਬੀ.ਪੀ, ਐਸ.ਐਸ.ਬੀ, ਏ.ਆਰ, ਐਨ.ਆਈ.ਏ ਅਤੇ ਐਸ.ਐਸ.ਐਫ ਸ਼ਾਮਿਲ ਹਨ, ਲਈ ਸਟਾਫ ਸਿਲੈਕਸ਼ ਕਮਿਸ਼ਨ ਵਲੋਂ ਭਰਤੀ ਕੀਤੇ ਜਾਣ ਵਾਲੇ ਕਰੀਬ 55 ਹਜ਼ਾਰ ਸਿਪਾਹੀਆਂ ਲਈ ਬਿਨੈ ਪੱਤਰ ਦੇਣ ਦੀ ਅੰਤਿਮ ਤਾਰੀਕ 17 ਸਤੰਬਰ ਤੋਂ ਵਧਾ ਕੇ 30 ਸਤੰਬਰ ਕਰ ਦਿੱਤੀ ਗਈ ਹੈ।ਉਕਤ ਸੂਚਨਾ ਦਿੰਦੇ ਜਿਲੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ 18 ਤੋਂ 23 ਸਾਲ ਦੇ ਦੱਸਵੀਂ ਪਾਸ ਲੜਕੇ ਤੇ ਲੜਕੀਆਂ ਇਸ ਲਈ ਯੋਗ ਹਨ ਅਤੇ ਅਜਿਹੇ ਮੌਕੇ ਨੂੰ ਕਦੇ ਵੀ ਖੁੰਝਣਾ ਨਹੀਂ ਚਾਹੀਦਾ। ਕਮਿਸ਼ਨ ਦੀ ਵੈਬ ਸਾਈਟ ’ਤੇ ਆਈ ਤਕਨੀਕੀ ਸਮੱਸਿਆ ਕਾਰਨ ਇਹ ਵਾਧਾ ਦਿੱਤਾ ਗਿਆ ਹੈ, ਜੋ ਜਿਹੜੇ ਉਮੀਦਵਾਰ ਪਹਿਲਾਂ ਬਿਨੈ ਪੱਤਰ ਨਹੀਂ ਭੇਜ ਸਕੇ, ਉਹ ਹੁਣ ਇਸ ਵਾਧੇ ਦਾ ਲਾਭ ਜ਼ਰੂਰ ਉਠਾਉਣ।ਉਨਾਂ ਦੱਸਿਆ ਕਿ ਜਿੱਥੇ ਇਸ ਭਰਤੀ ਲਈ ਜਨਰਲ ਤੇ ਓ.ਬੀ.ਸੀ ਵਰਗ ਦੇ ਬੱਚੇ ਕੇਵਲ 100 ਰੁਪਏ ਦੀ ਫੀਸ ਭਰਕੇ ਅਤੇ ਅਨੁਸੂਚਿਤ ਜਾਤੀ ਦੇ ਬੱਚੇ ਮੁਫਤ ਬਿਨੈ ਕਰਕੇ ਭਰਤੀ ਲਈ ਉਮੀਦਵਾਰ ਬਣ ਸਕਦੇ ਹਨ, ਉਥੇ ਪੰਜਾਬ ਸਰਕਾਰ ਨੇ ਵੀ ਚਾਹਵਾਨ ਨੌਜਵਾਨਾਂ ਨੂੰ ਆਪਣੇ ਖ਼ਰਚੇ ’ਤੇ ਸਿਖਲਾਈ ਦੇਣ ਦਾ ਦਾ ਵੱਡਾ ਉਪਰਾਲਾ ਕੀਤਾ ਹੈ।ਉਨਾਂ ਜਿਲ੍ਹੇ ਦੇ ਯੋਗ ਨੌਜਵਾਨਾਂ ਤੇ ਮੁਟਿਆਰਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਇਸ ਭਰਤੀ ਲਈ ਅੱਜ ਹੀ ਖ਼ੁਦ ਆਨਲਾਈਨ ਅਪਲਾਈ ਕਰਨ ਅਤੇ ਇਸ ਮੌਕੇ ਦਾ ਲਾਭ ਲੈਣ।ਉਨਾਂ ਦੱਸਿਆ ਕਿ ਮੁਫਤ ਸਿਖਲਾਈ ਦੇਣ ਸਬੰਧੀ ਸਿਖਲਾਈ ਦੇਣ ਵਾਸਤੇ ਪੰਜਾਬ ਸਰਕਾਰ ਵਲੋਂ 28 ਅਗਸਤ ਨੂੰ ਅਖਬਾਰਾਂ ਵਿਚ ਜਾਰੀ ਕੀਤੇ ਵਿਸਥਾਰਤ ਇਸ਼ਤਿਹਾਰ ਵਿਚੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
       ਉਨਾ ਦੱਸਿਆ ਕਿ ਪੰਜਾਬ ਦੇ ਜੋ ਵੀ ਲੜਕੇ ਅਤੇ ਲੜਕੀਆਂ ਕੇਂਦਰੀ ਸੁਰੱਖਿਆ ਬਲਾਂ ਵਿਚ ਭਰਤੀ ਲਈ ਟੈਸਟ ਦੇਣਾ ਚਾਹੁਣਗੇ, ਉਨਾਂ ਨੂੰ ਸਿਖਲਾਈ ਪੰਜਾਬ ਸਰਕਾਰ ਵਲੋਂ ਦੇ ਕੇ ਭਰਤੀ ਲਈ ਤਿਆਰ ਕੀਤਾ ਜਾਵੇਗਾ।ਸਰੀਰਕ ਸਿਖਲਾਈ ਕੈਂਪ ਤੋਂ ਬਾਅਦ ਲੜਕੇ ਤੇ ਲੜਕੀਆਂ ਨੂੰ ਰਾਜ ਸਰਕਾਰ ਵਲੋਂ 2 ਮਹੀਨੇ ਲਈ ਲਿਖਤੀ ਟੈਸਟ ਲਈ ਤਿਆਰ ਕੀਤਾ ਜਾਵੇਗਾ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply