Thursday, March 28, 2024

ਈ-ਸਕੂਲ ਬਠਿੰਡਾ ਨੂੰ ਮਿਲਿਆ `ਨੰਬਰ 1 ਆਇਲੈਟਸ ਇੰਸਟੀਚਿਊਟ ਇੰਡੀਆ` ਦਾ ਐਵਾਰਡ

ਬਠਿੰਡਾ, 17 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਚੰਡੀਗੜ ਵਿੱਚ ਹੋਏ ਸਲਾਨਾ ਸਮਾਰੋਹ ਦੋਰਾਨ ਈ-ਸਕੂਲ ਨੂੰ `ਨੰਬਰ 1 ਆਇਲੈਟਸ ਇੰਸਟੀਚਿਊਟ PPN1709201802ਇੰਡਿਆ` ਦਾ ਐਵਾਰਡ ਹਾਸਲ ਹੋਇਆ ਹੈ, ਜੋ ਲੋਕ ਸਭਾ ਮੈਂਬਰ ਕਿਰਨ ਖੇਰ ਵਲੋਂ ਸਕੂਲ ਦੇ ਐਮ.ਡੀ ਰੁਪਿੰਦਰ ਸਿੰਘ ਸਰਸੂਆ ਅਤੇ ਉਨਾਂ ਦੀ ਧਰਮ ਪਤਨੀ ਇੰਦਰਜੀਤ ਕੌਰ ਨੂੰ ਦਿੱਤਾ ਗਿਆ।ਰੁਪਿੰਦਰ ਸਿੰਘ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਲਗਾਤਾਰ ਦੂਸਰੀ ਵਾਰ ਹੈ, ਜਦੋ ਈ-ਸਕੂਲ ਆਇਲੈਟਸ ਕੋਚਿੰਗ ਸੈਂਟਰ ਨੇ ਨੰਬਰ 1 ਆਇਲੈਟਸ ਇੰਸਟੀਚਿਊਟ ਇੰਡਿਆ ਦਾ ਐਵਾਰਡ ਜਿੱਤਿਆ ਹੈ।“ਦਾ ਫੋਰਨਰ ਆਇਲੈਟਸ ਸਪੇਸਲਿਸ਼ਟ ਮੈਗਜ਼ੀਨ“ ਵਲੋਂ ਕਰਵਾਏ ਗਏ, ਦੂਜੇ ਵਰਕਸ਼ਾਪ ਅਤੇ ਐਵਾਰਡ ਸ਼ੋਅ ਵਿੱਚ ਇਹ ਸਨਮਾਨ ਹਾਸਲ ਕਰਨ ਵਾਲਾ ਈ-ਸਕੂਲ ਇਲਾਕੇ ਦਾ ਇੱਕੋ-ਇੱਕ ਸੰਸਥਾਨ ਹੈ।ਈ ਸਕੂਲ ਦੀਆਂ ਮਾਲਵਾ `ਚ ਬਠਿੰਡਾ, ਅਬੋਹਰ, ਬਰਨਾਲਾ ਅਤੇ ਸੰਗਰੂਰ ਕੁੱਲ ਚਾਰ ਸੰਸਥਾਵਾਂ ਹਨ।ਉਨਾਂ ਦੱਸਿਆ ਕਿ ਆਇਲੈਟਸ ਦੇ ਨਤੀਜਿਆਂ ਵਿੱਚ ਸਕੂਲ ਸਭ ਤੋਂ ਮੋਢੀ ਹੈ। ਈ ਸਕੂਲ ਇੱਕ ਮਾਨਤਾ ਪ੍ਰਾਪਤ ਆਇਲੈਟਸ ਸੈਂਟਰ ਹੈ ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply