Friday, March 29, 2024

ਹਲਕਾ ਮਾਨਸਾ `ਚ ਮਨਪ੍ਰੀਤ ਬਾਦਲ ਤੇ ਗੁਰਪ੍ਰੀਤ ਕਾਂਗੜ ਵਲੋਂ ਉਮੀਦਵਾਰਾਂ ਦੇ ਹੱਕ `ਚ ਚੋਣ ਪ੍ਰਚਾਰ

ਭੀਖੀ, 17 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ)  – ਜੋਨ ਭੈਣੀ ਬਾਘਾ ਤੋ ਜਿਲਾ ਪ੍ਰੀਸ਼ਦ ਦੇ ਕਾਂਗਰਸ ਦੇ ਉਮੀਦਵਾਰ ਬਬਲਜੀਤ ਸਿੰਘ ਖਿਆਲਾ ਦੇ ਹੱਕ ਵਿੱਚ PPN1709201805ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਕਾਂਗਰਸ ਉਮੀਦਵਾਰਾਂ ਦੀ ਹਮਾਇਤ ਕਰਨ ਲਈ ਪ੍ਰਚਾਰ ਕੀਤਾ।ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕੇ ਬਾਦਲ ਸਰਕਾਰ ਨੇ ਲੋਕਾਂ ਦੇ ਹਿੱਤਾਂ ਦਾ ਬਹੁਤ ਘਾਣ ਕੀਤਾ ਹੈ ਅਤੇ ਪੰਜਾਬ ਨੂੰ ਦੋਨਾ ਹੱਥਾਂ ਨਾਲ ਲੁਟਿਆ ਹੈ । ਕਾਂਗਰਸ ਸਰਕਾਰ ਲੋਕਾਂ ਦੀ ਸੇਵਾ ਲਈ ਹਰ ਸਮੇਂ ਤੱਤਪਰ ਰਹੇਗੀ।ਇਸੇ ਤਰਾਂ ਕਾਂਗਰਸੀ ਉਮੀਦਵਾਰ  ਜੋਨ ਅਕਲੀਆ ਤੋ ਅਰਸ਼ਦੀਪ ਗਾਗੋਵਾਲ (ਮਾਈਕਲ ) ਦੇ ਹੱਕ `ਚ ਚੋਣ ਪ੍ਰਚਾਰ ਕਰਨ ਪਹੁੰਚੇ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਗਾਗੋਵਾਲ ਪਰਿਵਾਰ ਲੰਮੇ ਸਮੇ ਤੋ ਕਾਂਗਰਸ ਪਾਰਟੀ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ।ਉਨ੍ਹਾਂ ਕਿਹਾ ਸ਼ੇਰ ਸਿੰਘ ਗਾਗੋਵਾਲ ਦੇ ਚਲੇ ਜਾਣ ਤੋ ਬਾਅਦ ਉਹਨਾਂ ਦੇ ਪੋਤਰੇ ਅਰਸ਼ਦੀਪ ਸਿੰਘ (ਮਾਈਕਲ) ਗਾਗੋਵਾਲ ਨੂੰ ਜਿਤਾ ਕੇ ਗਾਗੋਵਾਲ ਸਾਹਿਬ ਨੂੰ ਅਸਲੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਤੇ ਸਾਬਕਾ ਸਪੀਕਰ ਜਸਵੰਤ ਸਿੰਘ ਫਫੜੇ, ਗੁਰਪ੍ਰੀਤ ਕੌਰ ਗਾਗੋਵਾਲ, ਮਨੋਜ ਬਾਲਾ, ਰਾਜਾ ਬੁਰਜ ਹਰੀ, ਸੁਖਦਰਸ਼ਨ ਸਿੰਘ ਖਾਰਾ, ਚਰਨਜੀਤ ਸਿੰਘ ਸਿੱਧੂ, ਹਰਭਜਨ ਸਿੰਘ ਰੱਲਾ, ਡਾ. ਅਵਤਾਰ ਸਿੰਘ ਰੱਲਾ, ਬਲਦੇਵ ਸਿੰਘ ਰੜ, ਪ੍ਰਕਾਸ਼ ਸਿੰਘ ਮਾਖਾ, ਜੁਗਿੰਦਰ ਸਿੰਘ ਮਾਖਾ, ਅਮ੍ਰਿਤਪਾਲ ਸਿੰਘ ਗੋਗਾ ਤੇ ਸਮੂਹ ਕਾਂਗਰਸੀ ਵਰਕਰ ਮੌਜੂਦ ਸਨ ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply