Thursday, March 28, 2024

ਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਸਹਿਕਾਰੀ ਸਭਾਵਾਂ ਨੂੰ ਵੱਡੀ ਸਬਸਿਡੀ ਤੇ ਖੇਤੀਬਾੜੀ ਸੰਦ ਦਿਆਂਗੇ- ਸੰਘਾ, ਵਾਲੀਆ

ਅੰਮ੍ਰਿਤਸਰ, 17 ਸਤਬੰਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਰਕਾਰ ਵਲੋ ਪਰਾਲੀ ਅਤੇ ਨਾੜ ਨੂੰ ਅੱਗ ਲਾਉਣ ਤੋ ਰੋਕਣ ਲਈ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ PPN1709201806ਲਈ ਸਹਿਕਾਰੀ ਸਭਾਵਾ ਨੂੰ 80% ਸਬਸਿਡੀ ਤੇ ਖੇਤੀਬਾੜੀ ਸੰਦ ਮੁਹਈਆ ਕਰਵਾਏ ਜਾ ਰਹੇ ਹਨ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਆਈ.ਏ.ਐਸ ਵਲੋ ਮੁੱਖ ਮਹਿਮਾਨ ਵਜੋ ਤਲਵੰਡੀ ਡੋਗਰਾਂ ਬਹੁਮੰਤਵੀ ਸਹਿਕਾਰੀ ਸਭਾ ਵਲੋ ਖਰੀਦ ਕੀਤੇ ਖੇਤੀ ਬਾੜੀ ਸੰਦਾਂ ਦੀ ਵਰਤੋਂ ਦੀ ਸ਼ੁਰੂਆਤ ਕਰਦੇ ਸਮੇ ਸਹਿਕਾਰੀ ਸਭਾ ਦੇ ਹਾਜਰ ਮੈਬਰਾਂ ਦੇ ਇੱਕਠ ਨੂੰ ਸਬੋਧਨ ਕਰਦਿਆ ਕਹੇ।ਉਹਨਾ ਕਿਹਾ ਸਹਿਕਾਰੀ ਸਭਾਵਾਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅਹਿਮ ਯੋਗਦਾਨ ਪਾ ਰਹੀਆ ਹਨ ਅਤੇ ਸਰਕਾਰ ਵਲੋ ਹੁਣ ਸਭਾਵਾਂ ਨੂੰ 80% ਸਬਸਿਡੀ `ਤੇ ਖੇਤੀਬਾੜੀ ਸੰਦ ਮੁਹਈਆ ਕਰਵਾਏ ਜਾ ਰਹੇ ਹਨ ਤਾਂ ਕਿ ਪਰਾਲੀ ਦੇ ਨਾੜ ਨੂੰ ਅੱਗ ਲਾਉਣ ਦੀ ਜਰੂਰਤ ਨਾ ਰਹੇ। ਉਨਾਂ ਕਿਹਾ ਕਿ ਜੇ ਪੀਣ ਵਾਲੇ ਪਾਣੀ ਦੀ ਵਰਤੋਂ ਅਤੇ ਇਸ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਨਾ ਕੀਤੇ ਗਏ ਤਾਂ ਆਉਣ ਵਾਲੀਆ ਪੀੜੀਆਂਾ ਲਈ ਪੀਣ ਦਾ ਪਾਣੀ ਮਿਲਣਾ ਤਕਰੀਬਨ ਅਸੰਭਵ ਹੋ ਜਾਵੇਗਾ।
    ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਲੰਧਰ ਡਵੀਜਨ ਦੇ ਸਹਿਕਾਰੀ ਸਭਾਵਾਂ ਦੇ ਸੰਯੁਕਤ ਰਜਿਸਟਰਾਰ ਭੁਪਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ ਵਾਤਾਵਾਰਨ ਨੂੰ ਠੀਕ ਰੱਖਣ ਲਈ ਸਹਿਕਾਰੀ ਸਭਾਵਾ ਰਾਹੀ 707 ਖੇਤੀਬਾੜੀ ਸੰਦ 80% ਸਬਸਿਡੀ ਤੇ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਕਿ ਪਰਾਲੀ ਦਾ ਉਪਯੋਗ ਸੁਚੱਜਾ ਹੋ ਸਕੇ । ਉਹਨਾ ਕਿਹਾ ਕਿ ਸਭਾਵਾਂ ਨੂੰ ਬੇਲਰ, ਰੈਕ, ਮਲਚਰ ਪਲਟਾਵੇ ਹਲ, ਹੈਪੀਸੀਡਰ, ਟਰੈਕਟਰ ਰੋਟਾਵੇਟਰ ਆਦਿ ਸਹਿਕਾਰਤਾ ਵਿਭਾਗ ਵਲੋ ਉਪਲੱਭਧ ਕਰਵਾਏ ਜਾ ਰਹੇ ਹਨ ਤਾ ਕਿ ਮੈਬਰਾਂ ਨੂੰ ਘੱਟ ਰੇਟ `ਤੇ ਇਹ ਮਹਿੰਗੇ ਸੰਦ ਕਿਰਾਏ ਉਤੇ ਦਿੱਤੇ ਜਾ ਸਕਣ। ਉਹਨਾ ਸਹਿਕਾਰੀ ਸਭਾਵਾ ਦੇ ਹਾਜ਼ਰ ਸਕੱਤਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਸੰਦਾ ਦੀ ਸੁਚੱਜੀ ਵਰਤੋ ਯਕੀਨੀ ਬਨਾਈ ਜਾਵੇ ਅਤੇ ਜੋ ਹੋਰ ਖੇਤੀਬਾੜੀ ਸੰਦ 80% ਤੇ ਲੈਣ ਦੀ ਜਰੂਰਤ ਹੋ ਤਾਂ ਵਿਭਾਗ ਇਹ ਸੰਦ ਦਿਵਾਉਣ ਲਈ ਤੱਤਪਰ ਹੈ।ਉਹਨਾ ਸਮੂਹ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਦੇ ਮੈਂਬਰ ਬਣ ਕੇ ਸਰਕਾਰ ਪਾਸੋ ਮਿਲਣ ਵਾਲੀਆ ਸਹੂਲਤਾਂ ਲੈਣ ਲਈ ਵੀ ਪ੍ਰੇਰਿਆ।
    ਇਸ ਮੋਕੇ ਸ਼੍ਰੀਮਤੀ ਗਗਨਦੀਪ ਕੋਰ, ਬਲਵਿੰਦਰ ਸਿੰਘ, ਨਰਿਦੰਰ ਕੁਮਾਰ (ਸਾਰੇ ਸਹਾਇਕ ਰਜਿਸਟਰਾਰ) ਜਿਲਾ੍ਹ ਮੈਨੇਜਰ ਹਰਜਿੰਦਰ ਸਿੰਘ, ਖੇਤੀ ਬਾੜੀ ਵਿਭਾਗ ਦੇ ਮਾਹਿਰ, ਸਭਾ ਦੇ ਸਕੱਤਰ ਅਜੀਤ ਸਿੰਘ, ਸਭਾਵਾਂ ਦੇ ਪ੍ਰਧਾਨ, ਪ੍ਰਬੰਧਕ ਕਮੇਟੀ ਮੈਬਰ, ਨਰੀਖਕ ਸਹਿਕਾਰੀ ਸਭਾਵਾਂ ਅਤੇ ਵੱਡੀ ਗਿਣਤੀ `ਚ ਸਭਾ ਦੇ ਕਿਸਾਨ ਮੈਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply