Friday, April 19, 2024

ਖ਼ਾਲਸਾ ਕਾਲਜ ਐਗਰੀਕਲਚਰ ਦੇ ਵਿਦਿਆਰਥੀਆਂ ਭਾਰਤੀ ਫੌਜ ’ਚ ਨਿਭਾਉਣਗੇ ਸੇਵਾ

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਮੈਨੈਜ਼ਮੈਂਟ ਦਫ਼ਤਰ ਵਿਖੇ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ PPN1809201803ਮਜੀਠੀਆ ਨੇ ਖ਼ਾਲਸਾ ਕਾਲਜ ਐਗਰੀਕਲਚਰ ਵਿਭਾਗ ਦੇ 2 ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ’ਚ ਸੇਵਾਵਾਂ ਨਿਭਾਉਣ ਲਈ ਲੈਫ਼ਟੀਨੈਂਟ ਵਜੋਂ ਚੁਣੇ ਜਾਣ ’ਤੇ ਥਾਪੜਾ ਦਿੱਤਾ।ਉਨ੍ਹਾਂ ਨਾਲ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਜੁਆਇੰਟ ਸਕੱਤਰ ਰਾਜਬੀਰ ਸਿੰਘ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੀ ਮੌਜ਼ੂਦ ਸਨ।
    ਮਜੀਠੀਆ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਮੈਨੇਜ਼ਮੈਂਟ ਦਾ ਹਮੇਸ਼ਾਂ ਇਹ ਯਤਨ ਰਹਿੰਦਾ ਹੈ ਕਿ ਉਹ ਵਿੱਦਿਆ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ਲਈ ਵੀ ਵਿਦਿਆਰਥੀਆਂ ਨੂੰ ਤਰਾਸ਼ੇ ਤਾਂ ਜੋ ਉਨ੍ਹਾਂ ਅੰਦਰ ਜੋ ਕਾਬਲੀਅਤ ਹੈ, ਉਸ ਨੂੰ ਵਧਾਵਾ ਮਿਲ ਸਕੇ ਅਤੇ ਆਪਣੇ ਜੀਵਨ ਨੂੰ ਸਹੀ ਸੇਧ ਦੇ ਸਕਣ। ਉਨਾਂ ਕਿਹਾ ਕਿ ਕਾਲਜ ਦੇ ਬੀ.ਐਸ ਐਗਰੀਕਲਚਰ ਦੇ ਰਹਿ ਚੁੱਕੇ ਵਿਦਿਆਰਥੀ ਸੰਦਲਬੀਰ ਸਿੰਘ ਭੁੱਲਰ ਜੋ ਕਿ ਅਰਬਨ ਅਸਟੇਟ ਪੁੱਡਾ, ਕਪੂਰਥਲਾ ਦੇ ਏ.ਡੀ.ਸੀ ਏ.ਐਸ ਭੁੱਲਰ ਪੀ.ਸੀ.ਐਸ ਦੇ ਸਪੁੱਤਰ ਹਨ ਅਤੇ ਹਰਿੰਦਰਜੀਤ ਸਿੰਘ ਪਿੰਡ ਜਿੰਦਵਾਰੀ, ਤਹਿਸੀਲ ਨੰਗਲ ਜ਼ਿਲ੍ਹਾ ਰੋਪੜ (ਸ੍ਰੀ ਆਨੰਦਪੁਰ ਸਾਹਿਬ) ਦੀ ਚੇਨਈ ਵਿਖੇ ਆਫ਼ਿਸਰ ਟ੍ਰੇਨਿੰਗ ਅਕੈਡਮੀ ਤੋਂ ਕਮਿਸ਼ਨ ਅਫ਼ਸਰ ਹੋ ਕੇ ਲੈਫ਼ਟੀਨੈਂਟ ਵਜੋਂ ਭਾਰਤੀ ਫ਼ੌਜ ’ਚ ਸੇਵਾ ਨਿਭਾਉਣ ਦਾ ਅਵਸਰ ਪ੍ਰਦਾਨ ਹੋਇਆ ਹੈ।
    ਛੀਨਾ ਨੇ ਕਿਹਾ ਕਿ ਕਾਲਜ ਦੇ ਕਈ ਵਿਦਿਆਰਥੀ ਦੇਸ਼ ਦੇ ਕੋਨੇ ਕੋਨੇ ’ਚ ਨਾਮਵਰ ਅਹੁੱਦੇ ’ਤੇ ਬਿਰਾਜਮਾਨ ਹੋ ਕੇ ਦੇਸ਼ ਅਤੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਵਿਦਿਆਰਥੀਆਂ ਵੱਲੋਂ ਡਿਊਟੀ ’ਚ ਸ਼ਾਨਦਾਰ ਉਪਲਬੱਧੀ ਪ੍ਰਾਪਤ ਕਰਨ ’ਤੇ ਮੈਨੇਜ਼ਮੈਂਟ ਦੁਆਰਾ ਸਮਾਂ ਆਉਣ ’ਤੇ ਸਨਮਾਨਿਤ ਵੀ ਕੀਤਾ ਜਾਵੇਗਾ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply