Friday, April 19, 2024

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਵਰਲਡ ਰੋਬੋਟਿਕ ਉਲੰਪਿਆਡ `ਚ ਪ੍ਰਦਰਸ਼ਨ ਸ਼ਾਨਦਾਰ

PPN1909201806ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਪ੍ਰਤਿਭਾਸ਼ਾਲੀ ਤੇ ਹੋਣਹਾਰ ਵਿਦਿਆਰਥੀਆਂ ਨੇ ਅਹਿਮਦਾਬਾਦ ਵਿਖੇ ਅਯੋਜਿਤ ਵਰਲਡ ਰੋਬੋਟਿਕ ਉਲੰਪਿਆਰਡ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮਹਾ ਪ੍ਰਤੀਯੋਗਤਾ ਵਿੱਚ ਪੂਰੇ ਦੇਸ਼ ਵਿਚੋਂ 70 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।
ਸਕੂਲ ਦੇ ਹੋਣਹਾਰ ਵਿਦਿਆਰਥੀ ਰਚਿਤ ਅਗਰਵਾਲ (ਜਮਾਤ ਦੱਸਵੀਂ), ਦੀਪਾਂਕਰ ਸ਼ੂਰ (ਜਮਾਤ ਨੋਵੀਂ) ਤੇ ਆਦਿੱਤ ਅਗਰਵਾਲ (ਜਮਾਤ ਅੱਠਵੀਂ) ਨੇ ਮਿਸ ਰੇਸ਼ਮ ਸ਼ਰਮਾ ਦੀ ਯੋਗ ਅਗਵਾਈ ਹੇਠ `ਫੂਡ ਰੋਬੋਟ ਕਰਿਸ਼ ਰੈਕਸ` ਨਾਲ ਅੱਟਲ ਟਿੰਕਰਿੰਗ ਲੈਬ ਓਪਨ ਕੈਟੇਗਰੀ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ। 9 ਮੈਂਬਰੀ ਜੱਜ ਕਮੇਟੀ ਨੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਰੋਬੋਟ ਦਾ ਬਹੁਤ ਹੀ ਗਹਿਰਾਈ ਨਾਲ ਨਿਰੀਖਣ ਕੀਤਾ ਤੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਪੇਸ਼ਕਾਰੀ ਦੀ ਸਭ ਨੇ ਭਰਪੂਰ ਸ਼ਲਾਘਾ ਕੀਤੀ।ਸਕੂਲ ਦੇ ਵਿਦਿਆਰਥੀ ਨਵੰਬਰ ਵਿੱਚ ਬੈਕਾਂਕ ਵਿਖੇ ਕਰਾਈ ਜਾ ਰਹੀ ਅੰਤਰਸ਼ਰਾਸ਼ਟਰੀ ਚੈਂਪੀਅਨਸਿ਼ਪ ਵਿੱਚ ਭਾਰਤ ਦੀ ਅਗਵਾਈ ਕਰਨਗੇ ।
ਆਰੀਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਨੇ ਵਿਦਿਆਰਥੀਆਂ ਦੀ ਇਸ ਵਿਲੱਖਣ ਕਾਰਗੁਜ਼ਾਰੀ ਲਈ ਦਿਲੀ ਕਾਮਨਾਵਾਂ ਤੇ ਆਸ਼ੀਰਵਾਦ ਦਿੱਤਾ।ਉਨ੍ਹਾਂ ਨੇ ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਤੇ ਅਧਿਆਪਕਾ ਮਿਸ ਰੇਸ਼ਮ ਸ਼ਰਮਾ ਨੂੰ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸੇ ਤਰ੍ਹਾਂ ਹੀ ਕਾਮਯਾਬੀ ਦੀ ਰਾਹ `ਤੇ ਚਲਦੇ ਰਹਿਣਾ ਚਾਹੀਦਾ ਹੈ।
ਡਾਇਰੈਕਟਰ ਪੀ.ਐਸ-1 ਤੇ ਏਡਿਡ ਸਕੂਲਜ਼ ਸ਼੍ਰੀ ਜੇ.ਪੀ. ਸ਼ੁਰ ਨੇ ਪਿ੍ਰੰਸੀਪਲ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਕੂਲ ਹਰ ਖੇਤਰ ਵਿੱਚ ਬੁਲੰਦੀਆਂ ਨੁੰ ਛੂੰਹਦੇ ਹੋਏ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ ।
    ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦੀ ਇਸ ਵਿਲੱਖਣ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਤੇ ਕਿਹਾ ਕਿ ਵਿਦਿਆਰਥੀਆਂ ਦੇ ਮਿਹਨਤ ਦੇ ਜਜ਼ਬੇ ਨੂੰ ਇਕ ਬਹੁਤ ਵਧੀਆ ਮੌਕਾ ਪ੍ਰਦਾਨ ਹੋਇਆ ਹੈ।   
    ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਤੇ ਅਧਿਆਪਕਾ ਮਿਸ ਰੇਸ਼ਮ ਸ਼ਰਮਾ ਨੂੰ ਇਸ ਅਦੁੱਤੀ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਤੇ ਉਜੱਲੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply