Thursday, April 18, 2024

ਪੀਯੂਸ਼ ਗੋਇਲ ਨੇ ਪਹਿਲੇ ਇੰਡੀਆ ਟੂਰਿਜ਼ਮ ਮਾਰਟ 2018 ਦਾ ਕੀਤਾ ਉਦਘਾਟਨ

ਦੁਨੀਆਂ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਸੈਲਾਨੀ ਸਥਾਨਾਂ `ਚ ਸ਼ਾਮਲ ਹੈ ਭਾਰਤ – ਕੇ.ਜੇ ਅਲਫੌਂਸ
ਦਿੱਲੀ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਰੇਲ ਤੇ ਕੋਲਾ ਮੰਤਰੀ ਪੀਯੂਸ਼ ਗੋਇਲ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਸੈਰ-ਸਪਾਟਾ ਮੰਤਰੀ ਕੇ.ਜੇ ਅਲਫੌਂਸ ਤੇ piyush-goyalਮੋਰੱਕੋ ਦੇ ਸੈਰ-ਸਪਾਟਾ ਮੰਤਰੀ ਸ਼੍ਰੀ ਮੁਹੰਮਦ ਸਾਜਿਦ ਦੀ ਮੌਜ਼ੂਦਗੀ ਵਿੱਚ ਪਹਿਲੇ ਇੰਡੀਆ ਟੂਰਿਜ਼ਮ ਮਾਰਟ (ਆਈ.ਟੀ.ਐਮ 2018) ਦਾ ਉਦਘਾਟਨ ਕੀਤਾ।ਇੰਡੀਆ ਟੂਰਿਜ਼ਮ ਮਾਰਟ ਦਾ ਆਯੋਜਨ ਸੈਰ-ਸਪਾਟਾ ਮੰਤਰਾਲੇ ਵੱਲੋਂ ਫੈਡਰੇਸ਼ਨ ਆਫ ਐਸੋਸੀਏਸ਼ਨਜ਼ ਇਨ ਇੰਡੀਅਨ ਟੂਰਿਜ਼ਮ ਐਂਡ ਹੌਸਪੀਟੈਲਿਟੀ (ਫੇਥ) ਦੀ ਭਾਈਵਾਲੀ ਅਤੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਸਹਿਯੋਗ ਨਾਲ 16 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ, ਇਸ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ, ਫੇਥ ਦੇ ਚੇਅਰਮੈਨ/ ਮੈਂਬਰ ਅਤੇ ਦੇਸ਼-ਵਿਦੇਸ਼ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ।  
ਪੀਯਸ਼ੂ ਗੋਇਲ ਨੇ ਇੰਡੀਆ ਟੂਰਿਜ਼ਮ ਮਾਰਟ ਦਾ ਉਦਘਾਟਨ ਕਰਦਿਆਂ ਸੈਰ-ਸਪਾਟਾ ਮੰਤਰਾਲੇ ਵਲੋਂ ਪੰਜ ਵਰ੍ਹਿਆਂ ਦੇ ਅੰਦਰ 100 ਅਰਬ ਅਮਰੀਕੀ ਡਾਲਰ ਦੀ ਐੱਫਟੀਏ (ਵਿਦੇਸ਼ੀ ਸੈਲਾਨੀਆਂ ਦਾ ਆਗਮਨ) ਰਾਸ਼ੀ ਦੇ ਅਭਿਲਾਸ਼ੀ ਟੀਚੇ ਨੂੰ ਪ੍ਰਾਪਤ ਕਰ ਲੈਣ ਦੀ ਕਾਮਨਾ ਕੀਤੀ।
ਮੰਤਰੀ ਨੇ ਕਿਹਾ ਕਿ ਜਦੋਂ ਤੱਕ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਦੀ ਸਥਾਪਨਾ ਨਹੀਂ ਹੋ ਜਾਂਦੀ, ਉਦੋਂ ਤੱਕ ਭਾਰਤ ਇੱਕ ਪਸੰਦੀਦਾ ਸੈਲਾਨੀ ਸਥਾਨ ਵਜੋਂ ਨਹੀਂ ਉਭਰ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਰਕਾਰ ਇਨ੍ਹਾਂ ਸਹੂਲਤਾਂ ਨੂੰ ਵਿਕਸਿਤ ਕਰਨ ਵਿੱਚ ਜੁੱਟੀ ਹੋਈ ਹੈ, ਜਿਨ੍ਹਾਂ ਵਿੱਚ 24 ਘੰਟੇ ਬਿਜਲੀ ਸਪਲਾਈ ਸ਼ਕੀਨੀ ਕਰਨਾ, ਵੱਖ-ਵੱਖ ਤਰ੍ਹਾਂ ਦੀ ਅਖੁੱਟ ਊਰਜਾ ਨੂੰ ਉਤਸ਼ਾਹਿਤ ਕਰਨਾ ਅਤੇ ਦੂਰ-ਦਰਾਜ ਖੇਤਰਾਂ ਨੂੰ ਵਧੀਆ ਢੰਗ ਨਾਲ ਜੋੜ ਕੇ ਕੁਨੈਕਟੀਵਿਟੀ ਨੂੰ ਬਿਹਤਰ ਕਰਨਾ ਸ਼ਾਮਲ ਹੈ।
ਮੰਤਰੀ ਨੇ ਇਹ ਵੀ ਕਿਹਾ ਕਿ ਸੈਰ-ਸਪਾਟੇ ਨੂੰ ਹੁਲਾਰਾ ਦੇਣ ਵਿੱਚ ਜੋ ਚੀਜ਼ ਸਭ ਤੋਂ ਵੱਧ ਕਾਰਗਰ ਸਾਬਤ ਹੋਵੇਗੀ ਉਹ ਹੈ ਸਰਕਾਰ ਦਾ ਸਵੱਛਤਾ ਅਭਿਆਨ।ਇਸ ਅਭਿਆਨ ਨਾਲ ਭਾਰਤ ਨੂੰ ਸਾਰੇ ਵਿਦੇਸ਼ੀ ਸੈਲਾਨੀਆਂ ਦਾ ਪਸੰਦੀਦਾ ਦੇਸ਼ ਬਣਾਉਣ ਵਿੱਚ ਬਹੁਤ ਮਦਦ ਮਿਲੇਗੀ।ਸੈਰ-ਸਪਾਟਾ ਖੇਤਰ ਵਿੱਚ ਆਮਦਨੀ ਨੂੰ ਕਈ ਗੁਣਾ ਵਧਾਉਣ ਦੀ ਸਮਰੱਥਾ ਦਾ ਉਲੇਖ ਕਰਦਿਆਂ ਮੰਤਰੀ ਨੇ ਕਿਹਾ ਕਿ ਸੈਰ-ਸਪਾਟਾ ਰਸਮੀ ਅਤੇ ਗ਼ੈਰ-ਰਸਮੀ ਖੇਤਰਾਂ ਵਿੱਚ ਅਣਗਿਣਤ ਰੋਜ਼ਗਾਰ ਮੌਕੇ ਪੈਦਾ ਕਰਦਾ ਹੈ ਅਤੇ ਇਹ ਭਾਰਤ ਦੀ ਤਕਦੀਰ ਬਦਲ ਸਕਦਾ ਹੈ।ਰੇਲ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ਦੇ ਨੌਜਵਾਨ ਇਸ ਖੇਤਰ ਵਿੱਚ ਉਦਮੀ, ਸੇਵਾ ਪ੍ਰਦਾਤਾ ਆਦਿ ਬਣ ਸਕਦੇ ਹਨ।
ਇੰਡੀਆ ਟੂਰਿਜ਼ਮ ਮਾਰਟ 2018 ਵਿੱਚ ਸਾਰੀ ਦੁਨੀਆ ਜਿਵੇਂ ਕਿ ਉਤਰੀ ਅਮਰੀਕਾ, ਪੱਛਮੀ ਯੂਰਪ, ਪੂਰਬੀ ਏਸ਼ੀਆ, ਲੈਟਿਨ ਅਮਰੀਕਾ, ਸੀ.ਆਈ.ਐਸ ਦੇਸ਼ਾਂ ਆਦਿ ਦੇ ਲਗਭਗ 225 ਮੇਜ਼ਬਾਨ ਅੰਤਰਰਾਸ਼ਟਰੀ ਖਰੀਦਦਾਰ  ਅਤੇ ਮੀਡੀਆ ਕਰਮੀ ਹਿੱਸਾ ਲੈ ਰਹੇ ਹਨ।
ਵਿਕ੍ਰੇਤਾਵਾਂ ਨੂੰ ਲਗਭਗ 225 ਮੰਡਪ (ਸਟਾਲ) ਉਪਲੱਬਧ ਕਰਵਾਏ ਗਏ ਹਨ ਤਾਂਕਿ ਉਹ ਖਰੀਦਦਾਰਾਂ ਨਾਲ ਗੱਲਬਾਤ ਕਰ ਸਕਣ।
 

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply