Friday, March 29, 2024

ਸਹੋਦਿਆ ਸਕੂਲਜ਼ ਕਰਵਾੲਗਾ ਅਧਿਆਪਕਾਂ ਤੇ ਪਿੰਸੀਪਲਾਂ ਲਈ 15 ਵਰਕਸ਼ਾਪਾਂ ਤੇ ਸੈਮੀਨਾਰ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ ਦਿੱਲੀ ਨਾਲ ਸੰਬੰਧਿਤ ਸੱਹੋਦਿਆ ਸਕੂਲਜ਼ ਕੰਪਲੈਕਸ ਅੰਮ੍ਰਿਤਸਰ ਅਧਿਆਪਕਾਂ Dr. Dharamvir Singhਅਤੇ ਪ੍ਰਿੰਸੀਪਲਾਂ ਲਈ 15 ਵਰਕਸ਼ਾਪਾਂ ਅਤੇ ਸੈਮੀਨਾਰ ਅਯੋਜਿਤ ਕਰਵਾਏ ਜਾਣਗੇੇ। ਸੰਸਥਾ ਦੇ ਚੇਅਰਮੈਨ ਡਾ. ਧਰਮਵੀਰ ਸਿੰਘ ਜੋ ਚੀਫ਼ ਖਾਲਸਾ ਦੀਵਾਨ ਦੇ ਸਕੂਲਾਂ ਦੇ ਡਾਇਰੈਕਟਰ ਵੀ ਹਨ ਨੇ ਕਿਹਾ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇਹ ਯਤਨ ਸਮੁੱਚੇ ਮੈਂਬਰਾਂ ਵੱਲੋਂ ਲਏ ਫੈਸਲੇ ਉਪਰੰਤ ਕੀਤਾ ਗਿਆ ਹੈ।ਉਹਨਾਂ ਦੱਸਿਆ ਪਿਛਲੇ ਕੁੱਝ ਦਿਨਾਂ ਵਿੱਚ 4 ਪ੍ਰੋਗਰਾਮ ਕੀਤੇ ਗਏ ਹਨ ਜਿਨ੍ਹਾਂ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸਕੈ. ਪਬਲਿਕ ਸਕੂਲ ਜੀ. ਟੀ. ਰੋਡ, ਸਪਰਿੰਗ ਡੇਲ ਸਕੂਲ, ਵਿਵੇਕ ਪਬਲਿਕ ਸਕੂਲ ਰਾਜਾ ਸਾਂਸੀ ਰੋਡ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਵੇਰਕਾ ਬਾਈਪਾਸ ਵੱਲੋਂ ਵਰਕਸ਼ਾਪ ਦਾ ਅਯੋਜਨ ਕੀਤਾ ਜਾ ਚੱਕਾ ਹੈ।ਅਗਲੀ ਵਰਕਸ਼ਾਪ 18 ਸਤੰਬਰ ਨੂੰ ਰਾਮ ਆਸ਼ਰਮ ਸਕੂਲ ਵਿਖੇ ਸ੍ਰੀਮਤੀ ਵਿਨੋਦਤਾ ਸੰਖਿਅਨ ਪ੍ਰਿੰਸੀਪਲ ਦੀ ਅਗਵਾਈ ਵਿੱਚ ਕਰਵਾਈ ਜਾਵੇਗੀ।
ਸਾਲ 2018 ਵਿੱਚ 15 ਵਰਕਸ਼ਾਪਾਂ ਅਤੇ ਸੈਮੀਨਾਰ ਦਾ ਟੀਚਾ ਪੂਰਾ ਕੀਤਾ ਜਾਵੇਗਾ।22 ਸਤੰਬਰ 2018 ਨੂੰ ਪ੍ਰਿੰਸੀਪਲਾਂ ਦੀ ਇੱਕ ਰੋਜਾ ਵਰਕਸ਼ਾਪ ਅਯੋਜਿਤ ਕੀਤੀ ਜਾ ਰਹੀ ਹੈ ਅਤੇ ਨਵੰਬਰ 2018 ਦੇ ਪਹਿਲੇ ਹਫ਼ਤੇ ਵਿੱਚ ਅਕਾਊਂਟੈਂਸੀ ਅਤੇ ਬਿਜਨਸ ਸਟੱਡੀ ਦੀ ਵਰਕਸ਼ਾਪ ਅਧਿਆਪਕਾਂ ਲਈ ਹੋਵੇਗੀ।ਪ੍ਰਿੰਸੀਪਲ ਟਰੇਨਿੰਗ ਅਤੇ ਅਧਿਆਪਕਾਂ ਦੀ ਟ੍ਰੇਨਿੰਗ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਡਾ. ਧਰਮਵੀਰ ਸਿੰਘ ਨੇ ਸਾਰੀ ਪ੍ਰਬੰਧਕ ਕਮੇਟੀ ਡਾ. ਅਨੀਤਾ ਭੱਲਾ, ਡਾ. ਅੰਜਨਾ ਗੁਪਤਾ, ਸ੍ਰੀਮਤੀ ਨੀਰਾ ਸ਼ਰਮਾ, ਰਾਜੀਵ ਸ਼ਰਮਾ, ਵਿਜੈ ਮਹਿਰਾ, ਸ੍ਰੀਮਤੀ ਉਰਮਿੰਦਰ ਕੌਰ, ਸ੍ਰੀਮਤੀ ਵਿਨੋਦਤਾ ਸੰਖਿਅਨ, ਸ੍ਰੀਮਤੀ ਸੰਗੀਤਾ ਸਿੰਘ ਦੇ ਸਹਿਯੋਗ ਲਈ ਧੰਨਵਾਦ ਕੀਤਾ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply