Friday, March 29, 2024

ਫਿਲਮ ਮਨਮਰਜ਼ੀਆਂ ਦੇ ਖਿਲਾਫ ਦਿੱਲੀ `ਚ 5 ਥਾਵਾਂ ’ਤੇ ਕੀਤਾ ਗਿਆ ਰੋਸ ਪ੍ਰਦਰਸ਼ਨ

ਨਵੀਂ ਦਿੱਲੀ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਂਝੇ ਤੌਰ ’ਤੇ ਹਿੰਦੀ ਫਿਲਮ PPN1909201823ਮਨਮਰਜੀਆਂ ਦੇ ਖਿਲਾਫ ਦਿੱਲੀ ਵਿਖੇ 5 ਥਾਵਾਂ ’ਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਅਕਾਲੀ ਦਲ ਦੇ ਕਾਰਕੁਨਾ ਨੇ ਦੱਖਣੀ ਦਿੱਲੀ ਦੇ ਨਹਿਰੂ ਪਲੇਸ ਦੇ ਸਤਿਅਮ ਸਿਨੇਮਾ, ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਵਿਖੇ ਪੈਸਫ਼ਿਕ ਮਾੱਲ, ਉਤਰੀ ਦਿੱਲੀ ਦੇ ਪੀਤਮਪੁਰਾ ਦੇ ਫੰਨ ਸਿਨੇਮਾ, ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਦੇ ਰਾਧੂ ਪਲੈਸ ਅਤੇ ਮੱਧ ਦਿੱਲੀ ਦੇ ਕਨਾਟ ਪਲੇਸ ਦੇ ਪਲਾਜ਼ਾ ਸਿਨੇਮਾ ਦੇ ਬਾਹਰ ਪ੍ਰਦਰਸ਼ਨ ਕੀਤਾ।

    ਕਮੇਟੀ ਪ੍ਰਧਾਨ ਮਨਜੀਤ ਸਿੰਘ ਨੇ ਦੱਖਣੀ ਦਿੱਲੀ ਵਿਖੇ ਪ੍ਰਦਰਸ਼ਨ ਦੀ ਅਗਵਾਈ ਕੀਤੀ।ਜਦਕਿ ਪੱਛਮੀ ਦਿੱਲੀ ’ਚ ਮੋਰਚਾ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਨੇ ਸੰਭਾਲਿਆ।ਬਾਕੀ ਥਾਵਾਂ ’ਤੇ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਪ੍ਰਦਰਸ਼ਨ ਦੀ ਅਗਵਾਈ ਕੀਤੀ।ਪ੍ਰਦਰਸ਼ਨਾਂ ਤੋਂ ਪਹਿਲੇ ਹੀ ਸੈਂਸਰ ਬੋਰਡ ਵੱਲੋਂ ਫਿਲਮ ਦੇ ਇਤਰਾਜ਼ਯੋਗ ਸੀਨ ਪਹਿਲੇ ਹੀ ਕੱਟਣ ਦਾ ਐਲਾਨ ਕਰ ਦਿੱਤਾ ਗਿਆ।ਸੈਂਸਰ ਬੋਰਡ ਦੇ ਮੁੰਬਈ ਵਿਖੇ ਖੇਤਰੀ ਅਧਿਕਾਰੀ ਤੁਸ਼ਾਰ ਕਰਮਾਰਕਰ ਵੱਲੋਂ ਇਸ ਸੰਬੰਧੀ ਫਿਲਮ ਦੇ ਨਿਰਮਾਤਾ ਵਲੋਂ ਪ੍ਰਾਪਤ ਹੋਈ ਬੇਨਤੀ ਦਾ ਹਵਾਲਾ ਦਿੰਦੇ ਹੋਏ ਫਿਲਮਕਾਰ ਨੂੰ ਉਕਤ 3 ਸੀਨ ਹਟਾਉਣ ਦੀ ਮਨਜੂਰੀ ਦਿੱਤੀ ਗਈ ਹੈ।ਜਿਸ ’ਚ ਅਭਿਸ਼ੇਕ ਬੱਚਨ ਦਾ ਸਿਗਰਟ ਪੀਣ ਦਾ 29 ਸੈਂਕੰਡ ਦਾ ਸੀਨ, ਅਭਿਸੇਕ ਬੱਚਨ ਅਤੇ ਤਾਪਸੀ ਪੰਨੂੰ ਦਾ ਗੁਰਦੁਆਰੇ ਜਾਣ ਦਾ 1.1 ਮਿੰਟ ਦਾ ਸੀਨ ਅਤੇ ਤਾਪਸੀ ਪੰਨੂੰ ਦਾ ਸਿਗਰਟ ਪੀਣ ਦਾ 11 ਸੈਂਕੰਡ ਸਾਮਿਲ ਹੈ।ਇਸ ਮਾਮਲੇ ’ਤੇ ਬੋਲਦੇ ਹੋਏ ਜੀ.ਕੇ ਨੇ  ਫਿਲਮ ਦੇ ਨਿਰਦੇਸ਼ਕ ਅਨੁਰਾਗ ਕਸ਼ਯੱਪ ’ਤੇ ਸਿੱਖ ਮਰਿਆਦਾ ਨੂੰ ਭੰਗ ਕਰਨ ਦਾ ਦੋਸ਼ ਲਗਾਇਆ।

    ਜੀ.ਕੇ ਨੇ ਕਿਹਾ ਕਿ ਅਨੁਰਾਗ ਨੇ ਪਹਿਲੇ ਉੜਤਾ ਪੰਜਾਬ ਫਿਲਮ ਬਣਾ ਕੇ ਪੰਜਾਬੀਆਂ ਨੂੰ ਨਸ਼ੇੜੀ ਦੱਸਣ  ਦੀ ਗੁਸਤਾਖ਼ੀ ਕੀਤੀ ਸੀ, ਤੇ ਹੁਣ ਸਿੱਖ ਕਿਰਦਾਰ ਦੇ ਹੱਥ ’ਚ ਸਿਗਰਟ ਫੜਾ ਕੇ ਸਿੱਖਾਂ ਨੂੰ ਸਿਗਰਟ ਪੀਣ ਵਾਲਾ ਦੱਸਿਆ ਹੈ। ਇਸ ਸਿੱਧੇ ਤੌਰ ’ਤੇ ਸਿੱਖਾਂ ਨੂੰ ਪ੍ਰਦਰਸ਼ਨ ਵਾਸਤੇ ਮਜਬੂਰ ਕਰਨ ਦਾ ਮਾਮਲਾ ਹੈ। ਇਸ ਸੰਬੰਧ ’ਚ ਅਸੀਂ ਪਹਿਲਾ ਕੇਂਦਰੀ ਅਤੇ ਸੂਚਨਾ ਪ੍ਰਸਾਰਣ ਮੰਤਰੀ ਅਤੇ ਸੈਂਸਰ ਬੋਰਡ ਕੋਲ ਆਪਣੀ ਇਤਰਾਜ਼ ਦਰਜ ਕਰਾ ਚੁੱਕੇ ਹਾਂ ਅਤੇ ਨਾਲ ਹੀ ਅਸੀਂ ਮੰਤਰੀ ਤੋਂ ਮਿਲਣ ਦਾ ਸਮਾਂ ਵੀ ਮੰਗਿਆ ਹੈ। ਸਾਡੀ ਮੰਗ ਹੈ ਕਿ ਸੈਂਸਰ ਬੋਰਡ ’ਚ ਸਿੱਖ ਮੈਂਬਰ ਵੀ ਨਿਯੁੱਕਤ ਕੀਤਾ ਜਾਵੇ।ਉਹ ਧੰਨਵਾਦ ਕਰਦੇ ਹਨ ਸੈਂਸਰ ਬੋਰਡ ਦਾ ਜਿਸ ਨੇ ਸਾਡੀ ਮੰਗ ਨੂੰ ਮੰਨਦੇ ਹੋਏ ਇਤਰਾਜਯੋਗ ਸੀਨ ਨੂੰ ਕੱਟਿਆ ਹੈ । ਜਿਆਦਾਤਰ ਸਿਨੇਮਾ ਮਾਲਿਕਾਂ ਵਲੋਂ ਪ੍ਰਦਰਸ਼ਨਾਂ ਅਤੇ ਸਿੱਖਾਂ ਦੇ ਰੋਹ ਨੂੰ ਵੇਖਦੇ ਹੋਏ ਪਹਿਲਾਂ ਹੀ ਸਿਨੇਮਾ ਹਾਲਾਂ ਵਿੱਚ ਮਨਮਰਜੀਆਂ ਫਿਲਮ ਨਾ ਪ੍ਰਦਰਸ਼ਿਤ ਕਰਨ ਦੇ ਸੂਚਨਾ ਬੋਰਡ ਲਗਾ ਦਿੱਤੇ ਗਏ ਸਨ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply