Saturday, April 20, 2024

ਭਾਈ ਘਨੱੲ੍ਹੀਆ ਦੀ ਯਾਦ `ਚ 3 ਰੋਜ਼ਾ ਯੂਥ ਰੈਡ ਕਰਾਸ ਦਿਵਸ ਸ਼ੁਰੂ

ਅੰਮਿ੍ਰਤਸਰ, 20 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਭਾਈ ਘਨੱੲ੍ਹੀਆਂ ਦੀ ਯਾਦ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ

ACD Systems Digital Imaging

ਵਿਖੇ ਸੀ.ਐਸ ਤਲਵਾਰ ਸਕੱਤਰ ਪੰਜਾਬ ਰਾਜ ਰੈਡ ਕਰਾਸ ਚੰਡੀਗੜ੍ਹ ਦੀ ਅਗਵਾਈ ਹੇਠ 3 ਰੋਜਾ ਯੂਥ ਰੈਡ ਕਰਾਸ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ 10 ਕਾਲਜ ਅਤੇ 12 ਸਕੂਲਾਂ ਦੇ ਤਕਰੀਬਨ 300 ਵਿਦਿਆਰਥੀ ਭਾਗ ਲੈ ਰਹੇ ਹਨ।
     ਇਸ ਤਿੰਨ ਰੋਜਾ ਯੂਥ ਰੈਡ ਕਰਾਸ ਦਿਵਸ ਦਾ ਉਦਘਾਟਨ ਅਵਿਨਾਸ਼ ਰਾਏ ਖੰਨਾ ਵਾਇਸ ਚੇਅਰਮੈਨ ਇੰਡੀਅਨ ਰੇੈਡ ਕਰਾਸ ਸੁਸਾਇਟੀ ਨਵੀਂ ਦਿੱਲੀ ਵੱਲੋਂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਭਾਈ ਘਨਈਆ ਜੀ ਨੇ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਮਨੁੱਖਤਾ ਨੁੰੂ ਬਿਨਾਂ ਭੇਦਭਾਵ ਜਿੰਦਗੀ ਜਿਊਣ ਦਾ ਮਾਰਗ ਦਰਸ਼ਨ ਕੀਤਾ।
     ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਮਾਜ ਵਿੱਚੋਂ ਰੰਗ ਭੇਦ ਅਤੇ ਨਸਲਵਾਦ ਦਾ ਪਾੜ੍ਹਾ ਖ਼ਤਮ ਕਰਨ ਲਈ ਨੌਜਵਾਨ ਅੱਗੇ ਆਉਣ।ਉਹ ਭਾਈ ਘਨੱੲ੍ਹੀਆ ਜੀ ਵੱਲੋਂ ਦਿੱਤੇ ‘ਮਾਨਵਤਾ ਦੀ ਸੇਵਾ’ ਦੇ ਸੰਕਲਪ ਨੂੰ ਅਪਣਾ ਕੇ ਇਸ ਪਾੜ੍ਹੇ ਨੂੰ ਆਸਾਨੀ ਨਾਲ ਖ਼ਤਮ ਕਰ ਸਕਦੇ ਹਨ।ਸੰਘਾ ਨੇ ਕਿਹਾ ਕਿ ਇਸ ਤਿੰਨ ਰੋਜਾ ਯੂਥ ਰੈਡ ਕਰਾਸ ਦਿਵਸ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਭਾਈ ਘਨੱੲ੍ਹੀਆ ਜੀ ਦੇ ਦੱਸੇ ਰਸਤੇ ਅਨੁਸਾਰ ਕੰਮ ਕਰਨ ਦਾ ਹੈ।ਸੰਘਾ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਦੁਨਿਆਵੀ ਸੁੱਖ ਸਹੂਲਤਾਂ ਅਤੇ ਐਸ਼ੋ ਅਰਾਮ ਦਾ ਤਿਆਗ ਕਰਨਾ ਪੈਂਦਾ ਹੈ।ਇਸ ਦੀ ਮੁੱਖ ਮਿਸਾਲ ਇਤਿਹਾਸ ਵਿੱਚ ਭਾਈ ਘਨੱੲ੍ਹੀਆ ਜੀ ਦੇ ਜੀਵਨ ਤੋਂ ਲਈ ਜਾ ਸਕਦੀ ਹੈ।ਇਸ ਮੌਕੇ ਆਏ ਹੋਏ ਪਤਵੰਤਿਆਂ ਵੱਲੋਂ ਵਿਦਿਆਰਥੀਆਂ ਨੂੰ ਭਾਈ ਘਨੱੲ੍ਹੀਆਂ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਦੱਸੇ ਸੰਦੇਸ਼ਾਂ ਤੇ ਉਦੇਸ਼ਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ।  

     ਇਸ ਤਿੰਨ ਦਿਨਾਂ ਚੱਲਣ ਵਾਲੇ ਪੋ੍ਰਗਰਾਮ ਵਿੱਚ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਇਕ ਰੈਲੀ ਵੀ ਕੱਢੀ ਜਾਵੇਗੀ।ਇਸ ਸਮਾਗਮ ਵਿੱਚ ਅਮਰਜੀਤ ਸਿੰਘ ਕੈਂਪ ਡਾਇਰੈਕਟਰ, ਵਿਕਾਸ ਸੋਨੀ ਕੌਂਸਲਰ, ਜਗਜੀਤ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਰੋਹਿਤ ਸ਼ਰਮਾ ਅਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਮਨਦੀਪ ਕੌਰ ਵੀ ਹਾਜਰ ਸਨ।
   

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply