Thursday, March 28, 2024

ਖ਼ਾਲਸਾ ਕਾਲਜ ਵਿਖੇ ਖੁੰਬਾਂ ਦੀ ਕਾਸ਼ਤ ਦਾ ਸਿਖਲਾਈ ਕੋਰਸ ਸਮਾਪਤ

ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਤਕਸੀਮ ਕੀਤੇ ਸਰਟੀਫ਼ਿਕੇਟ
ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਿਖੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ PPN2109201803ਖੁੰਬਾਂ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ ਮੌਕੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ। ਖੇਤੀਬਾੜੀ ਸੂਚਨਾ ਅਫ਼ਸਰ ਜਸਵਿੰਦਰ ਸਿੰਘ ਭਾਟੀਆ ਦੀ ਦੇਖ-ਰੇਖ ਹੇਠ 20 ਸਤੰਬਰ ਤੱਕ ਖੁੰਬਾਂ ਦੀ ਕਾਸ਼ਤ ਸਬੰਧੀ ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਲਾਭਪਾਤਰੀ ਕਿਸਾਨਾਂ ਨੂੰ ਸਰਟੀਫ਼ਿਕੇਟ ਵੰਡੇ ਅਤੇ ਕਿਸਾਨਾਂ ਨੂੰ ਸਵੈ ਸੇਵਾ ਸਮੂਹ ਬਣਾ ਕੇ ਇਸ ਧੰਦੇ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ।
    ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਤੂੜੀ ਅਤੇ ਪਰਾਲੀ ਸਾੜਣ ਨਾਲੋਂ ਕਿਸਾਨਾਂ ਨੂੰ ਖੁੰਬਾਂ ਦੀ ਖੇਤੀ ’ਚ ਵਰਤਣ ਦੀ ਸਲਾਹ ਦਿੱਤੀ। ਇਸ ਕੇਂਦਰ ਦੇ ਖੇਤੀਬਾੜੀ ਅਫ਼ਸਰ ਭਾਟੀਆ ਨੇ ਇਸ ਕੋਰਸ ਦੌਰਾਨ ਬਟਨ ਖੂੰਬ ਦੀ ਕਾਸ਼ਤ ਸਬੰਧੀ ਕੰਪੋਸਟ ਦੀ ਤਿਆਰੀ, ਖੂੰਬਾਂ ਦੀ ਬਿਜਾਈ, ਕੇਸਿੰਗ ਸਾਇਲ, ਢੀਗਰੀ ਦੀ ਕਾਸ਼ਤ ਅਤੇ ਪਰਾਲੀ ਵਾਲੀਆਂ ਖੂੰਬਾਂ ਦੀ ਪੈਦਾਵਾਰ ਵਧਾਉਣ ਲਈ ਵਿਸਥਾਰ ’ਚ ਜਾਣਕਾਰੀ ਦਿੱਤੀ।
    ਇਸ ਕੋਰਸ ਦੌਰਾਨ ਬਾਗਬਾਨੀ ਵਿਭਾਗ ਵੱਲੋਂ ਸ੍ਰੀਮਤੀ ਹਰਪ੍ਰੀਤ ਕੌਰ ਵੱਲੋਂ ਮਹਿਕਮੇ ਦੀ ਸਕੀਮਾਂ ਵੱਲੋਂ ਖੂੰਬਾਂ ’ਤੇ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ। ਸਹਾਇਕ ਮੰਡੀਕਰਨ ਅਫ਼ਸਰ ਸ੍ਰੀ ਨਾਜ਼ਰ ਸਿੰਘ ਨੇ ਖੂੰਬਾਂ ਦੇ ਸੁਚੱਜੇ ਮੰਡੀਕਰਨ ਸਬੰਧੀ ਜਾਣੂ ਕਰਵਾਇਆ ਅਤੇ ਸ੍ਰੀਮਤੀ ਰੀਨੂੰ ਵਿਰਦੀ ਨੇ ਖੂੰਬਾਂ ’ਚ ਮੌਜ਼ੂਦ ਖੁਰਾਕੀ ਤੱਤਾਂ ਬਾਰੇ ਜਾਣਕਾਰੀ ਦਿੱਤੀ।ਇਸ ਕੋਰਸ ਦੌਰਾਨ ਆਈ.ਡੀ.ਬੀ.ਆਈ. ਬੈਂਕ ਤੋਂ ਆਏ ਮੈਨੇਜ਼ਰ ਗੁਰਬੀਰ ਸਿੰਘ ਰੰਧਾਵਾ ਨੇ ਬੈਂਕ ਦੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਵਾਇਆ।

 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply