Friday, March 29, 2024

ਲ਼ੱਖਾ ਸਿਧਾਣਾ ਸਮੇਤ ਲੋਕ ਆਗੂਆਂ `ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ – ਹਰਗੋਬਿੰਦ ਕੌਰ ਸਰਾਂ

ਭੀਖੀ, 21 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਿਛਲੇ ਦਿਨੀ ਆਦਰਸ਼ ਸਕੂਲ ਸਾਹਨੇਵਾਲੀ ਦੀ ਪ੍ਰਿੰਸੀਪਲ ਵਲੋ ਵਿਦਿਆਰਥੀਆਂ ਨੂੰ ਪੰਜਾਬੀ ਬੋਲਣ ਅਤੇ Hagobind K Saranਹੋਰ ਭੱਦੀ ਸਬਦਾਵਲੀ ਵਰਤਣ ਅਤੇ ਵਿਦਿਆਰਥੀਆਂ ਨੂੰ ਜਲੀਲ ਕਰਨ ਵਿਰੁੱਧ ਵਿਦਆਰਥੀਆਂ ਦੇ ਮਾਪਿਆ ਵੱਲੋ ਮਾਂ ਬੋਲੀ ਸਤਿਕਾਰ ਕਮੇਟੀ ਦੇ ਆਗੂ ਲੱਖਾ ਸਿਧਾਣਾ ਅਤੇ ਬੱਚਿਆਂ ਦੇ ਮਾਪਿਆ ਵਲੋਂ ਸਕੂਲ ਦੇ ਬਾਹਰ ਸਾਂਤਮਈ ਧਰਨਾ ਦੇ ਰਹੇ ਆਗੂਆਂ `ਤੇ ਝੂਠੇ ਪੁਲਿਸ ਕੇਸ ਦਰਜ ਕਰਨ ਦੀ ਨਿਖੇਧੀ ਕਰਦੇ ਹੋਏ ਆਲ ਪੰਜਾਬ ਆਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਰਾਂ ਨੇ ਕਿਹਾ ਕਿ ਸਕੂਲ ਦੀ ਪ੍ਰਿੰਸੀਪਲ ਦਾ ਅੜੀਅਲ ਰਵੱਈਆ ਅਤੇ ਮਾਂ ਬੋੋਲੀ ਪੰਜਾਬੀ ਨੂੰ ਖਤਮ ਕਰਨ ਦੀ ਸਾਜਿਸ਼ ਤਹਿਤ ਵਿਦਿਆਰਥੀਆਂ ਨੂੰ ਮਾਨਿਸਕ ਪੱਧਰ `ਤੇ ਜਲੀਲ ਕੀਤਾ ਜਾਣਾ ਬਹੁਤ ਹੀ ਘਟੀਆ ਸੋਚ ਹੈ।ਇਹਨਾ ਆਗੂਆਂ ਨੇ ਪੰਜਾਬ ਸਰਕਾਰ ਤੋ ਮੰਗ ਕਰਦੇ ਹੋਏ ਕਿਹਾ ਕਿ ਸਕੂਲ ਵਿੱਚ ਹੋਏ ਘਪਲਿਆਂ ਦੀ ਉੱਚ ਪਧਰੀ ਜਾਂਚ ਕੀਤੀ ਜਾਵੇ ਅਤੇ ਸਕੂਲ ਦੀ ਪ੍ਰਿਸੀਪਲ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।ਜੇਕਰ ਪ੍ਰਸਾਸਨ ਅਤੇ ਪੰਜਾਬ ਸਰਕਾਰ ਇਸ ਮਾਮਲੇ `ਚ ਕੋਈ ਕੁਤਾਹੀ ਵਰਤਦੀ ਹੈ ਅਤੇ ਆਗੂਆਂ `ਤੇ ਪਾਏ ਝੂਠੇ ਕੇਸ ਰੱਦ ਨਹੀ ਕਰਦੀ ਤਾਂ ਆਲ ਪੰਜਾਬ ਆਂਗਣਵਾੜੀ ਯੂਨੀਅਨ ਵਲੋਂ ਲੱਖਾ ਸਿਧਾਣਾ ਸਮੇਤ ਸੰਘਰਸ਼ ਕਰ ਰਹੇ ਲੋਕਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਬਣਦਾ ਯੋਗਦਾਨ ਪਾਇਆ ਜਾਵੇਗਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply