Friday, April 19, 2024

ਖ਼ਾਲਸਾ ਪਬਲਿਕ ਸਕੂਲ ਵਿਖੇ 2 ਰੋਜ਼ਾ ‘ਬੈਕ ਟੂ ਬੇਸਿਸ’ ਵਰਕਸ਼ਾਪ ਦਾ ਸ਼ਾਨਦਾਰ ਅਗਾਜ਼

ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ 2 ਰੋਜ਼ਾ ‘ਬੈਕ ਟੂ ਬੇਸਿਸ’ ਵਰਕਸ਼ਾਪ ਦਾ PPN2209201803ਅਗਾਜ਼ ਕਰਨ ਉਪਰੰਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬੱਚਿਆਂ ਦੇ ਪਾਲਣ ਲਈ ਮਾਪਿਆਂ ਅਤੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਤੇ ਭਵਿੱਖ ਸੰਵਾਰਣ `ਚ ਅਧਿਆਪਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ।ਉਨਾਂ ਆਪਣੇ ਭਾਸ਼ਣ ’ਚ ਕਿਹਾ ਕਿ ਅਧਿਆਪਕ ਦਾ ਕਿੱਤਾ ਚੁਣੌਤੀਆਂ ਭਰਪੂਰ ਹੈ, ਜਿਨ੍ਹਾਂ ਨੂੰ ਰੋਜ਼ਾਨਾ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਛੀਨਾ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ’ਤੇ ਜਬਰਦਸਤੀ ਦੇ ਫ਼ੈਸਲੇ ਥੋਪਣ ਦੀ ਬਜਾਏ ਉਨ੍ਹਾਂ ਨੂੰ ਵਿੱਦਿਆ ਪ੍ਰਤੀ ਦਿਲਚਸਪੀ ਨੂੰ ਵਾਚਣ ਕਿ ਉਹ ਕਿਸ ਵਿਸ਼ੇ ਅਤੇ ਕਿਹੜੀ ਖੇਡ ’ਚ ਵਧੇਰੇ ਦਿਲਚਸਪੀ ਲੈਂਦਾ ਹੈ, ਕਿਉਂਕਿ ਜਬਰਦਸਤੀ ਦੇ ਫ਼ੈਸਲਿਆਂ ਨਾਲ ਮਾਪਿਆਂ ਅਤੇ ਅਧਿਆਪਕਾਂ ਨੂੰ ਨਿਰਾਸ਼ਾ ਹੀ ਹਾਸਲ ਹੁੰਦੀ ਹੈ।ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਹੀ ਜਾਂ ਗ਼ਲਤ ’ਚ ਘਰੇਲੂ ਹਾਲਾਤ ਵੀ ਆਪਣਾ ਪ੍ਰਭਾਵ ਪਾਉਂਦੇ ਹਨ, ਜਿਸ ਲਈ ਮਾਤਾ-ਪਿਤਾ ਆਪਣੇ ਬੱਚਿਆਂ ਦੀ ਹਰੇਕ ਗਤੀਵਿਧੀ ਅਤੇ ਆਦਤ ’ਤੇ ਨਜ਼ਰ ਰੱਖਣ।
PPN2209201802ਸਕੂਲ ਪ੍ਰਿੰਸੀਪਲ ਗਿੱਲ ਨੇ ਜਿੱਥੇ ਅਧਿਆਪਕਾਂ ਨੂੰ ਹਰੇਕ ਵਿਸ਼ੇ ’ਚ ਤਜ਼ੱਰਬੇਕਾਰ ਹੋਣ ’ਤੇ ਜ਼ੋਰ ਦਿੱਤਾ, ਉਥੇ ਵਰਕਸ਼ਾਪ ਮੌਕੇ ਮੌਜ਼ੂਦ ਮੈਨੇਜ਼ਮੈਂਟ ਦੇ ਅੰਡਰ ਸੈਕਟਰੀ ਡੀ.ਐਸ ਰਟੌਲ ਨੇ ਕਿਹਾ ਕਿ ਅਧਿਆਪਕ ਦਾ ਕਿੱਤੇ ਚੁਣੌਤੀਪੂਰਨ ਹੈ, ਜਿਨ੍ਹਾਂ ਨੂੰ ਵਿੱਦਿਅਕ ਢਾਂਚੇ ਦੀ ਮਜ਼ਬੂਤੀ ਲਈ ਰੋਜ਼ਮਰ੍ਹਾ ਵਿਸ਼ਿਆਂ ’ਚ ਆ ਰਹੇ ਬਦਲਾਅ ਲਈ ਆਪਣੇ ਆਪ ਨੂੰ ਸਮੇਂ ਨਾਲ ਢਾਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੰਟਰਨੈਟ, ਫ਼ੇਸਬੁੱਕ, ਵਟਸਅੱਪ ਵਗੈਰਾ ਜੇਕਰ ਇਸ ਤਕਨੀਕ ਨੂੰ ਸਹੀ ਦਿਸ਼ਾ ’ਚ ਵਰਤਿਆ ਜਾਵੇ ਤਾਂ ਭਾਰਤ ’ਚੋਂ ਅਨਪੜ੍ਹਤਾ ਵਰਗਾ ਸ਼ਬਦ ਜਲਦ ਹੀ ਆਲੋਪ ਹੋ ਸਕਦਾ ਹੈ ਤੇ ਸਾਡਾ ਦੇਸ਼ ਵਿਸ਼ਵ ਦੇ ਨਕਸ਼ੇ ’ਚ ਮੂਹਰੀ ਹੋਵੇਗਾ।
ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤੀ ਗਈ। ਜਿਸ ਉਪਰੰਤ ਮੁੱਖ ਮਹਿਮਾਨ ਛੀਨਾ ਵੱਲੋਂ ਸਕੂਲ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਵਰਕਸ਼ਾਪ ਆਰੰਭ ਕੀਤੀ।ਇਸ ਸਮੇਂ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਆਏ ਮਹਿਮਾਨਾਂ ਦਾ ਸਵਾਗਤ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਕੇ ਕੀਤਾ। ਇਸ ਮੌਕੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪ੍ਰਿੰਸੀਪਪਲ ਡਾ. ਗੁਰਜੀਤ ਸਿੰਘ ਸੇਠੀ ਤੋਂ ਇਲਾਵਾ ਮੈਨੇਜ਼ਮੈਂਟ ਅਧੀਨ ਚਲ ਰਹੇ ਸਮੂਹ ਸਕੂਲਾਂ ਦੇ ਅਧਿਆਪਕ ਮੌਜੂਦ ਸਨ।
ਅੱਜ ਦੇ ਸਮਾਗਮ ਦੇ ਅੰਤ ਸਮੇਂ ਪ੍ਰਿੰਸੀਪਲ ਗਿੱਲ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਮਤਾ ਪੇਸ਼ ਕੀਤਾ।ਉਪਰੰਤ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply