Thursday, March 28, 2024

ਐਥਲੈਟਿਕ ਮੀਟ ਦੌਰਾਨ ਸਵ. ਬਲਦੀਪ ਸਿੰਘ ਦੀ ਯਾਦ `ਚ ਵੰਡੇ 300 ਤਗਮੇ ਤੇ ਟਰਾਫੀਆਂ

ਵੈਟਰਨ ਐਥਲੀਟ ਬਲਜੀਤ ਸਿੰਘ ਮਛਾਣਾ ਨੇ ਆਪਣੇ ਪੁੱਤਰ ਦੀ ਯਾਦ `ਚ ਕੀਤੀ ਸੇਵਾ
ਬਠਿੰਡਾ, 23 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – 2018-19 ਦੀ ਜੋਨ ਬਠਿੰਡਾ-2 ਦੀ ਐਥਲੈਟਿਕ ਮੀਟ ਜੋਨਲ ਸਕੱਤਰ ਪ੍ਰਿੰਸੀਪਲ ਗੁਰਮੇਲ ਸਿੰਘ PPN2309201814ਸ.ਸ.ਸ.ਸ ਕੋਠੇ ਚੇਤ ਸਿੰਘ ਦੀ ਅਗਵਾਈ ਅਧੀਨ ਮਿਤੀ 21.09.2108 ਤੋਂ 22.09.2108 ਤੱਕ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਕਰਵਾਈ ਗਈ।ਇਸ ਜੋਨਲ ਐਥਲੈਟਿਕ ਮੀਟ ਵਿੱਚ ਉਮਰ ਵਰਗ ਅੰਤਰ-14, ਅੰਤਰ-17 ਅਤੇ ਅੰਤਰ-19 ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ਵਿੱਚ ਲਗਭਗ 1200 ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਇਸ ਐਥਲੈਟਿਕ ਮੀਟ ਦੇ ਵੱਖ-ਵੱਖ ਈਵੈਂਟਾਂ ਦੇ ਜੇਤੂ ਖਿਡਾਰੀਆਂ ਲਈ 300 ਤਗਮਿਆਂ ਅਤੇ ਟਰਾਫੀਆਂ ਦੀ ਸੇਵਾ ਵੈਟਰਨ ਐਥਲੀਟ ਬਲਜੀਤ ਸਿੰਘ ਮਛਾਣਾ ਤੇ ਸਮੂਹ ਪਰਿਵਾਰ ਨੇ ਆਪਣੇ ਸਪੁੱਤਰ ਸਵ. ਬਲਦੀਪ ਸਿੰਘ ਦੀ ਯਾਦ ਵਿੱਚ ਕੀਤੀ।
ਐਲਾਨੇ ਨਤੀਜਿਆਂ ਮੁਤਾਬਿਕ ਜੋਨ ਬਠਿੰਡਾ-2 ਐਥਲੈਟਿਕ ਮੀਟ ਦੀ ਅੰਤਰ-19 ਲੜਕੇ/ਲੜਕੀਆਂ ਦੀ ਓਵਰ ਆਲ ਟਰਾਫੀ 68 ਅੰਕਾਂ ਨਾਲ ਬਾਬਾ ਫਰੀਦ ਇੰਸੀਚਿਊਟ ਦਿਉਣ ਦੇ ਖਿਡਾਰੀਆਂ ਨੇ ਜਿੱਤੀ।ਦੂਸਰੀ ਪੁਜੀਸ਼ਨ 49 ਅੰਕਾਂ ਨਾਲ ਸ.ਸ.ਸ.ਸ ਬਹਿਮਣ ਦੀਵਾਨਾ ਅਤੇ ਤੀਸਰੀ ਪੁਜੀਸ਼ਨ 36 ਅੰਕਾਂ ਨਾਲ ਐਮ.ਐਸ.ਡੀ ਸਕੂਲ਼ ਬਠਿੰਡਾ ਨੇ ਹਾਸਿਲ ਕੀਤੀ।ਅੰਤਰ-17 ਲੜਕੇ/ਲੜਕੀਆਂ ਦੀ ਓਵਰ ਆਲ ਟਰਾਫੀ ਤੇ53ਅੰਕਾਂ ਨਾਲ ਲਾਰਡ ਰਾਮਾ ਸਕੂਲ ਬਠਿੰਡਾ ਨੇ ਕਬਜਾ ਕੀਤੀ।36 ਅੰਕਾਂ ਨਾਲ ਸ.ਹ.ਸ ਸਰਦਾਰਗੜ੍ਹ ਦੂਸਰੇ ਅਤੇ ਸ.ਸ.ਸ.ਸ ਬਹਿਮਣ ਦੀਵਾਨਾ ਤੀਸਰੇ ਸਥਾਨ ਤੇ ਰਿਹਾ।ਇਸੇ ਤਰਾਂ ਅੰਤਰ-14 ਲੜਕੇ/ਲੜਕੀਆਂ ਦੀ ਓਵਰ ਆਲ ਟਰਾਫੀ 38 ਅੰਕ ਪ੍ਰਾਪਤ ਕਰਕੇ ਲਾਰਡ ਰਾਮਾ ਸਕੂਲ ਬਠਿੰਡਾ ਨੇ ਜਿੱਤੀ ਅਤੇ ਦੂਸਰੀ ਅਤੇ ਤੀਸਰੀ ਪੁਜੀਸ਼ਨ ਕ੍ਰਮਵਾਰ ਸ.ਸ.ਸ.ਸ ਲੜਕੀਆਂ ਮਾਲ ਰੋਡ ਬਠਿੰਡਾ ਤੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬੱਲੂਆਣਾ ਨੇ ਹਾਸਿਲ ਕੀਤੀ।ਐਥਲੈਟਿਕ ਮੀਟ ਦੇ ਜੇਤੂ ਖਿਡਾਰੀਆਂ ਨੂੰ ਤਗਮੇ ਅਤੇ ਇਨਾਮਾਂ ਦੀ ਵੰਡ ਵੈਟਰਨ ਐਥਲੀਟ ਬਲਜੀਤ ਸਿੰਘ ਮਛਾਣਾ ਤੇ ਗੁਰਪ੍ਰੀਤ ਸਿੰਘ ਸਿੱਧੂ ਏ.ਈ.ਓ (ਖੇਡਾਂ) ਬਠਿੰਡਾ ਵੱਲੋਂ ਕੀਤੀ ਗਈ।
ਜੋਨ ਬਠਿੰਡਾ-2 ਦੀ ਐਥਲੈਟਿਕ ਮੀਟ ਨੂੰ ਪਾਰਦਾਰਸ਼ੀ ਤੇ ਸਫਲਤਾ ਪੂਰਵਕ ਸੰਪੰਨ ਕਰਨ ਵਿੱਚ ਜੋਨ ਬਠਿੰਡਾ-2 ਦੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਜਸਪਾਲ ਸਿੰਘ, ਜਤਿੰਦਰ ਕੁਮਾਰ, ਕੁਲਦੀਪ ਸਿੰਘ,ਇਕਬਾਲ ਸਿੰਘ, ਕੁਲਵੀਰ ਸਿੰਘ, ਸੁਖਮੰਦਰ ਸਿੰਘ, ਬਲਜੀਤ ਸਿੰਘ, ਪਰਮਿੰਦਰ ਸਿੰਘ, ਮਨਦੀਪਸਿੰਘ, ਮਨਦੀਪ ਕੌਰ, ਨਵਦੀਪ ਕੌਰ, ਸੁਖਜਿੰਦਰਪਾਲ ਕੌਰ, ਕਰਮਜੀਤ ਕੌਰ, ਵੀਰਪਾਲ ਕੌਰ, ਜਸਵਿੰਦਰ ਕੌਰ ਨੇ ਯੋਗਦਾਨ ਪਾਇਆ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply