Monday, December 10, 2018
ਤਾਜ਼ੀਆਂ ਖ਼ਬਰਾਂ

ਸਿਹਤ ਵਿਭਾਗ ਨੇ ਮਾਨਸਾ ਵਿਖੇ ਮਿਲਾਵਟਖੋਰੀ ਦੇ ਧੰਦੇ ਦਾ ਕੀਤਾ ਪਰਦਾਫਾਸ਼

ਬਰਾਂਡਿਡ ਤੇ ਨਾਮੀ ਕੰਪਨੀਆਂ ਦੇ ਲੇਬਲ ਲਗਾ ਕੇ ਤਿਆਰ ਕੀਤਾ ਜਾਂਦਾ ਸੀ ਸਮਾਨ
ਭੀਖੀ, 23 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ)  – ਸਿਹਤ ਤੇ ਪੁਲਿਸ ਵਿਭਾਗ ਵਲੋਂ ਸਾਂਝੇ ਤੌਰ `ਤੇ ਪ੍ਰਵੀਨ ਕੁਮਾਰ ਅਤੇ ਅਜੈ ਕੁਮਾਰ ਦੇ ਮੈਸ: ਸੁਰੇਸ਼ ਕੁਮਾਰ PPN2309201814ਹੰਸ ਰਾਜ ਵਨ-ਵੇਅ-ਟਰੈਫਿਕ ਰੋਡ ਦੀ ਦੁਕਾਨ ਅਤੇ ਗੋਦਾਮ `ਚ ਛਾਪੇਮਾਰੀ ਕੀਤੀ ਗਈ ਜਿਥੇ ਕਾਫੀ ਮਾਤਰਾ ਵਿਚ ਬਰਾਂਡਿਡ/ ਨਾਮੀ ਕੰਪਨੀਆਂ ਦੇ ਆਪ ਲੇਬਲ ਲਗਾ ਕੇ ਤਿਆਰ ਕੀਤਾ ਜਾ ਰਿਹਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਫੂਡ) ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਕਤ ਮਕਾਨ ਵਿਚੋਂ ਵੱਖ-ਵੱਖ ਬ੍ਰਾਂਡਾਂ ਦਾ ਦੇਸੀ ਘਿਉ ਜਿਵੇਂ ਕਿ ਨੰਦਨ ਦੇਸੀ ਘਿਉ, ਖੁੱਲਾ ਦੇਸੀ ਘਿਉ, ਪੰਜਾਬ ਸ਼ਕਤੀ ਦੇਸੀ ਘਿਉ, ਦਿਵਿਆ ਡੇਅਰੀ ਦੇਸੀ ਘਿਉ, ਵੇਰਕਾ ਦੇ ਪੈਕਟਾਂ ਵਿੱਚ ਪਾਇਆ ਗਿਆ ਦੇਸੀ ਘਿਉ ਬਰਾਮਦ ਕੀਤਾ ਗਿਆ ਅਤੇ ਨਾਲ ਹੀ ਵੱਖ-ਵੱਖ ਬ੍ਰਾਂਡਾਂ ਦਾ ਬਨਸਪਤੀ ਜਿਵੇਂ ਕਿ ਰਾਜਧਾਨੀ ਬਨਸਪਤੀ, ਮਧੂ ਕੇਸ਼ਵ ਬਨਸਪਤੀ, ਡੇਅਰੀ ਪਲੱਸ ਬਨਸਪਤੀ, ਪੰਜਾਬ ਸਕਤੀ ਬਨਸਪਤੀ ਜਿਹੜੇ ਕਿ ਵੱਖ-ਵੱਖ ਵੈਜੀਟੇਬਲ ਤੇਲਾਂ ਨੂੰ ਮਿਕਸ ਕਰਕੇ ਬਣਾਏ ਗਏ ਸੀ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਉਨ੍ਹਾਂ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਸੰਦੀਪ ਸਿੰਘ ਸੰਧੂ ਅਤੇ ਪੁਲਿਸ ਵਿਭਾਗ ਵਲੋ ਐਸ.ਐਚ.ਓ ਸਿਟੀ 2 ਮਾਨਸਾ ਜਸਵੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ ਗਈ। ਉਨ੍ਹਾਂ ਦਸਿਆ ਕਿ ਇਸ ਦੇ ਨਾਲ ਹੀ ਇੱਕ ਸਿਲੰਡਰ ਅਤੇ ਚੁੱਲ੍ਹਾ ਵੀ ਬਰਾਮਦ ਕੀਤਾ ਗਿਆ, ਜਿਸ ਦੀ ਵਰਤੋਂ ਵੱਖ-ਵੱਖ ਤੇਲਾਂ ਅਤੇ ਬਨਸਪਤੀ ਨੂੰ ਮਿਕਸ ਕਰਕੇ ਤਿਆਰ ਕਰਨ ਲਈ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤਾ ਗਿਆ ਦੇਸੀ ਘਿਉ ਤਕਰੀਬਨ 170 ਲੀਟਰ ਅਤੇ ਤਕਰੀਬਨ 2 ਕੁਇੰਟਲ ਬਨਸਪਤੀ/ ਕੁਕਿੰਗ ਆਇਲ ਜ਼ਬਤ ਕਰ ਲਿਆ ਗਿਆ ਹੈ, ਜਿਸ ਬਾਰੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
    ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਵੱਖ-ਵੱਖ ਬ੍ਰਾਂਡਾਂ ਦੇ ਲੇਬਲ ਅਤੇ ਡੱਬੇ ਵੀ ਬਰਾਮਦ ਕੀਤੇ ਗਏ, ਜਿੰਨਾਂ ਵਿੱਚ ਮਾਲ ਤਿਆਰ ਕਰਕੇ ਭਰਿਆ ਜਾਂਦਾ ਸੀ ਜਿਵੇਂ ਕਿ ਅਮੁਲ ਦੇਸੀ ਘਿਉ, ਮਿਲਕ ਫੂਡ ਦੇਸੀ ਘਿਉ, ਵੇਰਕਾ ਦੇਸੀ ਘਿਉ, ਬ੍ਰਿਟਾਨੀਆਂ ਦੇਸੀ ਘਿਉ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਟਾਟਾ ਨਮਕ ਅਤੇ ਗੁੱਡ-ਡੇ ਨਮਕ ਦੇ ਭਰੇ ਹੋਏ ਪੈਕਟ ਵੀ ਭਾਰੀ ਮਾਤਰਾ ਵਿੱਚ ਬਰਾਮਦ ਕੀਤੇ ਗਏ, ਜੋ ਕਿ ਮੌਕੇ `ਤੇ ਹੀ ਭਰੇ ਜਾ ਰਹੇ ਸਨ।ਇਹ ਸਾਰਾ ਸਟਾਕ ਤਕਰੀਬਨ 2.25 ਕੁਇੰਟਲ ਜਾਂਚ ਵਾਸਤੇ ਜਬਤ ਕਰ ਲਿਆ ਗਿਆ ਹੈ।ਉਕਤ ਮਕਾਨ ਵਿਚੋਂ ਟਾਟਾ ਚਾਹ ਪੱਤੀ ਦੇ ਰੈਪਰ ਵੀ ਬਰਾਮਦ ਕੀਤੇ ਗਏ ਅਤੇ ਹੋਰ ਨਾਮੀ ਕੰਪਨੀਆਂ ਦੇ ਬਰਾਂਡਾਂ ਦੇ ਸਰਫ ਦੇ ਪੈਕਟ ਅਤੇ ਖੁੱਲ੍ਹਾ ਸਰਫ ਵੀ ਬਰਾਮਦ ਕੀਤਾ ਗਿਆ, ਜੋ ਕਿ ਪੁਲਿਸ ਵਿਭਾਗ ਵਲੋਂ ਜਾਂਚ ਵਾਸਤੇ ਜ਼ਬਤ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਬਰਾਮਦ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਦੇ ਕੁੱਲ 12 ਸੈਂਪਲ ਲੈ ਕੇ ਲੈਬਾਰਟਰੀ `ਚ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਪ੍ਰਾਪਤ ਹੋਣ `ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
     ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਵਲੋ ਸਮੂਹ ਦੁਕਾਨਦਾਰਾਂ ਨੂੰ ਐਕਟ ਅਨੁਸਾਰ ਫੂਡ ਅਥਾਰਟੀ ਵਲੋਂ ਪ੍ਰਮਾਣਿਤ ਖੁਰਾਕ ਵਸਤਾਂ ਹੀ ਵੇਚਣ ਦੀ ਹਦਾਇਤ ਕੀਤੀ ਗਈ ਅਤੇ ਅਪੀਲ ਕੀਤੀ ਕਿ ਮਿਲਾਵਟਖੋਰਾਂ ਬਾਰੇ ਵਿਭਾਗ ਨੂੰ ਜਰੂਰ ਜਾਣਕਾਰੀ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਫੂਡ ਸੈਂਪਲਿੰਗ ਅਤੇ ਚੈਕਿੰਗ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ `ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
    ਡੀ.ਐਸ.ਪੀ ਸਿਮਰਨਜੀਤ ਸਿੰਘ ਨੇ ਦੱਸਿਆ ਐਸ.ਪੀ (ਡੀ) ਅਨਿਲ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਵੀਨ ਕੁਮਾਰ ਦੇ ਘਰ ਰੇਡ ਕਰਨ `ਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਨਰਮਦਾ ਪਿਓਰ ਘੀ 10 ਲੀਟਰ, ਦੇਸੀ ਘੀ 10 ਕਿੱਲੋ, ਦੇਸੀ ਘੀ ਵੇਰਕਾ ਪੰਜਾਬੀ 107 ਪੈਕਟ, ਪੰਜਾਬ ਸ਼ਕਤੀ ਘੀ 10 ਜਾਰ, ਰਾਜਧਾਨੀ ਬਨਸਪਤੀ ਘੀ 48 ਟੀਨ, 26 ਟੀਨ ਹੋਰ ਘਿਓ, 2 ਗੱਟੇ ਪਲਾਸਟਿਕ ਪਾਰਦਰਸ਼ੀ ਰੰਗ ਗੁਲਾਬੀ ਅਤੇ ਨੀਲਾ ਸਰਫ਼ ਦਾਣਾ, 2 ਗੱਟੇ ਪਲਾਸਟਿਕ ਰੰਗ ਚਿੱਟਾ ਸਰਫ਼, 2 ਗੱਟੇ ਖੁੱਲ੍ਹੇ ਜਿਨ੍ਹਾਂ ਵਿੱਚ ਬੰਦ ਪੈਕਟ ਮਾਰਕਾ ਟਾਈਡ ਸਰਫ਼ ਅਤੇ ਇੱਕ ਗੱਟਾ ਰੈਪਰ ਰੰਗ ਸੰਤਰੀ ਵਜਨੀ 60 ਕਿਲੋ, ਇੱਕ ਗੱਟਾ ਪਲਾਸਟਿਕ ਜਿਸ ਵਿੱਚ ਰੈਪਰ ਮਾਰਕਾ ਟਾਈਡ ਸਰਫ਼ ਜਿਸ ਦਾ ਵਜਨ ਕਰੀਬ 10 ਕਿਲੋ ਸੀ ਬਰਾਮਦ ਕਰਵਾ ਕੇ ਅਧੀਨ ਧਾਰਾ 420, 272, 273, 274 ਹਿੰ:ਦੰ: ਥਾਣਾ ਸਿਟੀ 2 ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਪੁਛਗਿੱਛ ਦੌਰਾਨ ਫੜੇ ਗਏ ਵਿਅਕਤੀਆਂ ਨੇ ਦੱਸਿਆ ਕਿ ਉਹ ਦਿੱਲੀ, ਲੁਧਿਆਣਾ ਅਤੇ ਹੋਰ ਵੱਡੇ ਸ਼ਹਿਰਾਂ ਵਿਚੋਂ ਵੱਡੀਆਂ ਕੰਪਨੀਆਂ ਦੇ ਮਾਰਕੇ ਹਾਸਲ ਕਰਕੇ ਜਾਅਲੀ ਘਿਓ, ਚਾਹ, ਨਮਕ, ਝਾੜੂ ਆਦਿ ਉਪਰ ਲਗਾ ਕੇ ਅੱਗੇ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੇਚਦੇ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>