Friday, March 29, 2024

ਸਰਕਾਰੀ ਸਕੂਲ ਵਿਖੇ ਸਵੱਛਤਾ ਹੀ ਸੇਵਾ ਅਧੀਨ ਲਗਾਇਆ ਸੈਮੀਨਾਰ

ਪਠਾਨਕੋਟ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਜਲ ਸਪਲਾਈ ਤੇ ਸੈਨੀਟੇਸਨ ਵਿਭਾਗ ਪਠਾਨਕੋਟ ਡੀ.ਐਲ.ਸੀ ਸ੍ਰੀਮਤੀ ਮਨਿੰਦਰ ਕੋਰ ਨੇ ਸਰਕਾਰੀ ਮਿਡਲ PPN2509201816ਸਕੂਲ ਕੂਠੇਰ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਮਨਵਾਲ ਬਲਾਕ ਪਠਾਨਕੋਟ ਵਿਖੇ ਆਯੋਜਿਤ `ਮਿਸ਼ਨ ਤੰਦਰੁਸਤ ਪੰਜਾਬ` ਨੂੰ ਸਮਰਪਿਤ ਸਵੱਛਤਾ ਹੀ ਸੇਵਾ ਅਧੀਨ ਲਗਾਏ ਸੈਮੀਨਾਰ ਦੋਰਾਨ ਬੱਚਿਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਸਾਨੂੰ ਅਪਣੀ ਸਿਹਤ ਦੇ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਹੈ।ਅਗਰ ਅਸੀਂ ਜਾਗਰੂਕ ਹੋਵਾਂਗੇ ਤੱਦ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਉਨ੍ਹਾਂ ਬੱਚਿਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਖੁੱਲੇ ਵਿਚ ਪਖਾਨਾ ਨਹੀਂ ਜਾਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਸਾਨੂੰ ਪਖਾਨਾ ਜਾਣ ਤੋਂ ਬਾਅਦ ਸਾਬਨ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ। ਉਨਾਂ ਨੇ ਬੱਚਿਆਂ ਨੂੰ ਹੈਂਡ ਵਾਸ਼ ਕਰਨ ਦੇ ਵੱਖ ਵੱਖ ਤਰੀਕਿਆਂ ਤੋਂ ਵੀ ਜਾਣੂ ਕਰਵਾਇਆ ਗਿਆ।ਬੱਚਿਆਂ ਨੂੰ ਡਟੋਲ ਸਾਬਨ ਅਤੇ ਵਧੀਆ ਕਵਾਲਿਟੀ ਦੇ ਤੋਲੀਏ ਵੀ ਵੰਡੇ ਗਏ। ਉਨ੍ਹਾਂ ਕਿਹਾ ਕਿ ਹਰੇਕ ਬੱਚੇ ਦੀ ਜਿੰਮੇਦਾਰੀ ਬਣਦੀ ਹੈ ਕਿ ਉਹ ਜੋ ਵੀ ਸੈਮੀਨਾਰ ਤੋਂ ਸਿੱਖ ਕੇ ਜਾ ਰਹੇ ਹਨ ਇਸ ਸਬੰਧੀ ਆਪਣੇ ਮਾਪਿਆਂ, ਗਲੀ ਗਵਾਂਢ ਅਤੇ ਰਿਸ਼ਤੇਦਾਰਾਂ ਨੂੰ ਦੱਸਣ ਅਤੇ ਗੰਦਗੀ ਕਾਰਨ ਪ੍ਰਭਾਵਿਤ ਹੋ ਰਹੀ ਸਿਹਤ ਦੇ ਬਾਰੇ ਵੀ ਜਾਗਰੂਕ ਕਰਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply