Tuesday, April 16, 2024

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਦੋ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ – ਆਰ.ਪੀ ਸਿੰਘ

PPN2809201803ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) –  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਦੋ ਦਿਨਾਂ ਟਰੇਨਿੰਗ ਪੋ੍ਰਗਰਾਮ ਦਾ ਆਯੋਜਨ ਆਈ.ਟੀ.ਆਈ ਅਜਨਾਲਾ ਵਿਖੇ ਕੀਤਾ ਗਿਆ।ਇਸ ਟਰੇਨਿੰਗ ਪ੍ਰੋਗਰਾਮ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਆਰ.ਪੀ ਸਿੰਘ ਕਾਰਜਕਾਰੀ ਇੰਜੀਨੀਅਰ, ਪ੍ਰਦੀਪ ਗਾਂਧੀ ਸੋਸਲ ਡਿਵੈਲਪਮੈਟ ਮੈਨੇਜਰ, ਸਰੂਪ ਲਾਲ ਉਪ ਮੰਡਲ ਇੰਜੀਨੀਅਰ ਅਤੇ ਤਕਨੀਕੀ ਮਾਹਿਰਾਂ ਵਲੋ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ ਵੱਖ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ `ਤੇ ਕੰਮ ਕਰ ਰਹੇ ਪੰਪ ਉਪਰੇਟਰਾਂ, ਪਲੰਬਰਾਂ ਅਤੇ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੇ ਮੈਬਰਾਂ ਨੂੰ ਜਾਣਕਾਰੀ ਦਿੱਤੀ ਗਈ ਤਾਂ ਜੋ ਪਿੰਡਾਂ ਨੂੰ ਸਹੀ ਤਰੀਕੇ ਨਾਲ ਜਲ ਸਪਲਾਈ ਮਹੁਈਆ ਕਰਵਾਈ ਜਾ ਸਕੇ।
     ਆਰ.ਪੀ ਸਿੰਘ ਕਾਰਜਕਾਰੀ ਇੰਜਨੀਅਰ ਨੇ ਦੱਸਿਆ ਕਿ  ਪਿੰਡਾਂ ਨੂੰ 10 ਘੰਟੇ ਨਿਰਵਿਘਨ ਜਲ ਸਪਲਾਈ ਦੇਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀਆਂ ਬਣਾਈਆ ਗਈਆਂ ਹਨ।ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਧੀਆ ਕੰਮ ਕਰਨ ਵਾਲੇ ਪੰਪ ਉਪਰੇਟਰਾਂ, ਪਲੰਬਰਾਂ ਅਤੇ ਗ੍ਰਾਮ ਪੰਚਾਇਤ ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ ਦੇ ਮੈਬਰਾਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋ ਸਨਮਾਨਿਤ ਵੀ ਕੀਤਾ ਗਿਆ।
 ਇਸ ਮੋਕੇ ਅਸ਼ਵਨੀ ਕੁਮਾਰ ਜੂਨੀਅਰ ਇੰਜੀਨੀਅਰ, ਸ਼ਮਸੇਰ ਸਿੰਘ ਜੂਨੀਅਰ ਇੰਜੀਨੀਅਰ, ਸੁਰਿੰਦਰ ਮੋਹਨ ਜੂਨੀਅਰ ਇੰਜੀਨੀਅਰ, ਨਿਰਮਲ ਸਿੰਘ ਜੂਨੀਅਰ ਇੰਜੀਨੀਅਰ, ਵਰਿਦੰਰਜੋਤ ਸਿੰਘ ਵਾਤਾਵਰਣ ਸਪੈਸ਼ਲਿਸਟ ਨੇ ਹਿੱਸਾ ਲਿਆ।ਇਸ ਤੋ ਇਲਾਵਾ ਸਤਨਾਮ ਸਿੰਘ ਆਈ.ਟੀ.ਆਈ ਇੰਸਟੈਕਟਰ ਇਲੈਕਟ੍ਰੀਕਲ ਆਈ.ਟੀ.ਆਈ ਅਜਨਾਲਾ ਵਲੋ ਮੋਟਰਾਂ ਅਤੇ ਪੈਨਲ ਬੋਰਡ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਪ੍ਰੇਰਿਤ ਕੀਤਾ।

 

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply