Thursday, March 28, 2024

ਈ.ਐਮ.ਸੀ ਹਸਪਤਾਲ ਵਲੋਂ ਮਨਾਇਆ ਗਿਆ ਵਿਸ਼ਵ ਹਾਰਟ ਦਿਵਸ

ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਈ.ਐਮ.ਸੀ ਗਰੁੱਪ ਵੱਲੋਂ ਵਿਸ਼ਵ ਹਾਰਟ ਦਿਵਸ ਮੌਕੇ ਅੰਮ੍ਰਿਤਸਰ, ਤਰਨਤਾਰਨ, ਬਟਾਲਾ ਅਤੇ PPN0110201806ਗੁਰਦਾਸਪੁਰ ਵਿਖੇ ਮੈਡੀਕਲ ਤੇ ਖੂਨਦਾਨ ਕੈਪਾਂ ਦਾ ਆਯੋਜਨ ਕੀਤਾ ਗਿਆ।ਇਨ੍ਹਾਂ ਕੈਂਪਾਂ ਵਿੱਚ ਲਗਭਗ 200 ਵਿਅਕਤੀਆਂ ਨੇ ਖੂਨਦਾਨ ਕੀਤਾ।ਇਸ ਤੋਂ ਪਹਿਲਾਂ ਸਵੇਰੇ ਕੰਪਨੀ ਬਾਗ ਵਿਖੇ ਨਰਸਿੰਗ ਵਿਦਿਆਰਥੀਆਂ ਵੱਲੋਂ ਸਵੇਰੇ ਦੀ ਸੈਰ ਦਾ ਵੀ ਆਯੋਜਨ ਕੀਤਾ ਗਿਆ।ਜਿਸ ਦਾ ਸ਼ੁਭਆਰੰਭ ਸਿਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਕੀਤਾ।ਇਸ ਸਮੇਂ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਹਰ ਵਿਅਕਤੀ ਨੂੰ ਰੋਜਾਨਾ ਸੈਰ, ਕਸਰਤ ਅਤੇ ਯੋਗਾ ਕਰਨਾ ਚਾਹੀਦਾ ਹੈ।ਲੋਕਾਂ ਨੂੰ ਆਪਣੇ ਹਾਰਟ ਨੂੰ ਬਿਮਾਰੀਆਂ ਤੋਂ ਨੂੰ ਬਚਾਉਣ ਲਈ ਨਸ਼ਿਆਂ ਵਰਗੀ ਅਲਾਮਤ ਤੋਂ ਦੂਰ ਰਹਿਣਾ ਚਾਹੀਦਾ ਹੈ।ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ: ਵਿਵੇਕ ਟੰਡਨ ਨੇ ਦੱਸਿਆ ਕਿ ਦਿਲ ਦੇ ਰੋਗਾਂ ਦਾ ਮੁੱਖ ਕਾਰਨ ਪੰਜਾਬ ਦੇ ਲੋਕਾਂ ਦੇ ਖਾਣ-ਪੀਣ ਦੇ ਤਰੀਕਿਆਂ ਤੋਂ ਹੈ ਅਤੇ ਉਤਰ ਭਾਰਤ ਵਿੱਚ ਸਭ ਤੋਂ ਜਿਆਦਾ ਦਿਲ ਦੇ ਰੋਗੀ ਪੰਜਾਬ ਵਿੱਚ ਹਨ।ਉਨ੍ਹਾਂ ਕਿਹਾ ਕਿ 40 ਸਾਲ ਉਮਰ ਤੋਂ ਬਾਅਦ ਹਰ 6 ਮਹੀਨੇ ਬਾਅਦ ਵਿਅਕਤੀ ਨੂੰ ਆਪਣਾ ਚੈਕਅਪ ਜਰੂਰ ਕਰਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਸੈਰ, ਕਸਰਤ ਅਤੇ ਯੋਗਾ ਜਰੂਰ ਕਰਨੀ ਚਾਹੀਦੀ ਹੈ।ਜੇਕਰ ਕਿਸੇ ਵਿਅਕਤੀ ਪੈਦਲ ਚੱਲਣ ਨਾਲ ਸਾਹ ਫੁੱਲਣ ਲੱਗੇ, ਛਾਤੀ ਵਿੱਚ ਦਰਦ ਜਾਂ ਬਾਹਾਂ ਦਰਦ ਹੋਣ, ਪਸੀਨਾ ਆਉਣ ਦੇ ਘਬਰਾਹਟ ਹੋਣਾ ਵੀ ਦਿਲ ਦੇ ਰੋਗ ਦਾ ਮੁੱਖ ਕਾਰਨ।
ਡਾ: ਟੰਡਨ ਨੇ ਕਿਹਾ ਕਿ ਦਿਲ ਦੇ ਰੋਗਾਂ ਦੇ ਇਲਾਜ ਲਈ ਐਨ.ਜੀ.ਓ.ਪਲਾਸਟੀ, ਪੇਸਮੇਕਰ ਅਤੇ ਬਾਈਪਾਸ ਸਰਜਰੀ ਦੇ ਨਾਲ ਦਿਲ ਦੇ ਰੋਗੀਆਂ ਦਾ ਇਲਾਜ ਕਰਨਾ ਸੰਭਵ ਹੋ ਗਿਆ ਹੈ।ਉਨ੍ਹਾਂ ਦੱਸਿਆ ਕਿ ਈ.ਐਮ.ਸੀ ਹਸਪਤਾਲ ਵਿੱਚ ਕੈਥ ਲੈਬ, ਵਧੀਆ ਉਪਕਰਨ ਅਤੇ ਮਾਹਿਰ ਡਾਕਟਰਾਂ ਦੀ ਟੀਮ ਮੌਜੂਦ ਹੈ। ਇਸ ਸਮਾਗਮ ਵਿੱਚ ਡਾਕਟਰ ਰਜਿੰਦਰ ਸਿੰਘ ਮੈਡੀਕਲ ਸੁਪਰਡੰਟ, ਡਾ. ਏ.ਪੀ ਸਿੰਘ, ਡਾ: ਪੰਕਜ ਸੋਨੀ, ਕੌਂਸਲਰ ਵਿਕਾਸ ਸੋਨੀ ਅਤੇ ਮਹੇਸ਼ ਖੰਨਾ ਮੌਜੂਦ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply