Tuesday, April 16, 2024

ਸਰਜੀਕਲ ਸਟ੍ਰਾਈਕ ਦਿਵਸ ਨਾਲ ਸੰਬੰਧਿਤ `ਪ੍ਰਾਕਰਮ ਪਰਵ` ਸਮਾਰੋਹ ਸਮਾਪਤ

ਜਲੰਧਰ, 1 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਭਰ ਵਿਚ ਵਿਸ਼ਾਲ ਪੱਧਰ `ਤੇ ਮਨਾਏ ਗਏ ਸਰਜੀਕਲ ਸਟ੍ਰਾਈਕ ਦਿਵਸ ਦੀ ਦੂਜੀ ਵਰੇਗੰਢ ਨਾਲ PPN0110201815ਸੰਬੰਧਿਤ `ਪ੍ਰਾਕਮ ਪਰਵ` ਸਮਾਰੋਹ ਜਲੰਧਰ ਵਿਚ ਮੁਕੰਮਲ ਹੋ ਗਏ।ਇਸ ਸਬੰਧ ਵਿਚ ਮੁੱਖ ਸਮਾਰੋਹ ਦਾ ਆਯੋਜਨ ਜਲੰਧਰ ਦੇ ਕਿਊਰੋ ਮਾਲ ਵਿਚ ਸ਼ਾਨਦਾਰ ਢੰਗ ਨਾਲ ਕੀਤਾ ਗਿਆ।ਦੋ ਦਿਨ ਤੱਕ ਚੱਲੇ ਇਸ `ਪ੍ਰਾਕਰਮ ਪਰਵ` ਸਮਾਰੋਹ ਵਿਚ ਵੱਡੀ ਗਿਣਤੀ ਵਿੱਚ ਸ਼ਹਿਰੀਆਂ, ਖਾਸ ਤੌਰ `ਤੇ ਔਰਤਾਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ।ਅਜਿਹੇ ਹੀ ਸਮਾਰੋਹ ਐਮ.ਬੀ.ਡੀ ਮਾਲ ਜਲੰਧਰ ਅਤੇ ਜਵਾਹਰ ਨਗਰ ਪਾਰਕ, ਜਲੰਧਰ ਛਾਉਣੀ ਵਿਚ ਵੀ ਹੋਏ।
ਭਾਰਤੀ ਸੈਨਾ ਦੀ ਦਲੇਰੀ, ਬਹਾਦੁਰੀ ਅਤੇ ਬਲੀਦਾਨ ਪ੍ਰਤੀ ਸਮਰਪਿਤ `ਪ੍ਰਾਕਰਮ ਪਰਵ` ਸਮਾਰੋਹ ਦਾ ਆਯੋਜਨ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਧੀਨ ਰੀਜਨਲ ਆਊਟਰੀਚ ਬਿਊਰੋ ਚੰਡੀਗੜ੍ਹ ਵਲੋਂ ਭਾਰਤੀ ਸੈਨਾ ਦੀ 11ਵੀਂ ਕੋਰ ਦੇ ਸਹਿਯੋਗ ਨਾਲ ਕੀਤਾ ਗਿਆ।
ਇਨ੍ਹਾਂ ਸਮਾਰੋਹਾਂ ਵਿਚ ਪਹੁੰਚੇ ਲੋਕਾਂ ਨੂੰ ਇਸ ਦੇ ਜ਼ਰੀਏ ਜਿਥੇ ਭਾਰਤੀ ਸੈਨਾ ਨੂੰ ਬੇਹੱਦ ਨੇੜਿਓਂ ਜਾਣਨ, ਸਮਝਣ ਅਤੇ ਸੰਪਰਕ ਕਰਨ ਦਾ ਮੌਕਾ ਮਿਲਿਆ, ਉਥੇ ਫੌਜ ਵਲੋਂ ਵਰਤੋਂ ਵਿਚ ਲਿਆਂਦੇ ਜਾ ਰਹੇ ਅਤਿ ਆਧੁਨਿਕ ਹਥਆਰਾਂ ਅਤੇ ਉਪਕਰਣਾਂ ਨੂੰ ਵੇਖਣ ਦੇ ਨਾਲ ਨਾਲ ਛੂਹ ਕੇ ਉਹ ਸਾਰੇ ਗਦਗਦ ਨਜ਼ਰ ਆਏ।`ਪ੍ਰਾਕਰਮ ਪਰਵ` ਸਮਾਰੋਹਾਂ ਵਿੱਚ ਮੌਜੂਦ ਭਾਰਤੀ ਫੌਜ ਦੇ ਵੱਖ ਵੱਖ ਰੈਂਕਾਂ ਦੇ ਅਧਿਕਾਰੀਆਂ ਅਤੇ ਜਵਾਨਾਂ ਨਾਲ ਨੌਜਵਾਨਾਂ ਨੇ ਖੁਸ਼ੀ ਨਾਲ ਨਾ ਸਿਰਫ ਸੈਲਫੀਆਂ ਖਿਚਵਾਈਆਂ ਸਗੋਂ ਫੌਜ ਦੀ ਡਰੈਸ ਪਾ ਕੇ ਫੋਟੋ ਨੂੰ ਵੀ ਆਪਣੇ ਮੋਬਾਈਲਜ਼ ਵਿੱਚ ਕੈਦ ਕੀਤਾ। ਕੁਝ ਨੌਜਵਾਨਾਂ ਲਈ ਇਹ ਸਭ ਇਕਦਮ ਨਵਾਂ ਅਤੇ ਨਾ ਭੁੱਲਣ ਯੋਗ ਤਜਰਬਾ ਰਿਹਾ ਜਿਸ ਦੀ ਨੌਜਵਾਨਾਂ ਸਮੇਤ ਹੋਰ ਸ਼ਹਿਰੀਆਂ ਨੇ ਵੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਰੀਜਨਲ ਆਊਟਰੀਚ ਬਿਊਰੋ, ਚੰਡੀਗੜ੍ਹ ਨੇ ਕਿਊਰੋ ਮਾਲ ਵਿੱਚ ਸ਼ਾਨਦਾਰ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਜਿਸ ਵਿੱਚ ਆਜ਼ਾਦੀ ਦੀ ਲੜਾਈ ਤੋਂ ਇਲਾਵਾ ਵੱਖ ਵੱਖ ਪ੍ਰਮੁੱਖ ਖੇਤਰਾਂ ਵਿੱਚ ਪ੍ਰਗਤੀ, ਖਾਸ ਤੌਰ `ਤੇ ਸਵੱਛਤਾ ਮੁਹਿੰਮ, ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਨੂੰ ਲੈ ਕੇ ਹਾਸਿਲ ਉਪਲੱਬਧੀਆਂ ਨੂੰ ਚਿੱਤਰਾਂ ਰਾਹੀਂ ਦਰਸਾਇਆ ਗਿਆ।ਵੱਖ-ਵੱਖ ਉਮਰ ਤੇ ਵਰਗ ਦੇ ਲੋਕਾਂ ਨੇ ਇਸ ਚਿੱਤਰ ਪ੍ਰਦਰਸ਼ਨੀ ਨੂੰ ਵੇਖਣ ਵਿੱਚ ਵਿਸ਼ੇਸ਼ ਰੁਚੀ ਵਿਖਾਈ ਅਤੇ ਵੱਖ-ਵੱਖ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਲਈ।
ਸਮਾਰੋਹ ਵਿੱਚ ਸੈਨਾ ਦੇ ਬੈਂਡ ਦਸਤਿਆਂ ਨੇ ਦੇਸ਼ ਭਗਤੀ ਉਤੇ ਆਧਾਰਿਤ ਗੀਤਾਂ ਨਾਲ ਖੂਬ ਸਮਾਂ ਬੰਨ੍ਹਿਆ ਜਦ ਕਿ ਆਊਟਰੀਚ ਬਿਊਰੋ ਦੇ ਕਲਾਕਾਰਾਂ ਨੇ ਵੀ ਆਪਣੇ ਨੁੱਕੜ ਨਾਟਕਾਂ ਤੇ ਸ਼ਾਨਦਾਰ ਸੰਸਕ੍ਰਿਤਿਕ ਪੇਸ਼ਕਸ਼ਾਂ ਨਾਲ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਯਤਨ ਕੀਤਾ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …

Leave a Reply