Thursday, March 28, 2024

ਖਾਲਸਾ ਕਾਲਜ ਵਿਖੇ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ’ਤੇ ਵਰਕਸ਼ਾਪ

PPN0210201811 ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੀ. ਜੀ. ਡਿਪਾਰਟਮੈਂਟ ਆਫ਼ ਕਾਮਰਸ ਅਤੇ ਬਿਜਨੈਸ ਐਡਮਨਿਸਟ੍ਰੇਸ਼ਨ ਵੱਲੋਂ ਨਿਵੇਸ਼ਕ ਜਾਗਰੂਕਤਾ ’ਤੇ ਐਸੋਸੀਏਸ਼ਨ ਸਕਿਓਰਿਟੀ ਐਂਡ ਐਕਸਚੇਂਜ਼ ਬੋਰਡ ਆਫ਼ ਇੰਡੀਆ (ਸੇਬੀ) ਅਤੇ ਐਸੋਸੀਏਸ਼ਨ ਆਫ਼ ਮਿਊਚਅਲ ਫ਼ੰਡਜ਼ ਇਨ ਇੰਡੀਆ (ਏ.ਐਮ.ਐਫ.ਆਈ) ਦੇ ਸਹਿਯੋਗ ਨਾਲ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਸੇਬੀ ਦੇ ਐਗਜ਼ੈਕਟਿਵ ਡਾਇਰੈਕਟਰ ਨਾਗੇਂਦਰ ਪਾਰਿਖ ਨੇ ਮਿਊਚਅਲ ਫ਼ੰਡਜ਼ ’ਚ ਨਿਵੇਸ਼ ਕਰਨ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।
     ਆਪਣੇ ਉਦਘਾਟਨੀ ਭਾਸ਼ਣ ’ਚ ਸ੍ਰੀ ਨਾਗੇਂਦਰ ਨੇ ਵਿਦਿਆਰਥੀਆਂ ਨੂੰ ਸੈਮੀਨਾਰ ਦਾ ਵਿਸ਼ਾ ਪੇਸ਼ ਕੀਤਾ ਅਤੇ ਪੂੰਜੀ ਬਜ਼ਾਰ ਦੀਆਂ ਪੇਚੀਦਗੀਆਂ ਬਾਰੇ ਚਾਨਣਾ ਪਾਇਆ ਅਤੇ ਵਿੱਤੀ ਯੋਜਨਾਬੰਦੀ ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ ਇਕੁਇਟੀ ਨਿਵੇਸ਼ ਬਾਰੇ ਜਾਗਰੂਕ ਕੀਤਾ।ਇਸ ਸਮੇਂ ਬਾਲਕ੍ਰਿਸ਼ਨ ਕੀਨੀ ਡਿਪਟੀ ਚੀਫ਼ ਐਗਜ਼ੀਕਿਊਟਿਵ ਏ.ਐਮ.ਐਫ.ਆਈ, ਜੀ.ਬੀ ਸਿੰਘ ਖੇਤਰੀ ਡਾਇਰੈਕਟਰ, ਐਸ.ਬੀ.ਆਈ ਮਿਊਚਅਲ ਫ਼ੰਡ ਅਤੇ ਸੁਨੀਲ ਕਦਮ ਖੇਤਰੀ ਡਾਇਰੈਕਟਰ ਸੇਬੀ, ਜਿਨ੍ਹਾਂ ਨੇ ਸੈਮੀਨਾਰ ਦੇ ਵੱਖੋ-ਵੱਖਰੇ ਵਿਸ਼ਿਆਂ ’ਚ ਪੂੰਜੀ ਬਾਜ਼ਾਰ ਦੀ ਜਾਗਰੂਕਤਾ, ਰੈਗੂਲੇਟਰੀ ਵਿਧੀ, ਬੀ.ਐਸ.ਈ ਦੀ ਮਾਰਕੀਟਿੰਗ ਪੇਸ਼ਕਸ਼, ਨਿਵੇਸ਼ਕਾਂ ਦੇ ਮੁੱਖ ਅਧਿਕਾਰ ਅਤੇ ਪੂੰਜੀ ਬਾਜ਼ਾਰ ਦੇ ਕਾਰਜਾਂ ਦੇ ਪੱਖ ਸਬੰਧੀ ਚਾਨਣਾ ਪਾਇਆ। PPN0210201812
ਇਸ ਤੋਂ ਪਹਿਲਾਂ ਵਿਭਾਗ ਮੁੱਖੀ ਡਾ. ਜੇ.ਐਸ ਅਰੋੜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ।ਪ੍ਰਿੰ: ਡਾ. ਮਹਿਲ ਸਿੰਘ ਨੇ ਪ੍ਰੋਗਰਾਮ ਦੇ ਆਯੋਜਨ ਲਈ ਵਿਭਾਗ ਮੁਖੀ ਅਤੇ ਕੋਆਰਡੀਨੇਟਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨਿਵੇਸ਼ ਦੀਆਂ ਬੁਨਿਆਦੀ ਗੱਲਾਂ ਬਾਰੇ ਜਾਗਰੂਕਤਾ ਵਧਾਉਣ ਅਤੇ ਬੁਨਿਆਦੀ ਅਧਿਕਾਰ ਪ੍ਰਾਪਤ ਕਰਨ ’ਚ ਅਜਿਹੇ ਵਰਕਸ਼ਾਪਾਂ ਦੀ ਮਹੱਤਤਾ ਬਾਰੇ ਜ਼ੋਰ ਦਿੱਤਾ। ਸੈਮੀਨਾਰ ’ਚ ਗ੍ਰੈਜੂਏਟ, ਪੋਸਟ-ਗ੍ਰੈਜੂਏਟ ਵਿਦਿਆਰਥੀ ਅਤੇ ਕਾਲਜ ਦੇ ਫ਼ੈਕਲਟੀ ਤੋਂ ਇਲਾਵਾ ਹੋਰਨਾਂ ਕਾਲਜਾਂ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ।ਮੰਚ ਸੰਚਾਲਨ ਦੀ ਭੂਮਿਕਾ ਪ੍ਰੋ: ਆਂਚਲ ਅਰੋੜਾ ਨੇ ਬਾਖੂਬੀ ਨਿਭਾਈ।
ਇਸ ਮੌਕੇ ਡਾ. ਏ.ਕੇ ਕਾਹਲੋਂ, ਡਾ. ਅਵਤਾਰ ਸਿੰਘ, ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਅਜੈ ਸਹਿਗਲ, ਡਾ. ਨਿਧੀ ਸਭਰਵਾਲ, ਪ੍ਰੋ. ਮੀਨੂ ਚੋਪੜਾ, ਪ੍ਰੋ. ਸੁਖਦੀਪ ਕੌਰ, ਪ੍ਰੋ. ਰੀਮਾ ਸਚਦੇਵਾ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਸਾਕਸ਼ੀ ਸ਼ਰਮਾ, ਪ੍ਰੋ. ਸ਼ੀਖਾ ਚੌਧਰੀ, ਡਾ. ਸ਼ਿਵਾਨੀ ਨਿਸ਼ਚਲ, ਡਾ. ਮੇਘਾ, ਡਾ. ਮਨੀਸ਼ਾ ਬਹਿਲ, ਪ੍ਰੋ. ਪੂਜਾ ਪੁਰੀ, ਡਾ. ਕੋਮਲ ਨਾਰੰਗ, ਡਾ. ਸਾਮਿਆ, ਪ੍ਰੋ. ਹਰਤੇਜਪ੍ਰੀਤ ਸਿੰਘ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।
 

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply