Friday, April 19, 2024

ਜਾਇਜ਼ ਮੁੱਲ ਲੈਣ ਲਈ ਕਿਸਾਨ ਮੰਡੀਆਂ `ਚ ਸੁੱਕਾ ਤੇ ਸਾਫ ਨਰਮਾ/ ਝੋਨਾਂ ਲਿਆਉਣ – ਮੰਡੀ ਅਫ਼ਸਰ

PPN0310201801ਬਠਿੰਡਾ, 3 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਮਾਲਵੇ ਇਲਾਕੇ ਵਿੱਚ ਨਰਮੇ ਦੀ ਪੈਦਾਵਾਰ ਜ਼ਿਆਦਾ ਹੋਣ ਕਾਰਣ ਇਹ ਜ਼ਿਲ੍ਹਾ ਨਰਮਾ ਬੈਲਟ ਵੱਲੋਂ ਜਾਣਿਆ ਜਾਂਦਾ ਹੈ ਅਤੇ ਸਭ ਤੋਂ ਵੱੱਧ ਨਰਮੇ/ ਕਪਾਹ ਦੀ ਪੈਦਾਵਾਰ ਹੁੰਦੀ ਹੈ।ਬੀਤੇ ਦਿਨੀ ਪੰਜਾਬ ਵਿੱਚ ਮੌਸਮ ਖਰਾਬ ਹੋਣ ਕਾਰਣ ਕਿਸਾਨਾਂ ਵੱਲੋਂ ਨਰਮਾ ਮੰਡੀਆਂ ਵਿੱਚ ਵੇਚਣ ਲਈ ਲੇਟ ਹੋ ਗਏ ਸਨ ਅਤੇ ਹੁਣ ਮੌਸਮ ਠੀਕ ਹੋਣ ਕਾਰਣ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਨਰਮੇ ਲਿਆਉਣਾ ਸ਼ੁਰੂ ਹੋ ਗਿਆ ਹੈ।ਕਪਾਹ ਮੰਡੀ ਵਿੱਚ ਕਿਸਾਨਾਂ ਦਾ ਤਕਰੀਬਨ ਹੁਣ ਤੱਕ 9813 ਕੁਇੰਟਲ ਨਰਮਾ ਖਰੀਦ ਕੀਤਾ ਜਾ ਚੁੱਕਿਆ ਹੈ ਅਤੇ ਅੱਜ 700 ਕੁਇੰਟਲ ਨਰਮਾ ਮੰਡੀ ਵਿੱਚ ਵੇਚਣ ਲਈ ਲਿਆਂਦਾ ਗਿਆ ਹੈ, ਜਿਸ ਦੀ ਬੋਲੀ ਮੰਡੀ ਬੋਰਡ ਦੇ ਸੁਪਰਵਾਈਜ਼ਰ ਸੁਰੇਸ਼ ਕੁਮਾਰ ਵੱਲੋਂ ਕੀਤੀ ਗਈ।ਉਨ੍ਹਾਂ ਦੱਸਿਆ ਕਿ ਨਰਮੇ ਦੀ ਸਰਕਾਰੀ ਬੋਲੀ 5350 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਅੱਜ ਕਿਸਾਨਾਂ ਵੱਲੋਂ ਲਿਆਂਦੇ ਗਏ ਨਰਮੇ ਦੀ ਬੋਲੀ 5085 ਰੁਪਏ ਤੱਕ ਹੋਈ।ਮੰਡੀ ਵਿੱਚ ਨਰਮਾ ਲਿਆਏ ਕਿਸਾਨ ਰਾਜ ਸਿੰਘ ਪੁੱਤਰ ਮਿੱਠੂ ਸਿੰਘ ਦੇ ਨਰਮੇ ਦੀ ਬੋਲੀ 5070 ਰੁਪਏ ਪ੍ਰਤੀ ਕੁਇੰਟਲ, ਗੁਰਜੰਟ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਨਰਮੇ ਦੀ ਬੋਲੀ 5055 ਰੁਪਏ ਪ੍ਰਤੀ ਕੁਇੰਟਲ, ਸੁਰਿੰਦਰ ਸਿੰਘ ਪੁੱਤਰ ਨਿਰੋਤਮ ਸਿੰਘ ਵਾਸੀ ਗਹਿਰੀ ਭਾਗੀ ਦੇ ਨਰਮੇ ਦੀ ਬੋਲੀ 5000 ਰੁਪਏ ਕੁਇੰਟਲ, ਬਲਦੇਵ ਸਿੰਘ ਤਿਉਣਾ ਦੀ 5085 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੋਈ।
ਇਸੇ ਤਰ੍ਹਾਂ ਕਿਸਾਨ ਪਰਮਮੁੱਖ ਸਿੰਘ ਪਿੰਡ ਜੈ ਸਿੰਘ ਵਾਲਾ ਅਤੇ ਤੇਜਾ ਸਿੰਘ ਪੁੱਤਰ ਬਚਨ ਸਿੰਘ ਪਿੰਡ ਜੋਧਪੁਰ ਰੋਮਾਣਾ ਨੇ ਦੱਸਿਆ ਕਿ ਮੰਡੀ ਬੋਰਡ ਵੱਲ ਕਿਸਾਨਾਂ ਦਾ ਨਰਮਾ ਠੀਕ ਮੁੱਲ ਨਾਲ ਖਰੀਦ ਕੀਤਾ ਜਾ ਰਿਹਾ ਹੈ।ਮੰਡੀ ਸੁਪਰਵਾਈਜ਼ਰ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਅੱਜ ਜੋ ਨਰਮੇ ਦੀ ਬੋਲੀ ਹੋਈ ਹੈ, ਉਹ ਪ੍ਰਾਈਵੇਟ ਏਂਜਸੀਆਂ ਵੱਲੋਂ ਖਰੀਦ ਕੀਤੀ ਗਈ ਹੈ।ਜ਼ਿਲ੍ਹਾ ਮੰਡੀ ਅਫਸਰ ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ਵਿੱਚ ਸੁੱਕਾ ਅਤੇ ਸਾਫ ਨਰਮਾ/ਝੋਨਾਂ ਲਿਆਉਣ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਵਧੀਆ ਤੇ ਜਾਇਜ ਮੁੱਲ ਮਿਲ ਸਕੇ ਅਤੇ ਮੰਡੀ ਵਿੱਚ ਫਸਲ ਵੇਚਣ ਲਈ ਉੜੀਕ ਨਾਂ ਕਰਨੀ ਪਵੇ ਅਤੇ ਤੁਰੰਤ ਉਨ੍ਹਾਂ ਦੇ ਨਰਮੇ/ਝੋਨੇ ਦੀ ਬੋਲੀ ਹੋ ਸਕੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਨਰਮਾ ਵੇਚਣ ਉਪਰੰਤ ਆੜਤੀਆਂ ਪਾਸੋਂ ਜੇ-ਫਾਰਮ ਜਰੂਰ ਲੈਕੇ ਜਾਣ। 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply